ਇੱਕ ਨਵੀਂ ਰਿਪੋਰਟ ਮੁਤਾਬਿਕ ਆਸਟ੍ਰੇਲੀਆ ਦੇ ਐਨਰਜੀ ਰੈਗੂਲੇਟਰ ਦੁਆਰਾ ਨਿਰਧਾਰਿਤ ਕੀਮਤਾਂ ਪਿੱਛੋਂ ਨਿਊ ਸਾਊਥ ਵੇਲਜ਼ ਵਿੱਚ ਰਿਹਾਇਸ਼ੀ ਗਾਹਕਾਂ ਲਈ ਕੀਮਤਾਂ ਵਿੱਚ 8.5 ਤੋਂ 14 ਪ੍ਰਤੀਸ਼ਤ ਦੇ ਦਰਮਿਆਨ ਵਾਧਾ ਹੋਵੇਗਾ, ਜਦਕਿ ਦੱਖਣ ਪੂਰਬੀ ਕੁਈਂਜ਼ਲੈਂਡ ਵਿੱਚ 11 ਫੀਸਦ ਅਤੇ ਦੱਖਣੀ ਆਸਟ੍ਰੇਲੀਆ ਵਿੱਚ 7 ਫੀਸਦ ਦੇ ਕਰੀਬ ਹੋ ਸਕਦਾ ਹੈ।
ਹਫਤੇ ਦੀ ਸ਼ੁਰੂਆਤ ਉੱਤੇ ਹੀ ਵਿਕਟੋਰੀਆ ਦੇ ਰੈਗੂਲੇਟਰ ਨੇ 5 ਪ੍ਰਤੀਸ਼ਤ ਦੇ ਵਾਧੇ ਦਾ ਐਲਾਨ ਕੀਤਾ ਸੀ।
ਵਿਕਟੋਰੀਆ ਐਨਰਜੀ ਪਾਲਿਸੀ ਸੈਂਟਰ ਦੇ ਬਰੂਸ ਮਾਊਂਟੇਨ, ਕਾਰੋਬਾਰਾਂ ਅਤੇ ਘਰਾਂ ਨੂੰ ਚੇਤਾਵਨੀ ਦੇ ਰਹੇ ਹਨ ਇਸ ਸਾਲ ਬਿੱਲਾਂ ਵਿੱਚ ਵੱਡੇ ਵਾਧੇ ਦਾ ਖਦਸ਼ਾ ਹੈ ।
ਨਵੀਂ ਸਰਕਾਰ ਇਸ ਵਾਧੇ ਲਈ ਪਿਛਲੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਰਹੀ ਹੈ ਅਤੇ ਨਵਿਆਉਣਯੋਗ ਊਰਜਾ ਵਿੱਚ ਨਿਵੇਸ਼ ਕਰਨ ਦਾ ਵਾਅਦਾ ਕਰ ਰਹੀ ਹੈ।
ਜ਼ਿਆਦਾ ਜਾਣਕਾਰੀ ਲਈ ਆਡੀਓ ਰਿਪੋਰਟ ਸੁਣੋ: