ਭਾਰਤੀ ਨਾਗਰਿਕਤਾ ਕਾਨੂੰਨ ਦੇ ਵਿਰੋਧ ਵਿੱਚ ਹਿੰਸਕ ਪ੍ਰਦਰਸ਼ਨ

ਬੁੱਧਵਾਰ ਨੂੰ ਭਾਰਤੀ ਸੂਬੇ ਅਸਾਮ ਦੇ ਪ੍ਰਮੁੱਖ ਸ਼ਹਿਰ ਗੁਹਾਟੀ ਵਿੱਚ ਪੁਲਿਸ ਵਲੋਂ ਉਹਨਾਂ ਪ੍ਰਦਰਸ਼ਨਕਾਰੀਆਂ ਉੱਤੇ ਗੋਲੀ ਚਲਾਈ ਗਈ ਜੋ ਕਿ ਨਾਗਰਿਕਤਾ ਕਾਨੂੰਨ ਦੇ ਵਿਰੋਧ ਵਿੱਚ ਕਰਫਿਊ ਦੇ ਬਾਵਜੂਦ ਪ੍ਰਦਰਸ਼ਨ ਕਰ ਰਹੇ ਸਨ।

A burning trailer sits on a road during protests against the Citizenship Amendment Bill in Guwahati, Assam, India.

A burning trailer sits on a road during protests against the Citizenship Amendment Bill in Guwahati, Assam, India. Source: AAP

ਇਸ ਨਾਗਰਿਕਤਾ ਕਾਨੂੰਨ ਤਹਿਤ ਉਹਨਾਂ ਬੌਧੀ, ਕਰਿਸਚਿਅਨ, ਹਿੰਦੂ, ਜੈਨ, ਪਾਰਸੀ ਅਤੇ ਸਿੱਖ ਧਰਮ ਦੇ ਲੋਕਾਂ ਨੂੰ ਨਾਗਰਿਕਤਾ ਪ੍ਰਦਾਨ ਕੀਤੀ ਜਾਣੀ ਹੈ ਜੋ ਕਿ ਸਾਲ 2015 ਤੋਂ ਪਹਿਲਾਂ ਬੰਗਲਾਦੇਸ਼, ਪਾਕਿਸਤਾਨ ਜਾਂ ਅਫਗਾਨਿਸਤਾਨ ਤੋਂ ਭਾਰਤ ਵਿੱਚ ਪ੍ਰਵਾਸ ਕਰ ਕੇ ਆਏ ਸਨ।

ਪ੍ਰਦਰਸ਼ਨਕਾਰੀਆਂ ਵਲੋਂ ਇਸ ਬਿਲ ਦਾ ਵਿਰੋਧ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਉਹਨਾਂ ਮੁਤਾਬਕ ਇਸ ਨਾਲ ਭਾਰਤ ਵਿੱਚ ਪ੍ਰਵਾਸ ਕਰਕੇ ਆਉਣ ਵਾਲਿਆਂ ਦੀ ਗਿਣਤੀ ਬਹੁਤ ਤੇਜੀ ਨਾਲ ਵਧ ਜਾਵੇਗੀ।

ਕਈਆਂ ਵਲੋਂ ਇਸ ਬਿਲ ਦਾ ਵਿਰੋਧ ਇਸ ਕਰਕੇ ਵੀ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਨਾਲ ਧਰਮ ਨਿਰਪੇਖ ਭਾਰਤੀ  ਸੰਵਿਧਾਨ ਦੇ ਉਲਟ, ਮੁਸਲਮਾਨਾਂ ਨੂੰ ਇਸ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ।
Students protest against the Citizenship Amendment Bill in Guwahati, Assam, India
Students protest against the Citizenship Amendment Bill in Guwahati, Assam, India Source: AAP
ਗੁਹਾਟੀ ਮੈਡੀਕਲ ਕਾਲਜ ਹਸਪਤਾਲ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਦੋ ਲੋਕਾਂ ਦੀ ਗੋਲੀਆਂ ਲਗਣ ਨਾਲ ਮੌਤ ਹੋ ਗਈ ਹੈ ਅਤੇ 11 ਹੋਰ ਜਖਮੀ ਹੋਏ ਹਨ।

ਅਸਾਮ ਵਿੱਚ ਅਜਿਹੇ ਹਾਲਾਤ ਉਸ ਸਮੇਂ ਪੈਦਾ ਹੋਏ ਹਨ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਜਪਾਨੀ ਪ੍ਰਧਾਨ ਮੰਤਰੀ ਸ਼ਿੰਜ਼ੋ ਐਬੇ ਦੇ ਸਨਮਾਨ ਵਿੱਚ ਇੱਕ ਬੈਠਕ ਅਸਾਮ ਵਿੱਚ ਇਸ ਲਈ ਰੱਖੀ ਗਈ ਹੈ ਤਾਂ ਕਿ ਭਾਰਤ ਦੀ ਵਿਭਿੰਨਤਾ ਦਾ ਪ੍ਰਦਰਸ਼ਨ ਹੋ ਸਕੇ।

