ਲੰਬੀ ਦੌੜ੍ਹ ਦੇ ਸ਼ੌਕੀਨ 68-ਸਾਲਾ ਹਰਸ਼ਰਨ ਸਿੰਘ ਗਰੇਵਾਲ ਪਾ ਰਹੇ ਹਨ ਤੰਦਰੁਸਤੀ ਦੀਆਂ ਨਵੀਆਂ ਪਿਰਤਾਂ

Harsharn Singh Grewal

68 years old Harsharn Singh Grewal took part in five events and won three golds and two silvers. Source: Randeep Singh Grewal

ਸਿਡਨੀ ਦੇ ਵਸਨੀਕ ਡਾ ਹਰਸ਼ਰਨ ਸਿੰਘ ਗਰੇਵਾਲ ਨੂੰ ਲੰਬੀਆਂ ਦੌੜਾਂ ਲਾਉਣ ਦਾ ਸ਼ੌਂਕ ਹੈ। ਉਹ ਕਈ ਹਾਫ-ਮੈਰਾਥੋਨ, ਵਰਲਡ ਚੈਂਪੀਅਨਸ਼ਿਪ ਅਤੇ ਮਾਸਟਰਸ ਅਥਲੈਟਿਕ ਚੈਂਪਿਅਨਸ਼ਿਪਸ ਵਿੱਚ ਭਾਗ ਲੈ ਚੁੱਕੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਲੰਬੀ ਦੌੜ ਲਾਉਣ ਨਾਲ ਉਨ੍ਹਾਂ ਦੀ ਸਿਹਤ ਅਤੇ ਖਾਸ ਕਰਕੇ ਖੂਨ ਦੇ ਦਬਾਅ ਵਿੱਚ ਕਾਫੀ ਸੁਧਾਰ ਹੋਇਆ ਹੈ।


ਡਾ ਹਰਸ਼ਰਨ ਸਿੰਘ ਗਰੇਵਾਲ ਜੋ ਕਿ 68 ਸਾਲਾ ਦੀ ਉਮਰ ਪਾਰ ਕਰ ਚੁੱਕੇ ਹਨ, ਰੋਜ਼ਾਨਾ ਸਵੇਰੇ 4 ਵਜੇ ਉੱਠ ਕੇ 10 ਤੋਂ 20 ਕਿਲੋਮੀਟਰ ਦੀ ਦੌੜ 'ਤੇ ਨਿੱਕਲ ਜਾਂਦੇ ਹਨ।

ਡਾ ਗਰੇਵਾਲ ਜੋ ਕਿ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਐਨ ਐਸ ਡਬਲਿਊ ਮਾਸਟਰਸ ਐਥਲੈਟਿਕ ਚੈਂਪਿਅਨਸ਼ਿੱਪ ਵਿੱਚ ਭਾਗ ਲੈਂਦੇ ਆ ਰਹੇ ਹਨ, ਨੇ ਇਸ ਸਾਲ ਆਪਣੇ ਪਿਛਲੀਆਂ ਦੌੜਾਂ ਵਾਲੇ ਸਮੇਂ ਵਿੱਚ ਵੀ ਸੁਧਾਰ ਕੀਤਾ ਹੈ।

ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਡਾ ਗਰੇਵਾਲ ਨੇ ਕਿਹਾ, “ਲੰਬੀਆਂ ਦੌੜਾਂ ਨੇ ਮੈਨੂੰ ਤੰਦਰੁਸਤ ਰੱਖਿਆ ਹੋਇਆ ਹੈ। ਇਹਨਾਂ ਦੌੜਾਂ ਨਾਲ ਮੇਰੀ ਸਿਹਤ ਅਤੇ ਖਾਸ ਕਰਕੇ ਮੇਰਾ ਬਲੱਡ ਪ੍ਰੈਸ਼ਰ ਪਹਿਲਾਂ ਨਾਲ਼ੋਂ ਕਾਫੀ ਬੇਹਤਰ ਹੋ ਗਿਆ ਹੈ। ਹੁਣ ਤਾਂ ਮੇਰੇ ਨਿਜੀ ਡਾਕਟਰ ਨੇ ਵੀ ਮੇਰੇ ਵਾਂਗ ਹੀ ਦੌੜ ਲਾਉਣੀ ਸ਼ੁਰੂ ਕਰ ਦਿੱਤੀ ਹੈ।"

