'ਕੁੜੀ ਹੋਕੇ ਆ ਕੰਮ ਕਰੇਂਗੀ?': ਜਦੋਂ ਕੋਵਿਡ-19 ਮੁਸ਼ਕਿਲਾਂ ਵਿੱਚ ਮੈਂ ਆਸਟ੍ਰੇਲੀਆ 'ਚ ਮਿਸਤਰੀ ਵਜੋਂ ਕੰਮ ਸ਼ੁਰੂ ਕੀਤਾ

ਮਨਦੀਪ ਕੌਰ ਉਨ੍ਹਾਂ ਚੋਣਵੀਆਂ ਅੰਤਰਰਾਸ਼ਟਰੀ ਵਿਦਿਆਰਥਣਾਂ ਵਿੱਚੋਂ ਇੱਕ ਹੈ ਜਿਸਨੇ ਟਰੇਡ ਖ਼ੇਤਰ ਵਿੱਚ ਪੜ੍ਹਾਈ ਕਰਦਿਆਂ ਆਪਣੇ ਕਰੀਅਰ ਨੂੰ ਇੱਕ ਵੱਖਰੀ ਦਿਸ਼ਾ ਦੇਣ ਦੀ ਕੋਸ਼ਿਸ਼ ਕੀਤੀ। ਆਸਟ੍ਰੇਲੀਆ ਵਿਚਲੇ ਮਰਦ-ਪ੍ਰਧਾਨ ਇਮਾਰਤਸਾਜ਼ੀ ਉਦਯੋਗ ਵਿੱਚ ਦਾਖਲ ਹੁੰਦਿਆਂ ਉਸਨੇ ਦੂਜੀਆਂ ਔਰਤਾਂ ਨੂੰ ਵੀ ਆਪਣੀ ਮਾਨਸਿਕ ਅਤੇ ਸਰੀਰਕ ਸ਼ਕਤੀ ਉੱਤੇ ਭਰੋਸਾ ਕਰਨ ਦੀ ਸਲਾਹ ਦਿੱਤੀ ਹੈ।

Mandeep Kaur is an Indian international student-turned-tradie in Melbourne.

Mandeep Kaur is an Indian international student-turned-tradie in Melbourne. Source: Supplied by Melbourne Polytechnic

24-ਸਾਲਾ ਮਨਦੀਪ ਕੌਰ ਨੇ ਆਸਟ੍ਰੇਲੀਆ ਆਉਣ ਪਿੱਛੋਂ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਮ੍ਹਣਾ ਕੀਤਾ ਜਿਸ ਦੌਰਾਨ ਉਹ ਰੁਜ਼ਗਾਰ ਅਤੇ ਆਰਥਿਕ ਪੱਖੋਂ ਸਥਾਪਿਤ ਹੋਣ ਲਈ ਵੀ ਨਿਰੰਤਰ ਕੋਸ਼ਿਸ਼ ਕਰਦੀ ਰਹੀ।

2018 ਵਿੱਚ ਪੰਜਾਬ ਦੇ ਅੰਮ੍ਰਿਤਸਰ ਜਿਲੇ ਤੋਂ ਇੱਕ ਅੰਤਰਰਾਸ਼ਟਰੀ ਵਿਦਿਆਰਥਣ ਵਜੋਂ ਆਸਟ੍ਰੇਲੀਆ ਆਉਣ ਵੇਲ਼ੇ ਉਸਦਾ ਧਿਆਨ ਕੰਪਿਊਟਰ ਅਤੇ ਇਨਫੋਰਮੇਸ਼ਨ ਟੈਕਨੋਲੋਜੀ ਵਿੱਚ ਪੜ੍ਹਾਈ ਕਰਨ ਪਿੱਛੋਂ ਨੌਕਰੀ ਲੈਣ ਦਾ ਸੀ।

ਪਿਛਲੇ ਸਾਲ ਸ਼ੁਰੂ ਹੋਏ ਕੋਵਿਡ-19 ਸੰਕਟ ਦੌਰਾਨ ਬਹੁਤ ਸਾਰੀਆਂ ਕੰਪਨੀਆਂ ਦਾ ਬੰਦ ਹੋਣਾ ਅਤੇ ਯੋਗ ਨੌਕਰੀ ਦਾ ਨਾ ਮਿਲ ਸਕਣਾ ਉਸ ਲਈ ਇੱਕ ਚਿੰਤਾ ਪੈਦਾ ਕਰਨ ਵਾਲ਼ੀ ਸਥਿਤੀ ਸੀ।

“ਮੈਂ ਇੱਕ ਬਹੁਤ ਹੀ ਸਧਾਰਨ ਪਰਿਵਾਰ ਨਾਲ਼ ਸਬੰਧਿਤ ਕੁੜੀ ਹਾਂ ਜੋ ਹੋਰਨਾਂ ਵਿਦਿਆਰਥਣਾਂ ਵਾਂਗ ਇੱਕ ਸੋਹਣੇ ਭਵਿੱਖ ਦਾ ਸੁਪਨਾ ਲੈਕੇ ਆਸਟ੍ਰੇਲੀਆ ਆਈ ਹੈ। ਪਰ ਪਰਵਾਸ ਦੇ ਇਸ ਸਫ਼ਰ ਦੌਰਾਨ ਚੁਣੌਤੀਆਂ ਦਾ ਸਾਮਣਾ ਕਰਨ ਲਈ ਮੈਂ ਹਮੇਸ਼ਾਂ ਹੀ ਤਿਆਰ ਸੀ," ਉਸਨੇ ਕਿਹਾ।
 Mandeep Kaur opted for a career in bricklaying after she struggled to secure a job during the pandemic
Mandeep Kaur opted for a career in bricklaying after she struggled to secure a job during the pandemic Source: Supplied by Melbourne Polytechnic
ਮੈਲਬੌਰਨ ਰਹਿੰਦਿਆਂ 'ਆਈ ਟੀ' ਸੈਕਟਰ ਵਿੱਚ ਨੌਕਰੀ ਨਾ ਮਿਲਣ ਪਿੱਛੋਂ ਉਸਨੂੰ ਆਰਥਿਕ-ਮੁਹਾਜ ਉੱਤੇ ਕਾਫ਼ੀ ਮੁਸ਼ਕਿਲ ਦਾ ਸਾਮਣਾ ਕਰਨਾ ਪਿਆ।

ਇਸ ਉਪਰੰਤ ਉਸਨੇ ਆਪਣੀ ਸਹੇਲੀ ਦੇ ਪਤੀ ਦੀ ਸਲਾਹ ਉੱਤੇ ਮੈਲਬੌਰਨ ਪੋਲੀਟੈਕਨਿਕ ਵਿੱਚ ਬ੍ਰਿਕਲੇਇਰ ਦਾ ਸਰਟੀਫ਼ਿਕੇਟ ਕੋਰਸ ਸ਼ੁਰੂ ਕੀਤਾ ਜੋ ਅਜੇ ਕੁਝ ਮਹੀਨੇ ਪਹਿਲਾਂ ਹੀ ਖ਼ਤਮ ਹੋਇਆ ਹੈ।

ਉਸਨੇ ਦੱਸਿਆ ਕਿ ਅਧਿਆਪਕਾਂ ਅਤੇ ਸਾਥੀ ਵਿਦਿਆਰਥੀਆਂ ਵੱਲੋਂ ਮਿਲੇ ਸਹਿਯੋਗ ਦੌਰਾਨ ਉਸਨੂੰ ਇਹ ਸਮਝ ਆਇਆ ਕਿ "ਇਹ ਵੀ ਕੰਮਾਂ ਵਰਗਾ ਕੰਮ ਹੈ" ਜਿਸਨੂੰ ਔਰਤਾਂ ਵੀ ਕਰ ਸਕਦੀਆਂ ਹਨ।
ਹੁਣ ਉਹ ਇੱਕ ਮਿਸਤਰੀ ਵਜੋਂ ਨੌਕਰੀ ਕਰਦਿਆਂ ਇਮਾਰਤਸਾਜ਼ੀ ਉਦਯੋਗ ਵਿੱਚ ਔਰਤਾਂ ਨਾਲ਼ ਜੁੜ੍ਹੀ ਲਿੰਗ-ਅਧਾਰਿਤ ਰੂੜੀਵਾਦੀ ਸੋਚ ਨੂੰ ਤੋੜ੍ਹਨ ਦੀ ਕੋਸ਼ਿਸ਼ ਕਰ ਰਹੀ ਹੈ।

