ਆਸਟਰੇਲੀਆ ਦੇ ਇਮੀਗ੍ਰੇਸ਼ਨ ਅਤੇ ਵੀਜ਼ਾ ਨਿਯਮਾਂ ਵਿੱਚ ਅਹਿਮ ਬਦਲਾਅ ਜੁਲਾਈ 2019 ਤੋਂ

ਮਈ ਮਹੀਨੇ ਵਿੱਚ ਆਸਟਰੇਲੀਆ ਦੀਆਂ ਫੈਡਰਲ ਚੋਣਾਂ ਤੋਂ ਪਹਿਲੇ ਕਈ ਮਹੀਨਿਆਂ ਦੌਰਾਨ ਆਸਟਰੇਲੀਆ ਦੀ ਇਮੀਗ੍ਰੇਸ਼ਨ ਦੀ ਦਰ ਰਾਜਨੀਤਿਕ ਬਹਿਸ ਦਾ ਕੇਂਦਰ ਰਹੀ ਹੈ। ਇਸਦੇ ਚਲਦਿਆਂ ਸਰਕਾਰ ਮੁਲਕ ਦੀ ਪਰਵਾਸ ਨੀਤੀ ਵਿੱਚ ਨੇ ਕੁੱਝ ਅਹਿਮ ਬਦਲਾਅ ਕਰਨ ਦਾ ਐਲਾਨ ਕੀਤਾ ਹੈ ਜੋ ਕਿ ਇਸ ਸਾਲ ਜੁਲਾਈ ਤੋਂ ਲਾਗੂ ਹੋਣੇ ਸ਼ੁਰੂ ਹੋ ਗਏ ਹਨ।

ویزای استرالیا

Australian visas Source: SBS

ਆਸਟਰੇਲੀਆ ਵਿੱਚ ਇਮੀਗ੍ਰੇਸ਼ਨ ਸਬੰਧੀ ਸਭ ਤੋਂ ਵੱਡਾ ਬਦਲਾਅ ਹੈ ਹਰ ਸਾਲ ਦਿੱਤੇ ਜਾਣ ਵਾਲੇ ਸਥਾਈ ਵੀਜ਼ਿਆਂ ਦੀ ਦਰ ਵਿੱਚ ਤਬਦੀਲੀ ਕਰਨਾ। ਇਹ ਸਾਲ 2011 ਤੋਂ ਬਾਅਦ ਪਹਿਲੀ ਵਾਰ ਹੋਇਆ ਹੈ ਕਿ ਇਮੀਗ੍ਰੇਸ਼ਨ ਦੀ ਸਾਲਾਨਾ ਦਰ ਵਿੱਚ ਬਦਲਾਅ ਕੀਤੀ ਗਿਆ ਹੈ। ਇਸ ਨੂੰ ਇਸ ਸਾਲ ਤੋਂ 190,000 ਦੀ ਥਾਂ ਹੁਣ 160,000 ਕੀਤਾ ਗਿਆ ਹੈ। ਇਸ ਦਰ ਨੂੰ ਅਗਲੇ ਚਾਰ ਸਾਲਾਂ ਤੱਕ ਬਰਕਰਾਰ ਰੱਖਣ ਦੀ ਯੋਜਨਾ ਹੈ। ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਕਿਹਾ ਕਿ ਇਸ ਦਰ ਨੂੰ ਸਾਲ 2017-18 ਵਿੱਚ ਆਸਟਰੇਲੀਆ ਵਿੱਚ ਅਸਲ ਸਥਾਈ ਇਮੀਗ੍ਰੇਸ਼ਨ ਦੇ ਪੱਧਰ ਤੇ ਰੱਖਿਆ ਗਿਆ ਹੈ। ਸਾਲ 2017-18 ਦੌਰਾਨ ਹਾਲਾਂਕਿ ਵੱਧ ਤੋਂ ਵੱਧ ਵੀਜ਼ੇ ਦੇਣ ਦੀ ਹੱਦ 190,000 ਮਿੱਥੀ ਹੋਈ ਸੀ, ਪਰੰਤੂ ਕੁੱਲ 163,000 ਤੋਂ ਕੁੱਝ ਘੱਟ ਹੀ ਵੀਜ਼ੇ ਜਾਰੀ ਕੀਤੇ ਗਏ ਸਨ।
Office workers are seen at lunch break at Martin Place in Sydney
Temporary skilled migrants have not displaced Australian workers despite fears immigrants threaten the local job market, new analysis found. (AAP) Source: AAP
ਇਸਦਾ ਇੱਕ ਮਤਲਬ ਇਹ ਵੀ ਹੈ ਕਿ ਆਸਟਰੇਲੀਆ ਵਿੱਚ ਮੌਜੂਦ ਅਸਥਾਈ ਪਰਵਾਸੀ ਜੋ ਕਿ ਇਥੇ ਪੱਕੇ ਹੋਣ ਦੀ ਉਮੀਦ ਕਰਦੇ ਹਨ, ਉਹਨਾਂ ਨੂੰ ਹੋਰ ਲੰਮੀ ਉਡੀਕ ਕਰਨੀ ਪੈ ਸਕਦੀ ਹੈ।

