'ਇਲਾਜ ਨਾਲੋਂ ਪਰਹੇਜ਼ ਚੰਗਾ', ਆਪਣਾ ਧਿਆਨ ਰੱਖੋ ਅਤੇ ਕੈਂਸਰ ਤੋਂ ਬਚੋ : ਡਾਕਟਰ ਕੁਲਵੰਤ ਧਾਲੀਵਾਲ

ਡਾਕਟਰ ਕੁਲਵੰਤ ਧਾਲੀਵਾਲ Credit: Supplied.
ਕੈਂਸਰ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਵਰਲਡ ਕੈਂਸਰ ਕੇਅਰ ਦੇ ਗਲੋਬਲ ਅੰਬੈਸਡਰ ਕੁਲਵੰਤ ਸਿੰਘ ਧਾਲੀਵਾਲ ਅੱਜਕਲ ਆਸਟ੍ਰੇਲੀਆ ਦੌਰੇ 'ਤੇ ਹਨ। ਆਪਣੀ ਫੇਰੀ ਦੌਰਾਨ ਉਹਨਾਂ ਨੇ ਵੱਖ ਵੱਖ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਤੇ ਸੰਗਤਾਂ ਨੂੰ ਕੈਂਸਰ ਪ੍ਰਤੀ ਜਾਗਰੁਕ ਕੀਤਾ। ਉਹਨਾਂ ਨੇ ਕਿਹਾ ਕਿ ਜੇਕਰ ਆਪਣੀ ਰਸੋਈ, ਰਹਿਣੀ ਬਹਿਣੀ ,ਜੀਵਨ ਜੀਉਣ ਦੇ ਤਰੀਕਿਆਂ ਨੂੰ ਬਦਲ ਲਿਆ ਜਾਵੇ ਤਾਂ ਕੈਂਸਰ ਤੋਂ ਅਸਾਨੀ ਨਾਲ ਬਚਿਆ ਜਾ ਸਕਦਾ ਹੈ। ਐਸ ਬੀ ਐਸ ਪੰਜਾਬੀ ਨਾਲ ਕੀਤੀ ਇਸ ਖਾਸ ਗੱਲਬਾਤ ਦੌਰਾਨ ਉਹਨਾਂ ਨੇ ਵਿਭਿੰਨ ਪ੍ਰਕਾਰ ਦੇ ਕੈਂਸਰਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।
Share