ਮਹਿੰਗਾਈ ਤੋਂ ਪਰੇਸ਼ਾਨ ਕੁਝ ਪਰਿਵਾਰਾਂ ਨੂੰ ਭਾਈਚਾਰੇ ਦੀ ਮਦਦ ਬਗੈਰ ਰੋਟੀ ਖਾਣੀ ਵੀ ਹੋਈ ਮੁਸ਼ਕਲ

ਆਸਟ੍ਰੇਲੀਆ ਵਿੱਚ ਮਹਿੰਗਾਈ ਦਰ ਵਧਣ ਨਾਲ਼ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਪਰਿਵਾਰਾਂ ਲਈ ਆਪਣੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਕਰਨੀ ਵੀ ਦਿਨੋ-ਦਿਨ ਔਖੀ ਹੁੰਦੀ ਜਾ ਰਹੀ ਹੈ।

Volunteers of Community Care Kitchen rely on donations from local businesses to provide for their 300-strong household database. Source:

Volunteers of Community Care Kitchen rely on donations from local businesses to provide for their 300-strong household database. Source: Source: Supplied / Sana Karanouh

ਹਾਫਿਜ਼ਾ ਲਈ ਇਨ੍ਹਾਂ ਸਖ਼ਤ ਸਰਦੀਆਂ ਦੌਰਾਨ ਆਪਣੇ ਬੱਚਿਆਂ ਨੂੰ ਨਿੱਘੇ ਰੱਖਣ ਲਈ ਕਪੜੇ ਖਰੀਦਣੇ ਤਾਂ ਇਕ ਪਾਸੇ ਹਨ ਉਨ੍ਹਾਂ ਨੂੰ ਉਨ੍ਹਾਂ ਦਾ ਮਨ-ਪਸੰਦ  ਭੋਜਨ ਵਿੱਚ ਦੇਣਾ ਇਸ ਵਕਤ ਅਉਖਾ ਹੋ ਗਿਆ ਹੈ।

ਉਨ੍ਹਾਂ ਐਸ ਬੀ ਐਸ ਅਰਬੀ ਨਾਲ ਗੱਲ ਬਾਤ ਕਰਦਿਆਂ ਕਿਹਾ ਕਿ ਸਿਰਫ਼ ਖਾਣ ਪੀਣ ਹੀ ਨਹੀਂ ਉਨ੍ਹਾਂ ਵਰਗੇ ਪਰਿਵਾਰਾਂ ਲਈ ਹਰ ਚੀਜ਼ ਪਹੁੰਚ ਤੋਂ ਬਾਹਰ ਹੁੰਦੀ ਜਾ ਰਹੀ ਹੈ।

ਹਾਫਿਜ਼ਾ ਲਈ ਹਾਲਾਤ ਇਹ ਬਣ ਗਏ ਹਨ ਕਿ ਉਹ ਹੁਣ ਆਪਣੀਆਂ ਸਾਰੀਆਂ ਬੁਨਿਆਦੀ ਲੋੜਾਂ ਲਈ ਸਿਡਨੀ ਵਿੱਚ ਸਥਿਤ ਸਥਾਨਕ ਚੈਰਿਟੀ, ਲਾਈਟਹਾਊਸ ਕਮਿਊਨਿਟੀ ਸਰਵਿਸਿਜ਼ ਨੂੰ ਚਲਾਉਣ ਵਾਲੇ ਗਾਂਧੀ ਸਿੰਦਿਆਨ 'ਤੇ ਪੂਰੀ ਤਰ੍ਹਾਂ ਨਿਰਭਰ ਹਨ।

ਉਹ ਆਸਟ੍ਰੇਲੀਆ ਦੇ 3.4 ਮਿਲੀਅਨ ਲੋਕਾਂ ਵਿੱਚੋਂ ਇੱਕ ਹਨ ਜੋ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ।

2001 ਤੋਂ ਬਾਅਦ ਮਹਿੰਗਾਈ ਦਰ ਇਸ ਵੇਲ਼ੇ ਸਭ ਤੋਂ ਉੱਚੇ ਪੱਧਰ ਹੈ। ਘਰਾਂ ਦੇ ਕਿਰਾਏ ਵੀ ਸਾਲਾਨਾ ਤਕਰੀਬਣ 9.5 ਫੀਸਦੀ ਵਧ ਰਹੇ ਹਨ ਜਿਸ ਦਾ ਤਨਾਵ ਗਰੀਬੀ ਰੇਖਾ ਤੋਂ ਥਲੇ ਰਹਿ ਰਹੇ ਆਸਟ੍ਰੇਲੀਅਨ ਲੋਕ ਹਰ ਰੋਜ਼ ਮਹਿਸੂਸ ਕਰ ਰਹੇ ਹਨ।


For more details read this story in English
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਰਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।


Share

Published

Updated

By Rayane Tamer, Ravdeep Singh

Share this with family and friends


Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
ਮਹਿੰਗਾਈ ਤੋਂ ਪਰੇਸ਼ਾਨ ਕੁਝ ਪਰਿਵਾਰਾਂ ਨੂੰ ਭਾਈਚਾਰੇ ਦੀ ਮਦਦ ਬਗੈਰ ਰੋਟੀ ਖਾਣੀ ਵੀ ਹੋਈ ਮੁਸ਼ਕਲ | SBS Punjabi