ਇਸਦੇ ਨਾਲ ਹੀ, ਮੈਲਬਰਨ, ਸਿਡਨੀ ਅਤੇ ਬ੍ਰਿਸਬੇਨ ਸ਼ਹਿਰਾਂ ਵਿੱਚ ਵਧਦੀ ਭੀੜ ਨੂੰ ਠੱਲ ਪਾਉਣ ਦੇ ਨੁਸਖੇ ਵੱਜੋਂ ਅਜ਼ਮਾਏ ਜਾ ਰਹੇ ਕਦਮ ਵਿੱਚ ਆਸਟਰੇਲੀਆ ਦੇ ਪੇਂਡੂ ਖੇਤਰਾਂ ਵਿੱਚ ਪ੍ਰਵਾਸੀਆਂ ਨੂੰ ਵਸਾਉਣ ਵੱਲ ਵਧੇਰੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸਦੇ ਉਪਰਾਲੇ ਹੇਠ ਸਰਕਾਰ ਦੋ ਨਵੇਂ ਵੀਜ਼ੇ ਜੋ ਕਿ ਖਾਸ ਰੀਜਨਲ ਇਲਾਕਿਆਂ ਲਈ ਹਨ ਇਸ ਸਾਲ ਨਵੰਬਰ ਤੋਂ ਸ਼ੁਰੂ ਕਰ ਰਹੀ ਹੈ। ਇਹ ਵੀਜ਼ੇ ਮੌਜੂਦਾ ਵੀਜ਼ਿਆਂ ਦੀ ਥਾਂ ਲੈਣਗੇ ਅਤੇ ਨਵੇਂ ਨਿਯਮਾਂ ਅਨੁਸਾਰ ਵੀਜ਼ਾਧਾਰਕਾਂ ਨੂੰ ਖੇਤਰੀ ਇਲਾਕਿਆਂ ਵਿੱਚ ਦੋ ਦੀ ਥਾਂ ਹੁਣ ਤਿੰਨ ਸਾਲ ਰਹਿਣਾ ਅਤੇ ਕੰਮ ਕਰਨਾ ਹੋਵੇਗਾ , ਤਾਂ ਹੀ ਉਹ ਪਰਮਾਨੈਂਟ ਰੇਸੀਡੈਂਸੀ ਲਈ ਯੋਗ ਹੋ ਸਕਣਗੇ।

ਨਵੰਬਰ ਮਹੀਨੇ ਤੋਂ ਹੀ ਆਸਟਰੇਲੀਆ ਵਿੱਚ ਇਮੀਗ੍ਰੇਸ਼ਨ ਲਈ ਪੁਆਇੰਟ ਟੈਸਟ ਵਿੱਚ ਵੀ ਤਬਦੀਲੀ ਕੀਤੀ ਜਾ ਰਹੀ ਹੈ। ਵੀਜ਼ਾ ਬਿਨੈਕਾਰਾਂ ਨੂੰ ਉਹਨਾਂ ਦੇ ਪਤੀ/ਪਤਨੀ ਦੇ ਸ੍ਕਿਲ ਦੇ ਵਾਧੂ ਪੁਆਇੰਟ ਦਿੱਤੀ ਜਾਣਗੇ। ਬਿਨੈਕਾਰ ਦੇ ਪਤੀ/ਪਤਨੀ ਦੇ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਲਈ ਵੀ ਵਾਧੂ ਪੁਆਇੰਟ ਦਿੱਤੇ ਜਾ ਸਕਦੇ ਹਨ। ਜੇਕਰ ਕੋਈ ਬਿਨੇਕਾਰ ਸ਼ਾਦੀਸ਼ੁਦਾ ਨਹੀਂ ਹੈ ਉਸਨੂੰ ਵੀ ਵਾਧੂ ਪੁਆਇੰਟ ਮਿਲਣਗੇ। ਇਸ ਬਦਲਾਅ ਦਾ ਮੰਤਵ ਮੁੱਖ ਵੀਜ਼ਾਧਾਰਕ ਦੇ ਨਾਲ ਆਉਣ ਵਾਲੇ ਉਸਦੇ ਪਤੀ ਜਾਂ ਪਤਨੀ ਨੂੰ ਆਸਟਰੇਲੀਆ ਵਿੱਚ ਰੋਜ਼ਗਾਰ ਹਾਸਿਲ ਕਰਨ ਦੀ ਸੰਭਾਵਨਾ ਨੂੰ ਵਧਾਉਣਾ ਹੈ।