ਡਾ ਗਰੇਵਾਲ ਮੰਨਦੇ ਹਨ ਕਿ ਲੰਬੀ ਦੌੜ ਨਾਲ ਜਿੱਥੇ ਸਿਹਤ ਠੀਕ ਰਹਿੰਦੀ ਹੈ ਉੱਥੇ ਨਾਲ ਹੀ ਆਸਟ੍ਰੇਲੀਆ ਦੇ ਮੈਡੀਕੇਅਰ ਸਿਸਟਮ ਉਤਲਾ ਬੋਝ ਵੀ ਘੱਟ ਹੋ ਜਾਂਦਾ ਹੈ।

ਡਾ ਗਰੇਵਾਲ ਜੋ ਕਿ ਹਿੱਲਸ ਡਿਸਟਿਕ ਐਥਲੈਟਿਕਸ ਕਲੱਬ ਦੇ ਮੈਂਬਰ ਹਨ, ਨੇ ਹਾਲ ਹੀ ਵਿੱਚ ਹੋਈ ਐਨ ਐਸ ਡਬਲਿਊ ਮਾਸਟਰਸ ਐਥਲੈਟਿਕ ਚੈਂਪਿਅਨਸ਼ਿੱਪ ਵਿੱਚ ਭਾਗ ਲਿਆ ਸੀ ਜੋ ਕਿ ਸਿਡਨੀ ਦੇ ਕੈੰਬਲਟਾਊਨ ਇਲਾਕੇ ਵਿੱਚ 13 ਅਤੇ 14 ਫਰਵਰੀ ਨੂੰ ਆਯੋਜਿਤ ਕੀਤੀ ਗਈ ਸੀ।

ਡਾ ਗਰੇਵਾਲ ਨੇ ਕਿਹਾ, “ਮੈਂ ਪੰਜ ਦੌੜਾਂ ਵਿੱਚ ਭਾਗ ਲੈਂਦੇ ਹੋਏ ਤਿੰਨ ਸੋਨੇ ਅਤੇ ਦੋ ਚਾਂਦੀ ਦੇ ਤਗਮੇ ਹਾਸਲ ਕੀਤੇ”।

ਡਾ ਗਰੇਵਾਲ ਨੇ 400, 800, 1500, 5000 ਮੀਟਰ ਦੌੜਾਂ ਦੇ ਨਾਲ-ਨਾਲ 2000 ਮੀਟਰ ਵਾਲੀ ਸਟੀਪਲਚੇਜ਼ ਦੌੜ ਵਿੱਚ ਵੀ ਭਾਗ ਲਿਆ ਜਿਸ ਵਿੱਚ ਕਈ ਰੁਕਾਵਟਾਂ ਅਤੇ ਖੜੇ ਪਾਣੀ ਉੱਤੋਂ ਦੀ ਟੱਪਣਾ ਹੁੰਦਾ ਹੈ।

ਡਾ ਗਰੇਵਾਲ ਐਨ ਐਸ ਡਬਲਿਊ ਮਾਸਟਰਸ ਅਥਲੈਟਿਕ ਐਸੋਸ਼ਿਏਸ਼ਨ ਦੇ ਮੈਂਬਰ ਵੀ ਹਨ ਅਤੇ ਹੁਣ ਉਨ੍ਹਾਂ ਦੀ ਪ੍ਰੇਰਨਾ ਸਦਕਾ ਉਨ੍ਹਾਂ ਦਾ ਪੁੱਤਰ ਵੀ ਮਾਸਟਰਸ ਖੇਡਾਂ ਵਿੱਚ ਭਾਗ ਲੈ ਰਿਹਾ ਹੈ।

ਰਣਦੀਪ ਸਿੰਘ ਗਰੇਵਾਲ ਨੇ ਆਪਣੇ ਪਿਤਾ ਦੇ ਨਕਸ਼ੇ ਕਦਮਾਂ ‘ਤੇ ਚੱਲਦੇ ਹੋਏ ਤੇਜ਼ ਗਤੀ ਦੀਆਂ ਛੋਟੀਆਂ ਦੌੜਾਂ ਵਿੱਚ ਹਿੱਸਾ ਲਿਆ ਅਤੇ ਦੋ ਚਾਂਦੀ ਦੇ ਤਗਮੇ ਹਾਸਲ ਕੀਤੇ ਹਨ।


ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ਸਪੀਕਰਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਕਿਰਪਾ ਕਰਕੇ ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ।

ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।   

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
ਲੰਬੀ ਦੌੜ੍ਹ ਦੇ ਸ਼ੌਕੀਨ 68-ਸਾਲਾ ਹਰਸ਼ਰਨ ਸਿੰਘ ਗਰੇਵਾਲ ਪਾ ਰਹੇ ਹਨ ਤੰਦਰੁਸਤੀ ਦੀਆਂ ਨਵੀਆਂ ਪਿਰਤਾਂ | SBS Punjabi