ਵੀਜ਼ਾ ਮਿਲਣ ਵਿੱਚ ਬੇਲੋੜੀ ਦੇਰ ਕਰਕੇ ਇਸ ਪਰਿਵਾਰ ਨੇ ਆਸਟ੍ਰੇਲੀਅਨ ਸਰਕਾਰ ਖਿਲਾਫ਼ ਸ਼ੁਰੂ ਕੀਤੀ ਕਾਨੂੰਨੀ ਕਾਰਵਾਈ

ਚਾਰ ਸਾਲਾਂ ਤੋਂ ਵੱਧ ਸਮੇਂ ਤੋਂ ਆਪਣੀ ਵੀਜ਼ਾ ਅਰਜ਼ੀ ਦਾ ਜਵਾਬ ਉਡੀਕ ਰਹੇ ਅਫ਼ਗਾਨਿਸਤਾਨ ਦੇ ਇਸ ਸ਼ਰਨਾਰਥੀ ਪਰਿਵਾਰ ਨੇ ਆਸਟ੍ਰੇਲੀਅਨ ਸਰਕਾਰ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦਾ ਫ਼ੈਸਲਾ ਕੀਤਾ ਹੈ।

Afghan refugee Abdullah (centre) with his wife Fatema and their four children.

Source: Supplied

ਮਾਨਸਿਕ ਤਣਾਅ ਤੋਂ ਪੀੜਤ, ਨੇਤਰਹੀਣ ਅਬਦੁੱਲਾ ਭਰੇ ਮਨ ਨਾਲ਼ ਆਪਣੀ ਪਤਨੀ ਫ਼ਾਤੀਮਾ ਅਤੇ ਪਾਕਿਸਤਾਨ ਵਿੱਚ ਸ਼ਰਨ ਲੈ ਰਹੇ ਚਾਰ ਬੱਚਿਆਂ ਤੋਂ ਵੱਖ ਹੋਣ ਦਾ ਦਰਦ ਹੰਢਾ ਰਹੇ ਹਨ।

"ਮੈਂ ਕਿਸੇ ਨੂੰ ਇਹ ਸਮਝਾ ਵੀ ਨਹੀਂ ਸਕਦਾ ਜਿਹੜੇ ਹਲਾਤਾਂ ਨਾਲ਼ ਮੈਂ ਹਰ ਵੇਲ਼ੇ ਜੂਝ ਰਿਹਾ ਹਾਂ ਅਤੇ ਮੇਰੇ ਲਈ ਇੱਥੇ ਇੱਕਲੇ ਰਹਿਣਾ ਕਿੰਨਾ ਔਖਾ ਹੈ," ਉਨ੍ਹਾਂ ਆਪਣੀ ਹਜ਼ਾਰਗੀ ਭਾਸ਼ਾ ਵਿੱਚ ਇੱਕ ਟਰਾਂਸਲੇਟਰ ਦੇ ਜ਼ਰੀਏ ਐਸ ਬੀ ਐਸ ਨਿਊਜ਼ ਨੂੰ ਦੱਸਿਆ।

"ਮੈਂ ਆਪਣੇ ਪਰਿਵਾਰ ਨੂੰ ਇੱਥੇ ਲਿਆਉਣ ਦੀ ਪੁਰਜ਼ੋਰ ਕੋਸ਼ਿਸ਼ ਕਰ ਰਿਹਾ ਹਾਂ ਜਿਸਨੇ ਮੇਰੀਆਂ ਮੁਸ਼ਕਲਾ ਨੂੰ ਹੋਰ ਬਹੁਤ ਵਧਾ ਦਿੱਤਾ ਹੈ। "