Image

1 ਜੁਲਾਈ ਤੋਂ ਮਾਪਿਆਂ ਦੇ ਲਈ ਨਵੇਂ ਅਰਜ਼ੀ ਵੀਜ਼ੇ ਦੇ ਲਈ ਅਰਜ਼ੀਆਂ ਦਾਖਿਲ ਕੀਤੀਆਂ ਜਾ ਸਕਦੀਆਂ ਹਨ। ਇਸ ਵੀਜ਼ੇ ਦੇ ਲਈ ਆਸਟਰੇਲੀਆ ਦੇ ਸਥਾਈ ਨਿਵਾਸੀ ਜਾਂ ਨਾਗਰਿਕ ਵਿਦੇਸ਼ਾਂ ਵਿੱਚ ਵਸਦੇ ਆਪਣੇ ਮਾਪਿਆਂ ਨੂੰ ਪੰਜ ਸਾਲ ਤੱਕ ਦੇ ਸਮੇਂ ਲਈ ਆਸਟਰੇਲੀਆ ਰਹਿਣ ਲਈ ਸਪੌਂਸਰ ਕਰ ਸਕਦੇ ਹਨ। ਪਰ ਇਸਦੇ ਲਈ ਉਹਨਾਂ ਨੂੰ ਪਹਿਲਾਂ ਸਪੌਂਸਰ ਵੱਜੋਂ ਮਨਜ਼ੂਰੀ ਲੈਣ ਲਈ ਵੱਖਰੀ ਅਰਜ਼ੀ ਦੇਣੀ ਹੋਵੇਗੀ। ਮਨਜ਼ੂਰੀ ਮਿਲ ਜਾਣ ਉਪਰੰਤ ਉਹਨਾਂ ਦੇ ਮਾਪੇ ਵੀਜ਼ਾ ਅਰਜ਼ੀ ਦਾਖਿਲ ਕਰ ਸਕਦੇ ਹਨ। ਇਹੋ ਵਿਵਸਥਾ ਪਾਰਟਨਰ ਵੀਜ਼ਾ 'ਤੇ ਵੀ ਲਾਗੂ ਹੈ।

ਪਰਵਾਸੀਆਂ ਲਈ ਚੰਗੀ ਖਬਰ ਇਹ ਹੈ ਕਿ ਆਸਟਰੇਲੀਆ ਦੀ ਫੈਡਰਲ ਸਰਕਾਰ ਸਾਲ 2017 ਵਿੱਚ ਐਲਾਨੇ ਗਏ ਨਾਗਰਿਕਤਾ ਕਾਨੂੰਨ ਵਿਚਲੇ ਬਦਲਾਅ ਨੂੰ ਕਾਨੂੰਨ ਬਣਾਉਣ ਦੀ ਹੋਰ ਕੋਸ਼ਿਸ਼ ਨਹੀਂ ਕਰੇਗੀ। ਇਸਤੋਂ ਪਹਿਲਾਂ ਸਰਕਾਰ ਨਾਗਰਿਕਤਾ ਦੇ ਲਈ ਯੋਗਤਾ ਵਿੱਚ ਬਦਲਾਅ ਕਰਕੇ ਅੰਗ੍ਰੇਜ਼ੀ ਦਾ ਇੱਕ ਟੈਸਟ ਸ਼ੁਰੂ ਕਰਨ ਦਾ ਵਿਚਾਰ ਰੱਖਦੀ ਸੀ। ਮੀਡਿਆ ਵਿੱਚ ਛਪੀਆਂ ਖਬਰਾਂ ਮੁਤਾਬਿਕ, ਸਰਕਾਰ ਨੇ ਹੁਣ ਨਾਗਰਿਕਤਾ ਕਾਨੂੰਨ ਵਿੱਚ ਪ੍ਰਸ੍ਤਾਵਿਤ ਬਦਲਾਵਾਂ ਨੂੰ ਅੱਗੇ ਨਾ ਲਿਜਾਣ ਦਾ ਮਨ ਬਣਾ ਲਿਆ ਹੈ।

Listen to SBS Punjabi Monday to Friday at 9 pm. Follow us on Facebook and Twitter.



Share

Published

Updated

By Shamsher Kainth

Share this with family and friends


Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand