ਭਾਰਤੀ ਹਾਈ ਕਮਿਸ਼ਨ ਦਾ ਕਹਿਣਾ ਹੈ ਕਿ ਮਹਾਂਮਾਰੀ ਦੌਰਾਨ ਇਸ ਤਰਾਂਹ ਕਰਨਾ ਉਨ੍ਹਾਂ ਦੇ ਸਿਹਤਯਾਬ ਰਹਿਣ ਦੇ ਹਿੱਤ ਵਿੱਚ ਹੋਵੇਗਾ ਅਤੇ ਜਦੋਂ ਸਰਹੱਦਾਂ ਮੁੜ ਖੁੱਲ੍ਹਦੀਆਂ ਹਨ ਤਾਂ ਉਹਨਾਂ ਦੇ ਆਸਟ੍ਰੇਲੀਆ ਵਾਪਸ ਪਰਤਣ ਵਿੱਚ ਵੀ ਸਹਾਈ ਹੋਵੇਗਾ।
ਫ਼ੈਡਰਲ ਸਰਕਾਰ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਇਸ ਸਮੇਂ ਆਸਟ੍ਰੇਲੀਆ ਵਿੱਚ 110,000 ਤੋਂ ਵੱਧ ਅੰਤਰਾਸ਼ਟਰੀ ਵਿਦਿਆਰਥੀ ਸਰਹੱਦ ਬੰਦ ਹੋਣ ਕਾਰਨ 'ਔਨਲਾਈਨ' ਸਿੱਖਿਆ ਪ੍ਰਾਪਤ ਕਰ ਰਹੇ ਹਨ ਜਿਨ੍ਹਾਂ ਵਿਚੋਂ ਬਹੁਤ ਸਾਰੇ ਇਸ ਵੇਲ਼ੇ ਭਾਰਤ ਵਿੱਚ ਹਨ।
ਐਸ ਬੀ ਐਸ ਪੰਜਾਬੀ ਵਲੋਂ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਹਾਈ ਕਮਿਸ਼ਨ ਨੇ ਕਿਹਾ ਕਿ ਇਸ ਪਿਛਲਾ ਮੁਖ ਕਾਰਣ 18 ਸਾਲ ਤੋਂ ਉਪਰ ਉਮਰ ਦੇ ਸਾਰੇ ਲੋਕਾਂ ਨੂੰ ਭਾਰਤ ਵਿੱਚ ਵੈਕਸੀਨੇਸ਼ਨ ਦੇਣ ਨਾਲ਼ ਸਬੰਧਤ ਹੈ।
ਇਸ ਦੌਰਾਨ ਗਲੋਬਲ ਰੀਚ ਦੇ ਡਾਇਰੈਕਟਰ ਰਵੀ ਲੋਚਨ ਸਿੰਘ, ਜੋ ਕਿ ਦੱਖਣੀ ਏਸ਼ੀਆ ਦੇਸ਼ਾਂ ਦੀਆਂ ਆਸਟ੍ਰੇਲੀਅਨ ਯੂਨੀਵਰਸਿਟੀਆਂ ਦੇ ਨੁਮਾਂਇੰਦੇ ਵੀ ਹਨ, ਨੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਇਸ ਪ੍ਰਕਾਰ ਵਿਦਿਆਰਥੀਆਂ ਕੋਲੋਂ ਜਾਣਕਾਰੀ ਨੂੰ ਇਕੱਠਾ ਕਰਨ ਦਾ ਮਕਸਦ ਬਹੁਤ ਅਸਪਸ਼ਟ ਹੈ ਕਿਉਂਕਿ ਗ੍ਰਹਿ ਵਿਭਾਗ ਕੋਲ ਬਾਹਰ ਫ਼ਸੇ ਭਾਰਤੀ ਵਿਦਿਆਰਥੀਆਂ ਸੰਬੰਧਤ ਸਾਰੀ ਜਾਣਕਾਰੀ ਪਹਿਲੇ ਹੀ ਮੌਜੂਦ ਹੈ।
ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਫੇਸਬੁੱਕ ਅਤੇ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।