ਆਸਟ੍ਰੇਲੀਆ ਵਾਪਸ ਆਉਣ ਵਿੱਚ ਅਸਮਰਥ ਬ੍ਰਿਜਿੰਗ ਵੀਜ਼ਾ ਧਾਰਕਾਂ ਵਿੱਚ ਨਿਰਾਸ਼ਾ ਦਾ ਆਲਮ

ਜਿਥੇ ਸਰਕਾਰ ਵਲੋਂ ਹੁਨਰਮੰਦ ਕਾਮਿਆਂ ਦੇ ਆਸਟ੍ਰੇਲੀਆ ਵਿੱਚ ਦਾਖਲ ਹੋਣ ਲਈ ਵੀਜ਼ਾ ਨਿਯਮਾਂ ਵਿੱਚ ਰਿਆਇਤਾਂ ਦਾ ਐਲਾਨ ਕੀਤਾ ਜਾ ਰਿਹਾ ਹੈ ਉੱਥੇ ਕੁਝ ਪ੍ਰਵਾਸੀਆਂ ਨੇ ਇਨ੍ਹਾਂ ਨੀਤੀਆਂ ਨੂੰ ਵਿਤਕਰੇ ਵਾਲ਼ਾ ਦਸਿਆ ਹੈ।

Thousands of bridging visa holders remain stuck outside Australia.

Anish Rai and Jigyasha Karki are among the thousands of bridging visa holders who are stuck outside Australia. Source: SuppliedAnish Rai

ਜਦੋਂ ਪਰਥ ਨਿਵਾਸੀ ਵਿਸ਼ਾ ਸੁਨਿਆਸੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਐਮਰਜੈਂਸੀ ਹਲਾਤਾਂ ਵਿੱਚ ਮਾਰਚ 2020 ਵਿੱਚ ਮੋਰੀਸ਼ਸ ਜਾਣਾ ਪਇਆ ਤਾਂ ਉਨ੍ਹਾਂ ਨੇ ਕਦੇ ਨਹੀਂ ਸੀ ਸੋਚਿਆ ਕਿ ਉਹ ਦੋ ਸਾਲਾਂ ਬਾਅਦ ਵੀ ਉਥੋਂ ਵਾਪਸ ਆਉਣ ਵਿੱਚ ਅਸਮਰਥ ਹੋਣਗੇ।

ਸ਼੍ਰੀਮਤੀ ਸੁਨਿਆਸੀ ਕੋਲ ਬ੍ਰਿਜਿੰਗ ਵੀਜ਼ਾ ਬੀ (ਬੀ ਵੀ ਬੀ) ਸੀ, ਜਿਸਦੀ ਮਿਆਦ ਜੁਲਾਈ 2020 ਵਿੱਚ ਖਤਮ ਹੋ ਗਈ ਜਦੋਂ ਸਰਹਦਾਂ ਬੰਦ ਹੋਣ ਕਰਕੇ ਉਹ ਬਾਹਰ ਫ਼ਸੇ ਹੋਏ ਸੀ।

ਆਸਟ੍ਰੇਲੀਆ ਦੀਆਂ ਪ੍ਰਵਾਸੀ ਨੀਤੀਆਂ ਕਰਕੇ ਵਾਪਸ ਆਉਣ ਵਿੱਚ ਅਸਮਰਥ ਸ਼੍ਰੀਮਤੀ ਸੁਨਿਆਸੀ ਹੁਣ ਤਕ ਆਸਟ੍ਰੇਲੀਆ ਵਿਖੇ ਖ਼ਾਲੀ ਪਏ ਆਪਣੇ ਮਕਾਨ ਦੇ ਕਿਰਾਏ ਦਾ ਭੁਗਤਾਨ ਕਰ ਰਹੇ ਹਨ ਅਤੇ ਹੁਣ ਤਾਂ ਉਹ ਇਨ੍ਹੇ ਮਜਬੂਰ ਹੋ ਗਏ ਹਨ ਕਿ ਉਨ੍ਹਾਂ ਨੂੰ ਆਪਣੇ ਲਾਡਲੇ ਕੁੱਤੇ ਨੂੰ ਵੀ ਕਿਸੇ ਨੂੰ ਗੋਦ ਦੇਣ ਲਈ ਪ੍ਰਬੰਧ ਸ਼ੁਰੂ ਕਰਨੇ ਪੈ ਗਏ ਹਨ।

ਸਰਕਾਰ ਵਲੋਂ ਇਹ ਰਿਆਇਤਾਂ ਅੰਤਰਰਾਸ਼ਟਰੀ ਵਿਦਿਆਰਥੀਆਂ, ਛੁੱਟੀ ਕੱਟਣ ਅਤੇ ਕੰਮ ਕਰਣ ਆਏ ਪ੍ਰਵਾਸੀਆਂ ਅਤੇ ਕੁਝ ਅਸਥਾਈ ਵੀਜ਼ਾ ਧਾਰਕਾਂ ਨੂੰ ਪ੍ਰਦਾਨ ਕੀਤੀਆਂ ਗਇਆਂ ਹਨ ਜਿਸ ਅਧੀਨ 15 ਦਸੰਬਰ 2021 ਤੋਂ ਯੋਗ ਵੀਜ਼ਾ ਧਾਰਕ ਯਾਤਰਾ ਛੋਟ ਲਏ ਬਿਨਾਂ ਆਸਟ੍ਰੇਲੀਆ ਦੀ ਯਾਤਰਾ ਕਰ ਸਕਦੇ ਹਨ।

ਬ੍ਰਿਜਿੰਗ ਵੀਜ਼ਾ ਧਾਰਕਾਂ ਨੂੰ ਇਸ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ ਜਿਸ ਕਰਕੇ ਉਹ ਠਗਿਆ ਮਹਿਸੂਸ ਕਰ ਰਹੇ ਹਨ ਅਤੇ ਇਸ ਮਾਮਲੇ ਵਿੱਚ ਸਰਕਾਰ ਤੋਂ ਸਪਸ਼ਟੀਕਰਣ ਚਾਹੁੰਦੇ ਹਨ।

ਬ੍ਰਿਜਿੰਗ ਵੀਜ਼ਾ ਧਾਰਕ ਛੋਟ ਲਏ ਬਿਨਾਂ ਆਸਟ੍ਰੇਲੀਆ ਨੂੰ ਛੱਡਕੇ ਜਾ ਸਕਦੇ ਹਨ ਪਰ ਯਾਤਰਾ ਪਾਬੰਦੀਆਂ ਖ਼ਤਮ ਹੋਣ ਤੱਕ ਛੋਟ ਲਏ ਬਗੈਰ ਵਾਪਸ ਨਹੀਂ ਆ ਸਕਦੇ।

ਗ੍ਰਹਿ ਮਾਮਲਿਆਂ ਦੇ ਵਿਭਾਗ ਦੇ ਅੰਕੜਿਆਂ ਅਨੁਸਾਰ 15 ਦਸੰਬਰ 2021 ਤੱਕ ਕੁਲ 23,239 ਬੀ ਵੀ ਬੀ ਧਾਰਕ ਸਨ ਜਿਨ੍ਹਾਂ ਵਿੱਚੋਂ ਤਕਰੀਬਨ 18 ਪ੍ਰਤੀਸ਼ਤ ਇਸ ਸਮੇਂ ਆਸਟ੍ਰੇਲੀਆ ਤੋਂ ਬਾਹਰ ਫ਼ਸੇ ਹੋਏ ਹਨ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।

Share

Published

By Ravdeep Singh

Share this with family and friends


Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand