ਅੰਤਰਾਸ਼ਟਰੀ ਵਿਦਿਆਰਥੀਆਂ ਅਤੇ ਹੁਨਰਮੰਦ ਵੀਜ਼ਾ ਧਾਰਕਾਂ ਲਈ ਆਸਟ੍ਰੇਲੀਆ ਨੇ ਮੁੜ ਖੋਲ੍ਹੇ ਰਾਹ

ਆਸਟਰੇਲੀਆਈ ਸਰਕਾਰ ਵਲੋਂ ਕੀਤੀ ਅਹਿਮ ਘੋਸ਼ਣਾ ਤਹਿਤ 1 ਦਸੰਬਰ ਤੋਂ ਪੂਰੀ ਤਰ੍ਹਾਂ ਟੀਕਾਗ੍ਰਸਤ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਹੁਨਰਮੰਦ ਵੀਜ਼ਾ ਧਾਰਕਾਂ ਲਈ ਯਾਤਰਾ ਪਾਬੰਦੀਆਂ ਹਟਾ ਦਿੱਤੀਆਂ ਜਾਣਗੀਆਂ ਜਿਸ ਨਾਲ 200,000 ਤੋਂ ਵੱਧ ਟੀਕਾਗ੍ਰਸਤ ਵਿਦੇਸ਼ੀ ਵਿਦਿਆਰਥੀ ਤੇ ਹੁਨਰਮੰਦ ਕਾਮੇ ਜਲਦੀ ਹੀ ਆਸਟ੍ਰੇਲੀਆ ਵਾਪਸ ਪਰਤ ਸਕਣਗੇ।

Studnets

International students and skilled migrants set to return to Australia from 1 December. Source: Getty Images/Erlon Silva/TRI Digital

ਆਸਟਰੇਲੀਆਈ ਸਰਕਾਰ ਵਲੋਂ ਕੋਰੋਨਾ ਪਾਬੰਦੀਆਂ ਵਿੱਚ ਢਿੱਲ ਦੇਣ ਤਹਿਤ ਸਰਹੱਦੀ ਨੀਤੀ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਦੀ ਘੋਸ਼ਣਾ ਕੀਤੀ ਗਈ ਹੈ। 1 ਦਸੰਬਰ ਤੋਂ ਹਜ਼ਾਰਾਂ ਵਿਦੇਸ਼ੀ ਵਿਦਿਆਰਥੀਆਂ ਤੇ ਕਾਮਿਆਂ ਲਈ ਆਸਟ੍ਰੇਲੀਆ ਦੇ ਰਾਹ ਮੁੜ ਖੋਲ ਦਿੱਤੇ ਜਾਣਗੇ।         

ਦੋ ਸਾਲਾਂ ਤੋਂ ਆਸਟ੍ਰੇਲੀਆ ਨੇ ਵਿਦੇਸ਼ੀਆਂ ਦੇ ਦਾਖਲੇ ਉੱਪਰ ਪਾਬੰਦੀ ਲਗਾਈ ਹੋਈ ਸੀ। ਸੋਮਵਾਰ ਨੂੰ ਇਹ ਘੋਸ਼ਣਾ ਕਰਦੇ ਹੋਏ, ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਕਿਹਾ ਕਿ ਅਸਥਾਈ ਵੀਜ਼ਾ ਧਾਰਕਾਂ ਦੀ ਵਾਪਸੀ ਮਹਾਂਮਾਰੀ ਤੋਂ ਹੋਈ ਦੇਸ਼ ਦੀ ਆਰਥਿਕ ਤੰਗੀ 'ਚੋਂ ਨਿਕਲਣ ਵਿੱਚ ਮੱਦਦ ਕਰੇਗੀ ।
Image for reference only.
COVID-19 Update: Australia open to fully vaccinated eligible visa holders from December 1 Source: AAP
ਪ੍ਰਧਾਨ ਮੰਤਰੀ ਨੇ ਕਿਹਾ ਕਿ "1 ਦਸੰਬਰ ਤੋਂ ਅੰਤਰਾਸ਼ਟਰੀ ਵਿਦਿਆਰਥੀ, ਸਕਿਲਡ ਵੀਜ਼ਾ, ਰਿਫਿਊਜੀ ਵੀਜ਼ਾ, ਹਿਉਮੈਨਿਟੇਰੀਅਨ ਵੀਜ਼ਾ, ਵਰਕਿੰਗ ਹੌਲੀਡੇ ਵੀਜ਼ਾ ਵਾਲੇ ਯਾਤਰੀਆਂ ਨੂੰ ਯਾਤਰਾ ਪਾਬੰਦੀ ਤੋਂ ਛੋਟ ਲੈਣ ਤੋਂ ਬਿਣਾ ਹੀ ਸਿਡਨੀ ਅਤੇ ਮੈਲਬਾਰਨ ਹਵਾਈ ਅੱਡਿਆਂ ‘ਤੇ ਉੱਤਰਨ ਦੀ ਇਜਾਜ਼ਤ ਦੇ ਦਿੱਤੀ ਜਾਵੇਗੀ। "

ਭਾਰਤੀ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਹੁਨਰਮੰਦ ਪ੍ਰਵਾਸੀ ਇਸ ਘੋਸ਼ਣਾ ਦਾ ਸੁਆਗਤ ਕਰ ਰਹੇ ਹਨ

ਲਵਪ੍ਰੀਤ ਸਿੰਘ, ਇੱਕ ਅਸਥਾਈ ਗ੍ਰੈਜੂਏਟ ਵੀਜ਼ਾ ਧਾਰਕ ਜੋ ਭਾਰਤ ਵਿੱਚ ਫਸੇ ਸੈਂਕੜੇ 485 ਵੀਜ਼ਾ ਧਾਰਕਾਂ ਦੇ ਸਮੂਹ ਦੀ ਅਗਵਾਈ ਕਰ ਰਿਹਾ ਹੈ, ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਆਪਣੀਆਂ ਭਾਵਨਾਵਾਂ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ।
Temp visa holder
Luvpreet Singh Source: Supplied by Mr Singh
"ਅਸੀਂ ਇਹ ਲੜਾਈ ਉਦੋਂ ਤੋਂ ਲੜ ਰਹੇ ਹਾਂ ਜਦੋਂ ਤੋਂ ਆਸਟਰੇਲੀਆ ਨੇ ਮਾਰਚ 2020 ਵਿੱਚ ਵੀਜ਼ਾ ਧਾਰਕਾਂ ਲਈ ਆਪਣੀਆਂ ਸਰਹੱਦਾਂ ਬੰਦ ਕਰ ਦਿੱਤੀਆਂ ਸਨ। ਅੰਤ ਵਿੱਚ ਸਾਡੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਸਮੂਹ ਦੇ ਮੈਂਬਰ ਅਤੇ ਮੈਂ ਸਰਕਾਰ ਦੇ ਧੰਨਵਾਦੀ ਹਾਂ," ਲਵਪ੍ਰੀਤ ਨੇ ਕਿਹਾ।

ਅੰਤਰਰਾਸ਼ਟਰੀ ਵਿਦਿਆਰਥੀਆਂ ਲਈ, ਇਸ ਘੋਸ਼ਣਾ ਦਾ ਮਤਲਬ ਹੈ ਕਿ ਜੇਕਰ ਉਹਨਾਂ ਕੋਲ ਇੱਕ ਵੈਧ ਵੀਜ਼ਾ ਹੈ ਅਤੇ ਉਹਨਾਂ ਕੋਲ ਪੂਰੀ ਤਰ੍ਹਾਂ ਟੀਕਾਕਰਣ ਹੈ ਤਾਂ ਉਹਨਾਂ ਨੂੰ ਪਾਇਲਟ ਯੋਜਨਾਵਾਂ ਦਾ ਐਲਾਨ ਕਰਨ ਲਈ ਰਾਜਾਂ ਅਤੇ ਪ੍ਰਦੇਸ਼ਾਂ ਦੀ ਉਡੀਕ ਨਹੀਂ ਕਰਨੀ ਪਵੇਗੀ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।

Share

Published

Updated

By Avneet Arora, Sumeet Kaur

Share this with family and friends


Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
ਅੰਤਰਾਸ਼ਟਰੀ ਵਿਦਿਆਰਥੀਆਂ ਅਤੇ ਹੁਨਰਮੰਦ ਵੀਜ਼ਾ ਧਾਰਕਾਂ ਲਈ ਆਸਟ੍ਰੇਲੀਆ ਨੇ ਮੁੜ ਖੋਲ੍ਹੇ ਰਾਹ | SBS Punjabi