ਆਸਟ੍ਰੇਲੀਆਈ ਵੀਜ਼ਾ: ਕੋਵਿਡ-19 ਦੇ ਪ੍ਰਭਾਵ ਕਾਰਨ ਹੁਨਰਮੰਦ ਨਾਮਜ਼ਦਗੀਆਂ ਦੀਆਂ ਵੀਜ਼ਾ ਸ਼ਰਤਾਂ ਵਿਚ ਨਵੇਂ ਬਦਲਾਅ

ਵਿਕਟੋਰੀਆ ਵਿਚ ਰਹਿਣ ਅਤੇ ਕੰਮ ਕਰਨਾ ਚਾਉਂਦੇ ਹੁਨਰਮੰਦ ਪ੍ਰਵਾਸੀਆਂ ਲਈ ਕੀਤੀ ਗਈ ਇਕ ਤਾਜ਼ਾ ਅਪਡੇਟ ਵਿਚ ਰਾਜ ਨੇ ਮੌਜੂਦਾ ਵਿੱਤੀ ਵਰ੍ਹੇ ਲਈ ਆਪਣਾ ਹੁਨਰਮੰਦ ਵੀਜ਼ਾ ਨਾਮਜ਼ਦਗੀ ਪ੍ਰੋਗਰਾਮ ਬੰਦ ਕਰ ਦਿੱਤਾ ਹੈ।

Visa changes

Source: SBS

2019-20 ਪ੍ਰੋਗਰਾਮ ਸਾਲ ਲਈ ਗ੍ਰਹਿ ਵਿਭਾਗ ਦੁਆਰਾ ਮੁਹੱਈਆ ਕਰਵਾਈਆਂ ਗਈਆਂ ਥਾਵਾਂ ਭਰ ਜਾਣ ਕਾਰਨ ਵਿਕਟੋਰੀਆ ਨੇ ਆਪਣਾ ਹੁਨਰਮੰਦ ਨਾਮਜ਼ਦਗੀ ਪ੍ਰੋਗਰਾਮ ਬੰਦ ਕਰ ਦਿੱਤਾ ਹੈ, ਜਿਸ ਵਿੱਚ ਸਕਿਲਡ ਨਾਮਜ਼ਦ (ਸਥਾਈ) ਵੀਜ਼ਾ (ਸਬਕਲਾਸ 190) ਅਤੇ ਸਕਿੱਲਡ ਵਰਕ ਰੀਜਨਲ (ਪ੍ਰੋਵੀਜ਼ਨਲ) ਵੀਜ਼ਾ (ਸਬਕਲਾਸ 491) ਲਈ ਅਰਜ਼ੀਆਂ ਸ਼ਾਮਲ ਹਨ।
28 ਮਈ 2020 ਤੋਂ ਪਹਿਲਾਂ ਦਾਇਰ ਕੀਤੀਆਂ ਗਈਆਂ ਅਰਜ਼ੀਆਂ ਦਾ ਮੁਲਾਂਕਣ ਵਿਧੀ ਅਨੁਸਾਰ ਜਾਰੀ ਰਹੇਗਾ। ਰਾਜ ਸਰਕਾਰ ਦੀ ਵੈਬਸਾਈਟ 'ਤੇ ਉਪਲਬਧ ਜਾਣਕਾਰੀ ਦੇ ਅਨੁਸਾਰ ਵਿੱਤੀ ਸਾਲ 2020-21 ਵਿੱਚ ਨਵੀਆਂ ਅਰਜ਼ੀਆਂ ਸਵੀਕਾਰ ਕੀਤੀਆਂ ਜਾਣਗੀਆਂ।

ਉੱਧਰ ਐਨਐਸਡਬਲਯੂ ਦੇ ਰਾਜ ਦੇ ਨਾਮਜ਼ਦਗੀ ਪ੍ਰੋਗਰਾਮ ਦੀ ਇਕ ਮਹੱਤਵਪੂਰਣ ਅਪਡੇਟ ਵਿਚ, ਰਾਜ ਸਰਕਾਰ ਦੀ ਵੈਬਸਾਈਟ ਰਾਹੀਂ ਜਾਣਕਾਰੀ ਦਿੱਤੀ ਗਈ ਹੈ ਕਿ ਉਹ ਜਲਦੀ ਹੀ ਸਕਿੱਲਡ ਵਰਕ ਰੀਜਨਲ (ਪ੍ਰੋਵੀਜ਼ਨਲ) ਵੀਜ਼ਾ (ਸਬਕਲਾਸ 491) ਲਈ ਅਰਜ਼ੀਆਂ ਸਵੀਕਾਰ ਕਰਨਾ ਸ਼ੁਰੂ ਕਰੇਗੀ।

ਇਮੀਗ੍ਰੇਸ਼ਨ ਵਿਭਾਗ ਦੇ ਸਾਬਕਾ ਸੀਨੀਅਰ ਅਧਿਕਾਰੀ ਅਬੁਲ ਰਿਜਵੀ ਦਾ ਕਹਿਣਾ ਹੈ ਕਿ ਇਸ ਮਹਾਂਮਾਰੀ ਕਾਰਨ ਰਾਜਾਂ ਲਈ ਮਹੱਤਵਪੂਰਨ ਕਿੱਤਿਆਂ ਨੂੰ ਤਰਜੀਹ ਦੇਣਾ ਅਤੇ ਆਉਣ ਵਾਲੇ ਸਮੇਂ ਵਿੱਚ ਰਾਜ ਦੀ ਆਰਥਿਕਤਾ ਦੀ ਮੁੜ ਉਸਾਰੀ ਲਈ ਢੁਕਵੇਂ ਹਲਾਤ ਪੈਦਾ ਕਰਨਾ ਸਮੇਂ ਦੀ ਲੋੜ ਹੈ।

People in Australia must stay at least 1.5 metres away from others. Find out what restrictions are in place for your state or territory.

Testing for coronavirus is now widely available across Australia. If you are experiencing cold or flu symptoms, arrange a test by calling your doctor or contact the Coronavirus Health Information Hotline on 1800 020 080.
The federal government's coronavirus tracing app COVIDSafe is available for download from your phone's app store.


SBS is committed to informing Australia’s diverse communities about the latest COVID-19 developments. News and information is available in 63 languages at http://www.sbs.com.au/coronavirus

Listen to SBS Punjabi Monday to Friday at 9 pm. Follow us on Facebook and Twitter

Share

Published

Updated

By Ravdeep Singh, Avneet Arora

Share this with family and friends


Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
ਆਸਟ੍ਰੇਲੀਆਈ ਵੀਜ਼ਾ: ਕੋਵਿਡ-19 ਦੇ ਪ੍ਰਭਾਵ ਕਾਰਨ ਹੁਨਰਮੰਦ ਨਾਮਜ਼ਦਗੀਆਂ ਦੀਆਂ ਵੀਜ਼ਾ ਸ਼ਰਤਾਂ ਵਿਚ ਨਵੇਂ ਬਦਲਾਅ | SBS Punjabi