ਭਾਰਤੀ ਵਿਦੇਸ਼ ਮੰਤਰਾਲੇ ਦੇ ਇਕ ਵਕਤਾ ਵਲੋਂ ਕਿਹਾ ਗਿਆ ਹੈ ਕਿ ਇਹਨਾਂ ਹਾਲਾਤਾਂ ਦੇ ਮੱਦੇਨਜ਼ਰ ਹੋ ਸਕਦਾ ਹੈ ਕਿ ਬੈਠਕ ਨੂੰ ਕਿਸੇ ਹੋਰ ਜਗਾ ਤਬਦੀਲ ਕਰਨਾ ਪਵੇ।

ਸ਼੍ਰੀ ਮੋਦੀ ਵਲੋਂ ਅਸਾਮ ਦੇ ਲੋਕਾਂ ਨੂੰ ਸ਼ਾਤੀ ਬਣਾਈ ਰਖਣ ਦੀ ਅਪੀਲ ਕੀਤੀ ਗਈ ਹੈ।

‘ਮੈਂ ਤੁਹਾਨੂੰ ਯਕੀਨ ਦਵਾਉਂਦਾ ਹਾਂ ਕਿ ਤੁਹਾਡੇ ਹੱਕ, ਪਹਿਚਾਣ ਅਤੇ ਸਭਿਆਚਾਰ ਨੂੰ ਕੋਈ ਨਹੀਂ ਖੋਹੇਗਾ। ਇਹ ਇਸੀ ਤਰਾਂ ਪ੍ਰਫੁਲਤ ਹੁੰਦੇ ਰਹਿਣਗੇ’, ਸ਼੍ਰੀ ਮੋਦੀ ਨੇ ਕਿਹਾ।
Indian Prime Minister Narendra Modi.
Indian Prime Minister Narendra Modi. Source: AAP
ਭਾਰਤੀ ਏਅਰ ਫੋਰਸ ਦੇ ਨਾਲ ਜੁੜਦੇ ਸ਼ਹਿਰ ਚਬੂਆ ਵਿੱਚ ਲੋਕਾਂ ਨੇ ਸਰਕਾਰੀ ਇਮਾਰਤਾਂ, ਜਿਨਾਂ ਵਿੱਚ ਇੱਕ ਪੋਸਟ ਆਫਿਸ ਅਤੇ ਪੁਲਿਸ ਥਾਣਾ ਵੀ ਸ਼ਾਮਲ ਹੈ, ਨੂੰ ਅੱਗ ਲਾ ਦਿੱਤੀ।

ਇਸੀ ਤਰਾਂ ਪ੍ਰਦਰਸ਼ਨਕਾਰੀਆਂ ਨੇ ਭਾਰਤੀ ਜਨਤਾ ਪਾਰਟੀ ਦੀ ਇੱਕ ਵਕੀਲ ਦੇ ਘਰ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ।

ਚਾਰ ਰੇਲਵੇ ਸਟੇਸ਼ਨਾਂ ਤੇ ਵੀ ਭਾਰੀ ਨੁਕਸਾਨ ਪਹੁੰਚਾਏ ਗਏ ਅਤੇ ਅੱਗਾਂ ਲਾਉਣ ਦੇ ਵੀ ਯਤਨ ਕੀਤੇ ਗਏ। ਇਸ ਕਾਰਨ ਕਈ ਰੇਲ ਸੇਵਾਵਾਂ ਨੂੰ ਰੱਦ ਕਰਨਾ ਪਿਆ ਹੈ।

ਭਾਰਤੀ ਹਵਾਈ ਸੇਵਾਵਾਂ ਪ੍ਰਦਾਨ ਕਰਨ ਵਾਲੀ ਕੰਪਨੀ ਇੰਡੀਗੋ ਨੇ ਕਿਹਾ ਹੈ ਕਿ ਇਹਨਾਂ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਉਹ ਆਪਣੀਆਂ ਕਈ ਉਡਾਣਾਂ ਰੱਦ ਕਰ ਰਹੀ ਹੈ।
Assam police women patrol during a curfew in Gauhati, India.
Assam police women patrol during a curfew in Gauhati, India. Source: AAP
ਗੁਹਾਟੀ ਵਿੱਚ ਮਾਸਟਰਸ ਪੜ ਰਹੇ ਨਿਹਾਲ ਜੈਨ ਨੇ ਕਿਹਾ ਹੈ ਕਿ, ‘ਇਹ ਪ੍ਰਦਰਸ਼ਨ ਇਕ ਅਚਨਚੇਤ ਹੋਣ ਵਾਲੀ ਪ੍ਰਤੀਕਿਰਿਆ ਹੈ’।

