ਚਾਈਲਡ ਸਪੋਰਟ ਦੇ ਪੈਸੇ ਵਾਪਿਸ ਨਾ ਕਰਨ ਵਾਲੇ ਲੋਕਾਂ ਉੱਤੇ ਆਸਟ੍ਰੇਲੀਆ ਛੱਡਣ ਤੇ ਰੋਕ

ਆਸਟ੍ਰੇਲੀਅਨ ਹਵਾਈ ਅੱਡਿਆਂ ਅਤੇ ਸੀਪੋਰਟਸ ਉੱਤੇ ਸਾਢੇ ਤਿੰਨ ਸੌ ਤੋਂ ਵੀ ਜਿਆਦਾ ਲੋਕਾਂ ਨੂੰ ਮੁਲਕ ਛੱਡਣ ਤੋਂ ਰੋਕਿਆ ਗਿਆ ਹੈ - ਉਹਨਾਂ ਤੇ ਇਹ ਹੁਕਮ ਚਾਈਲਡ ਸਪੋਰਟ ਦੇ ਕਰਜ਼ੇ ਵਾਪਿਸ ਨਾ ਮੋੜਨ ਕਰਕੇ ਲਾਏ ਗਏ ਹਨ।

AIRPORT

Source: AAP

ਸਰਕਾਰ ਨੇ ਚਾਈਲਡ ਸਪੋਰਟ ਦੇ ਪੈਸੇ ਵਾਪਿਸ ਨਾ ਕਰਨ ਵਾਲਿਆਂ ਖਿਲਾਫ ਸਖ਼ਤ ਰੁਖ਼ ਅਪਣਾਉਂਦਿਆਂ ਦਸ ਮਿਲੀਅਨ ਡਾਲਰਜ਼ ਤੋਂ ਵੀ ਜਿਆਦਾ ਦੀ ਭਰਪਾਈ ਕੀਤੀ ਹੈ। 

ਇਸ ਵਿੱਤ-ਵਰ੍ਹੇ ਦੇ ਪਹਿਲੇ ੧੦ ਮਹੀਨੇ ਵਿੱਚ ੩੫੮ ਲੋਕਾਂ ਨੂੰ ਕਰਜ਼ੇ ਦੀ ਰਕਮ ਵਾਪਿਸ ਕਰਨ ਲਈ ਆਖਿਆ ਗਿਆ ਤੇ ਕੁਝ ਪਰਿਵਾਰਾਂ ਨੂੰ ਇਸ ਤਰਾਹ ਨਾ ਕਰਨ ਦੀ ਸੂਰਤ ਵਿੱਚ ਏਅਰਪੋਰਟ ਤੋਂ ਵਾਪਿਸ ਭੇਜਦਿਆਂ ਦੇਸ਼ ਨਾ ਛੱਡਣ ਦਾ ਹੁਕਮ ਵੀ ਸੁਣਾਇਆ ਗਿਆ ਹੈ। 

ਹਿਊਮਨ ਸਰਵਿਸਜ਼ ਮੰਤਰੀ ਮਾਈਕਲ ਕੀਨਨ ਨੇ ਸਕਾਈ ਨਿਊਜ਼ ਨਾਲ ਗੱਲ ਕਰਦਿਆਂ ਆਖਿਆ ਹੈ ਕਿ ਮਾਪਿਆਂ ਦੀ ਜ਼ਿੰਮੇਵਾਰੀ ਕਰਜ਼ੇ ਵਾਪਿਸ ਕਰਨਾ ਹੋਣੀ ਚਾਹੀਦੀ ਹੈ ਨਾਂਕਿ ਵਿਦੇਸ਼ ਯਾਤਰਾ - "ਅਸੀਂ ਇੱਕ ਪਰਿਵਾਰ ਤੋਂ ਮੌਕੇ ਤੇ ਹੀ ਸਾਢੇ ਤਿੰਨ ਲੱਖ ਡੋਲਰਜ਼ ਵਸੂਲੇ ਹਨ ਜੋ ਸਾਬਿਤ ਕਰਦਾ ਹੈ ਕਿ ਉਹ ਇਹ ਰਾਸ਼ੀ ਦੇਣ ਦੇ ਯੋਗ ਤਾਂ ਹਨ ਪਰ ਇਸ ਜਿੰਮੇਵਾਰੀ ਤੋਂ ਮੁਨਕਰ ਹਨ।"

ਇੱਕ ਹੋਰ ਵਿਅਕਤੀ ਜਿਸ ਦੇ ਪਰਿਵਾਰ ਸਿਰ ਸੱਠ ਹਜ਼ਾਰ ਡੋਲਰਜ਼ ਦਾ ਕਰਜ਼ਾ ਸੀ, ਨੂੰ ਵੀ ਵਿਦੇਸ਼ ਜਾਣ ਤੋਂ ਰੋਕਿਆ ਗਿਆ ਹੈ। ਆਸਟ੍ਰੇਲੀਆ ਵਿੱਚ ਆਰਜ਼ੀ ਤੌਰ ਤੇ ਰਹਿੰਦਾ ਇਹ ਵਿਅਕਤੀ ਹਾਲ ਹੀ ਵਿੱਚ ਆਸਟ੍ਰੇਲੀਆ ਮੁੜਿਆ ਸੀ ਤੇ ਦੁਬਾਰਾ ਵਿਦੇਸ਼ ਜਾਣ ਦਾ ਚਾਹਵਾਨ ਸੀ।

ਮੰਤਰੀ ਮਾਈਕਲ ਕੀਨਨ ਨੇ ਕਿਹਾ ਕਿ ਅਗਰ ਪਰਿਵਾਰ ਵਿਦੇਸ਼ ਜਾਣ ਦਾ ਖਰਚਾ ਉਠਾ ਸਕਦਾ ਹੈ ਤਾਂ ਉਹ ਆਪਣੇ ਕਰਜ਼ੇ ਮੋੜਨ ਦੇ ਵੀ ਯੋਗ ਹੁੰਦਾ ਹੈ - "ਬਾਲੀ ਵਿੱਚ ਛੁੱਟੀਆਂ ਕੱਟਦੇ ਟੈਨਿੰਗ ਕਰਾਉਣ ਨਾਲੋਂ ਬੱਚਿਆਂ ਦੀ ਭਲਾਈ ਉਨ੍ਹਾਂ ਲਈ ਜਿਆਦਾ ਜਰੂਰੀ ਹੋਣੀ ਚਾਹੀਦੀ ਹੈ।"

Read this story in English

Share

Published

Updated

By Preetinder Grewal
Source: AAP

Share this with family and friends


Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
ਚਾਈਲਡ ਸਪੋਰਟ ਦੇ ਪੈਸੇ ਵਾਪਿਸ ਨਾ ਕਰਨ ਵਾਲੇ ਲੋਕਾਂ ਉੱਤੇ ਆਸਟ੍ਰੇਲੀਆ ਛੱਡਣ ਤੇ ਰੋਕ | SBS Punjabi