ਆਸਟ੍ਰੇਲੀਆ ਵਿੱਚ ਮੀਟ ਲਿਆਉਣ ਦੀ ਕੋਸ਼ਿਸ਼ ਕਰਨ ਵਾਲੇ ਯਾਤਰੀ ਦਾ ਵੀਜ਼ਾ ਹੋਇਆ ਰੱਦ

ਆਪਣੇ ਸਮਾਨ ਵਿੱਚ ਛੇ ਕਿੱਲੋ ਮੀਟ ਲਿਆਉਣ ਦੀ ਕੋਸ਼ਿਸ਼ ਕਰਣ ਵਾਲੇ ਇੱਕ ਯਾਤਰੀ ਦਾ ਆਸਟ੍ਰੇਲੀਅਨ ਬਾਰਡਰ ਫੋਰਸ ( ਏ ਬੀ ਐਫ ) ਨੇ ਵੀਜ਼ਾ ਰੱਦ ਕਰ ਦਿੱਤਾ ਹੈ। ਸਿਆਸਤਦਾਨਾਂ ਨੇ ਇਸ ਵਾਕਿਆ ਤੇ ਟਿਪਣੀ ਕਰਦੇ ਕਿਹਾ ਕਿ ਇਹ ਯਾਤਰੀ ਸਥਾਨਕ ਕਿਸਾਨਾਂ ਲਈ ਇੱਕ 'ਵੱਡਾ' ਖਤਰਾ ਪੈਦਾ ਕਰ ਸਕਦਾ ਸੀ।

2022-10-31_9-49-02.png

The man had declared on his incoming passenger card that he was not bringing any meat, poultry, or other food into Australia. Source: Getty / BIANCA DE MARCHI

ਆਪਣੇ ਸਮਾਨ ਵਿੱਚ ਛੇ ਕਿੱਲੋ ਮੀਟ ਲੈ ਕੇ ਆਸਟ੍ਰੇਲੀਆ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਇੱਕ ਵਿਅਕਤੀ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਹੈ ਅਤੇ ਉਸ ਨੂੰ ਤਕਰੀਬਣ 2,700 ਡਾਲਰਾਂ ਦਾ ਜੁਰਮਾਨਾ ਵੀ ਕੀਤਾ ਗਿਆ ਹੈ।

ਪਿਛਲੇ ਹਫਤੇ ਪਰਥ ਦੇ ਹਵਾਈ ਅੱਡੇ 'ਤੇ ਆਸਟ੍ਰੇਲੀਆ ਦੇ ਬਾਇਓਸਕਿਊਰਿਟੀ ਅਫਸਰਾਂ ਦੁਆਰਾ ਕੀਤੇ ਗਏ ਨਿਰੀਖਣ ਦੌਰਾਨ ਇਸ ਵਿਅਕਤੀ ਦੇ ਬੈਗ ਵਿੱਚੋਂ ਲਗਭਗ 3.1 ਕਿੱਲੋ ਬਤਖ਼ ਦਾ ਮੀਟ, 1.4 ਕਿੱਲੋ ਬੀਫ 'ਰੇਂਡਾਂਗ', 500 ਗ੍ਰਾਮ ਤੋਂ ਵੱਧ ਫਰੋਜ਼ਨ ਬੀਫ ਅਤੇ ਲਗਭਗ 900 ਗ੍ਰਾਮ ਚਿਕਨ ਪਾਇਆ ਗਿਆ ਸੀ।

ਉਸ ਵਿਅਕਤੀ ਨੇ ਆਪਣੇ ਆਸਟ੍ਰੇਲੀਆ ਆਉਣ ਵਾਲੇ ਯਾਤਰੀ ਕਾਰਡ 'ਤੇ ਝੂਠਾ ਖੁਲਾਸਾ ਕੀਤਾ ਸੀ ਕਿ ਉਸ ਕੋਲ ਕੋਈ ਵੀ ਮੀਟ, ਪੋਲਟਰੀ ਜਾਂ ਹੋਰ ਕਿਸੇ ਕਿਸਮ ਦਾ ਭੋਜਨ ਨਹੀਂ ਸੀ।

ਗ੍ਰਹਿ ਮਾਮਲਿਆਂ ਦੇ ਮੰਤਰੀ ਕਲੇਰ ਓ'ਨੀਲ ਨੇ ਕਿਹਾ ਕਿ ਆਸਟ੍ਰੇਲੀਅਨ ਬਾਰਡਰ ਫੋਰਸ ਦੇ ਅਧਿਕਾਰੀਆਂ ਨੇ ਇਸ ਦਾ ਪਤਾ ਲਗਣ ਤੋਂ ਬਾਅਦ ਇਸ ਵਿਅਕਤੀ ਦਾ ਵੀਜ਼ਾ ਰੱਦ ਕਰ ਦਿੱਤਾ ਹੈ।

ਪਿਛਲੇ ਮਹੀਨੇ ਫੈਡਰਲ ਸਰਕਾਰ ਨੇ 'ਫੁਟ ਐਂਡ ਮਾਉਥ' ਬਿਮਾਰੀ ਨਾਲ ਨਜਿੱਠਣ ਲਈ ਆਸਟ੍ਰੇਲੀਆ ਵਿੱਚ ਮੀਟ ਲਿਆਉਣ 'ਤੇ ਸਖ਼ਤ ਪਾਬੰਦੀ ਲਗਾਈ ਸੀ ਅਤੇ ਸਖ਼ਤ ਜ਼ੁਰਮਾਨੇ ਲਾਗੂ ਕੀਤੇ ਸਨ।

Share

Published

Updated

By Ravdeep Singh
Source: SBS

Share this with family and friends


Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
ਆਸਟ੍ਰੇਲੀਆ ਵਿੱਚ ਮੀਟ ਲਿਆਉਣ ਦੀ ਕੋਸ਼ਿਸ਼ ਕਰਨ ਵਾਲੇ ਯਾਤਰੀ ਦਾ ਵੀਜ਼ਾ ਹੋਇਆ ਰੱਦ | SBS Punjabi