‘ਪਹਿਲਾਂ ਸਰਕਾਰ ਵਲੋਂ ਕਿਹਾ ਜਾ ਰਿਹਾ ਸੀ ਕਿ ਭਾਰਤ ਵਿੱਚ ਬਹੁਤ ਜਿਆਦਾ ਗੈਰਕਾਨੂੰਨੀ ਪ੍ਰਵਾਸੀ ਆ ਚੁੱਕੇ ਹਨ ਅਤੇ ਉਹਨਾਂ ਨੂੰ ਵਾਪਸ ਭੇਜਣਾ ਹੋਵੇਗਾ। ਪਰ ਹੁਣ ਇਸ ਕਾਨੂੰਨ ਨੂੰ ਲਾਗੂ ਕਰਦੇ ਹੋਏ ਇਹਨਾਂ ਹੀ ਪ੍ਰਵਾਸੀਆਂ ਨੂੰ ਨਾਗਰਿਕਤਾ ਪ੍ਰਦਾਨ ਕੀਤੀ ਜਾ ਰਹੀ ਹੈ’।

ਅਸਾਮ ਦੇ ਦੱਸ ਸ਼ਹਿਰਾਂ ਵਿੱਚ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਭਾਰੀ ਫੋਰਸ ਸਦਦੇ ਹੋਏ ਸ਼ਾਤੀ ਬਨਾਉਣ ਦੇ ਯਤਨ ਕੀਤੇ ਜਾ ਰਹੇ ਹਨ।

ਹਾਲਾਤਾਂ ਦੇ ਹੋਰ ਵਿਗੜਨ ਦੇ ਡਰੋਂ ਰਾਜ ਦੀ ਰਾਜਧਾਨੀ ਗੁਹਾਟੀ ਦੇ ਕਈ ਹਿਸਿਆਂ ਸਮੇਤ ਨਾਲ ਲਗਦੇ ਰਾਜ ਮੇਘਾਲਿਆ ਦੇ ਕਈ ਹਿਸਿਆਂ ਵਿੱਚ ਵੀ ਕਰਫਿਊ ਲਗਾ ਦਿੱਤਾ ਗਿਆ ਸੀ।

ਇਹਨਾਂ ਨਵੇਂ ਕਾਨੂੰਨਾਂ ਨੂੰ ਹਿੰਦੂ ਪੱਖੀ ਹੋਣ ਦਾ ਨਾਮ ਦਿੱਤਾ ਜਾ ਰਿਹਾ ਹੈ ਜਿਸ ਦੁਆਰਾ ਭਾਰਤ ਦੀ ਸਭ ਤੋਂ ਵੱਡੀ ਬਹੁ-ਗਿਣਤੀ ਮੁਸਲਮ ਭਾਈਚਾਰੇ ਨਾਲ ਧੱਕਾ ਹੋ ਸਦਕਾ ਹੈ।

ਭਾਰਤ ਸਰਕਾਰ ਦਾ ਕਹਿਣਾ ਹੈ ਕਿ ਇਸ ਕਾਨੂੰਨ ਨਾਲ ਜਿਹੜਾ ਨਾਗਰਿਕਤਾ ਰਜਿਸਟਰ ਹੋਂਦ ਵਿੱਚ ਆਏਗਾ, ਉਸ ਦੁਆਰਾ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਇਹ ਸਾਬਤ ਕਰਨਾ ਹੋਵੇਗਾ ਕਿ ਉਹ ਮੂਲ ਰੂਪ ਵਿੱਚ ਭਾਰਤੀ ਬਸ਼ਿੰਦੇ ਹਨ ਨਾ ਕਿ ਪ੍ਰਵਾਸ ਕਰਕੇ ਉੱਥੇ ਆਏ ਹਨ।

ਜਦਕਿ ਬਾਕੀ ਦੇ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਵਾਸਤੇ ਨਾਗਰਿਕਤਾ ਦਾ ਰਾਹ ਸਿੱਧਾ ਅਤੇ ਸਰਲ ਹੋਵੇਗਾ।

Listen to SBS Punjabi Monday to Friday at 9 pm. Follow us on Facebook and Twitter

Share

Published

Updated

By MP Singh
Source: SBS News

Share this with family and friends


Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
ਭਾਰਤੀ ਨਾਗਰਿਕਤਾ ਕਾਨੂੰਨ ਦੇ ਵਿਰੋਧ ਵਿੱਚ ਹਿੰਸਕ ਪ੍ਰਦਰਸ਼ਨ | SBS Punjabi