ਅਫ਼ਗਾਨਿਸਤਾਨ ਤੋਂ ਆਏ ਸ਼ਰਨਾਰਥੀ ਅਬਦੁੱਲਾ ਹਜ਼ਾਰਾ ਜਾਤੀ ਦੇ ਹਨ, ਜੋ ਇੱਕ ਅਜਿਹਾ ਸਮੂਹ ਜਿਸ ਨੇ ਲੰਬੇ ਸਮੇਂ ਤੋਂ ਤਾਲਿਬਾਨ ਦੁਆਰਾ ਅਤਿਆਚਾਰ ਦਾ ਸਾਹਮਣਾ ਕੀਤਾ ਹੈ।

ਆਪਣੀ ਸੁਰੱਖਿਆ ਦੇ ਡਰ ਕਾਰਨ ਆਪਣੇ ਦੇਸ਼ ਤੋਂ ਭੱਜਣ ਤੋਂ ਬਾਅਦ ਉਨ੍ਹਾਂ ਨੂੰ 2011 ਵਿੱਚ ਆਸਟ੍ਰੇਲੀਆ ਵਿੱਚ ਸ਼ਰਨਾਰਥੀ ਸੁਰੱਖਿਆ ਦਿੱਤੀ ਗਈ ਸੀ।

2012 ਵਿੱਚ ਉਨ੍ਹਾਂ ਦੇ ਘਰ ਦੇ ਨੇੜੇ ਇੱਕ ਮਿਜ਼ਾਈਲ ਹਮਲੇ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੂੰ ਅਫ਼ਗਾਨਿਸਤਾਨ ਛੱਡ ਕੇ ਪਾਕਿਸਤਾਨ ਜਾਣ ਲਈ ਮਜਬੂਰ ਹੋਣਾ ਪਿਆ। ਇਸ ਹਮਲੇ ਵਿੱਚ ਉਨ੍ਹਾਂ ਦੀ ਇੱਕ ਧੀ ਦੀ ਵੀ ਮੌਤ ਹੋ ਗਈ ਸੀ।

2017 ਵਿੱਚ ਫਾਤਿਮਾ ਅਤੇ ਉਨ੍ਹਾਂ ਦੀ ਬੱਚਿਆਂ ਨੇ ਅਬਦੁੱਲਾ ਨਾਲ ਮੁੜ ਕੱਠੇ ਹੋਣ ਲਈ ਇੱਕ ਵੀਜ਼ਾ ਅਰਜ਼ੀ ਦਿੱਤੀ ਪਰ ਚਾਰ ਸਾਲ ਤੋਂ ਵੱਧ ਸਮੇਂ ਬੀਤ ਜਾਣ ਤੋਂ ਬਾਅਦ ਵੀ ਸਰਕਾਰ ਵੱਲੋਂ ਕੋਈ ਜਵਾਬ ਨਹੀਂ ਮਿਲਿਆ।

ਹਿਊਮਨ ਰਾਈਟਸ ਲਾਅ ਸੈਂਟਰ ਨੇ ਹੁਣ ਆਪਣੀ ਤਰਫੋਂ ਮੌਰੀਸਨ ਸਰਕਾਰ ਦੇ ਖਿਲਾਫ਼ ਇਸ ਕੇਸ ਵਿੱਚ ਲਗ ਰਹੀ ਦੇਰ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਹੈ।

ਇਮੀਗ੍ਰੇਸ਼ਨ, ਸਿਟੀਜ਼ਨਸ਼ਿਪ, ਮਾਈਗ੍ਰੇਸ਼ਨ ਸੇਵਾਵਾਂ ਅਤੇ ਬਹੁ-ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਵਿਰੁੱਧ ਕੇਸ 2 ਫਰਵਰੀ ਨੂੰ ਫੈਡਰਲ ਸਰਕਟ ਅਤੇ ਫੈਮਿਲੀ ਕੋਰਟ ਵਿੱਚ ਦਾਇਰ ਕਰ ਦਿੱਤਾ ਗਿਆ ਹੈ।

For more details read this story in English

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।

Share

Published

Updated

By Ravdeep Singh, Tom Stayner

Share this with family and friends


Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand