ਨਿਊ ਸਾਊਥ ਵੇਲਜ਼ ਨੇ ਸਾਰੇ ਰਾਜਾਂ ਅਤੇ ਪ੍ਰਦੇਸ਼ਾਂ ਦੇ ਲੋਕਾਂ ਲਈ ਆਪਣੀਆਂ ਸਰਹਦਾਂ ਖੋਲਣ ਦਾ ਫ਼ੈਸਲਾ ਕੀਤਾ ਹੈ। ਇੱਥੇ ਆਉਣ ਲਈ ਕੋਵਿਡ ਟੈਸਟ ਕਰਾਉਣ ਜਾਂ ਕੁਆਰੰਟੀਨ ਕਰਨ ਦੀ ਲੋੜ ਨਹੀਂ ਹੋਵੇਗੀ ਪਰ ਜੇਕਰ ਪਿਛਲੇ 14 ਦਿਨਾਂ ਵਿੱਚ ਤੁਸੀਂ ਕਿਸੇ ਕੋਵਿਡ-19 ਪ੍ਰਭਾਵਿਤ ਖੇਤਰ ਵਿੱਚ ਗਏ ਹੋ ਤਾਂ ਤੁਹਾਡੇ ਉਤੇ ਅਤਿਰਿਕਤ ਨਿਯਮ ਅਤੇ ਪਾਬੰਦੀਆਂ ਲਾਗੂ ਹੋਣਗੀਆ।
ਜੇਕਰ ਪਿਛਲੇ 14 ਦਿਨਾਂ ਵਿੱਚ ਤੁਸੀਂ ਵਿਦੇਸ਼ ਯਾਤਰਾ ਨਹੀਂ ਕੀਤੀ ਹੈ ਤਾਂ ਵਿਕਟੋਰੀਆ ਵਿੱਚ ਦਾਖਲ ਹੋਣ ਲਈ ਯਾਤਰਾ ਪਰਮਿਟ ਲੈਣ, ਕੋਵਿਡ-19 ਟੈਸਟ ਕਰਵਾਉਣ ਅਤੇ ਕੁਆਰੰਟੀਨ ਕਰਨ ਦੀ ਲੋੜ ਨਹੀਂ ਹੈ।
ਸਾਰੇ ਨਿਵਾਸੀਆਂ ਅਤੇ ਗੈਰ-ਨਿਵਾਸੀਆਂ, ਜਿਨ੍ਹਾਂ ਨੇ ਪਿਛਲੇ 14 ਦਿਨਾਂ ਵਿੱਚ ਕਿਸੇ ਵੀ ਪ੍ਰਭਾਵਿਤ ਖੇਤਰ ਦਾ ਦੌਰਾ ਨਹੀਂ ਕੀਤਾ, ਨੂੰ ਕਿਸੇ ਵੀ ਕਾਰਨ ਕਰਕੇ ਏ ਸੀ ਟੀ ਵਿੱਚ ਦਾਖਲ ਹੋਣ ਦੀ ਇਜਾਜ਼ਤ ਹੈ।
13 ਦਸੰਬਰ ਤੋਂ ਕੁਈਨਜ਼ਲੈਂਡ ਨੇ ਟੀਕਾਕਰਨ ਹਾਸਿਲ ਆਸਟ੍ਰੇਲੀਆਈ ਲੋਕਾਂ ਲਈ ਆਪਣੀਆਂ ਸਰਹੱਦਾਂ ਖੋਲ੍ਹ ਦਿੱਤੀਆਂ ਹਨ ਪਰ ਉਨ੍ਹਾਂ ਨੂੰ ਨਕਾਰਾਤਮਕ ਪੀ ਸੀ ਰ ਟੈਸਟ ਦਿਖਾਉਣਾ ਪਵੇਗਾ। ਬਾਕੀ ਸਾਰੇ ਲੋਕਾਂ ਨੂੰ ਕੁਈਨਜ਼ਲੈਂਡ ਦਾਖਲ ਹੋਣ ਲਈ ਅਰਜ਼ੀ ਦੇ ਕੇ ਐਂਟਰੀ ਪਾਸ ਲੈਣਾ ਪਵੇਗਾ।
ਦੱਖਣੀ ਆਸਟ੍ਰੇਲੀਆ ਵਿੱਚ ਦਾਖ਼ਲ ਹੋਣ ਲਈ 12 ਸਾਲ ਤੋਂ ਵੱਧ ਉਮਰ ਦੇ ਸਾਰੇ ਯਾਤਰੀਆਂ ਨੂੰ ਕੋਵਿਡ-19 ਵੈਕਸੀਨੇਸ਼ਨ ਲਗੀ ਹੋਣੀ ਜ਼ਰੂਰੀ ਹੈ।
ਪੱਛਮੀ ਆਸਟ੍ਰੇਲੀਆ 5 ਫ਼ਰਵਰੀ ਨੂੰ ਪੂਰੀ ਤਰ੍ਹਾਂ ਟੀਕਾਕਰਨ ਹਾਸਿਲ ਘਰੇਲੂ ਅਤੇ ਅੰਤਰਰਾਸ਼ਟਰੀ ਯਾਤਰੀਆਂ ਲਈ ਮੁੜ ਸਰਹਦਾਂ ਖੋਲੇਗਾ। ਉਸ ਮਿਤੀ ਤੋਂ ਬਾਅਦ ਤੁਹਾਨੂੰ ਕੁਆਰੰਟੀਨ ਕਰਨ ਦੀ ਲੋੜ ਵੀ ਨਹੀਂ ਹੋਵੇਗੀ।
ਸਿਰਫ਼ ਪੂਰੀ ਤਰ੍ਹਾਂ ਟੀਕਾਕਰਨ ਹਾਸਿਲ ਨਿਵਾਸੀ ਹੀ ਨੋਰਦਰਨ ਟੈਰੀਟੋਰੀ ਵਿੱਚ ਦਾਖਲ ਹੋ ਸਕਦੇ ਹਨ ਅਤੇ ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਨਹੀਂ ਲਵਾਈ ਉਨ੍ਹਾਂ ਨੂੰ ਤਸਮਾਨੀਆ ਵਿੱਚ ਦਾਖਲ ਹੋਣ ਲਈ ਮਨਜ਼ੂਰੀ ਲੈਣੀ ਪਵੇਗੀ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲਬਧ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।