“ਮੈਂ ਅਕਸਰ ਸੁਣਦੀ ਸੀ ਕਿ ਇਹ ਕੁੜੀਆਂ ਜਾਂ ਔਰਤਾਂ ਦਾ ਕੰਮ ਨਹੀਂ ਹੈ। ਇਸ ਵਿੱਚ ਸਖਤ ਸਰੀਰਕ ਮੇਹਨਤ ਦੀ ਲੋੜ ਹੁੰਦੀ ਹੈ। ਪਰ ਮੇਰਾ ਮੰਨਣਾ ਹੈ ਕਿ ਜੇ ਤੁਸੀਂ ਠਾਣ ਲਵੋ ਤਾਂ ਕੁਝ ਵੀ ਮੁਸ਼ਕਿਲ ਨਹੀਂ,” ਉਸਨੇ ਕਿਹਾ।
Mandeep Kaur had to change her career path from IT to trades due to COVID-19.
Mandeep Kaur had to change her career path from IT to trades due to COVID-19. Source: Supplied by Melbourne Polytechnic
ਆਸਟ੍ਰੇਲੀਅਨ ਬ੍ਰਿਕ ਐਂਡ ਬਲਾਕਲੇਇੰਗ ਟ੍ਰੇਨਿੰਗ ਫਾਊਨਡੇਸ਼ਨ ਲਿਮਟਿਡ (ਏਬੀਬੀਟੀਐਫ) ਦੇ ਸੀਈਓ ਮਾਈਕਲ ਮੌਰਿਸੇ ਨੇ ਕਿਹਾ ਕਿ ਇਹੋ ਜਿਹੇ ਕੰਮ -ਕਾਰਾਂ ਵਿੱਚ ਔਰਤਾਂ ਨਾਲ਼ ਹੁੰਦੇ ਪੱਖਪਾਤ ਨੂੰ ਦੂਰ ਕਰਨਾ ਕਾਫੀ ਚੁਣੌਤੀਪੂਰਨ ਹੋ ਸਕਦਾ ਹੈ।

“ਮਨਦੀਪ ਵਰਗੀਆਂ ਕੁੜੀਆਂ ਔਰਤਾਂ ਲਈ ਇੱਕ ਬੇਮਿਸਾਲ ਉਦਾਹਰਣ ਹਨ ਜੋ ਸਾਬਿਤ ਕਰਦੀਆਂ ਹਨ ਕਿ ਉਹ ਕਾਮਯਾਬ ਹੋ ਸਕਦੀਆਂ ਹਨ ਚਾਹੇ ਉਹ ਕਿਸੇ ਵੀ ਖਿੱਤੇ ਵਿੱਚ ਆਪਣਾ ਕਰੀਅਰ ਬਣਾਉਣਾ ਚਾਹੁੰਦੀਆਂ ਹੋਣ,” ਉਸਨੇ ਕਿਹਾ।
ਇਸ ਦੌਰਾਨ ਮਨਦੀਪ ਨੇ ਦੱਸਿਆ ਕਿ ਹਾਲਾਂਕਿ ਉਹ 'ਆਈ ਟੀ ਪ੍ਰੋਫੈਸ਼ਨਲ' ਬਣਨ ਦੇ ਆਪਣੇ ਟੀਚੇ ਨੂੰ ਹਾਸਲ ਨਹੀਂ ਕਰ ਸਕੀ ਪਰ ਫਿਰ ਵੀ ਉਹ ਆਸਟ੍ਰੇਲੀਆ ਵਿੱਚ ਮਿਲੇ ਦੂਜੇ ਰੁਜ਼ਗਾਰ ਦੇ ਮੌਕਿਆਂ ਤੋਂ ਖੁਸ਼ ਹੈ।

“ਇਹ ਇਸ ਦੇਸ਼ ਦੀ ਖੂਬਸੂਰਤੀ ਹੈ ਕਿ ਲੋਕ ਤੁਹਾਡੀ ਅਤੇ ਤੁਹਾਡੇ ਕੰਮ ਦੀ ਕਦਰ ਕਰਦੇ ਹਨ। ਇਥੇ ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ 'ਵ੍ਹਾਈਟ ਕਾਲਰ' ਨੌਕਰੀ ਕਰਦੇ ਹੋ ਜਾਂ ਸਰੀਰਕ ਮੇਹਨਤ-ਮੁਸ਼ੱਕਤ - ਤੁਹਾਨੂੰ ਬਰਾਬਰ ਦਾ ਸਨਮਾਨ ਮਿਲਦਾ ਹੈ,” ਉਸਨੇ ਕਿਹਾ।

ਮਨਦੀਪ ਕੌਰ ਨਾਲ਼ ਪੂਰੀ ਗੱਲਬਾਤ ਪੰਜਾਬੀ ਵਿੱਚ ਸੁਣਨ ਲਈ ਇਸ ਆਡੀਓ ਬਟਨ ‘ਤੇ ਕਲਿਕ ਕਰੋ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।

Share

Published

Updated

By Preetinder Grewal

Share this with family and friends


Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand