ਵਿਸ਼ਵਵਿਆਪੀ ਜਲ ਸੰਕਟ ਦਾ ਹੱਲ ਲੱਭਣ ਲਈ ਆਸਟ੍ਰੇਲੀਅਨ ਅਤੇ ਭਾਰਤੀ ਯੂਨੀਵਰਸਿਟੀਆਂ ਵੱਲੋਂ ਸਾਂਝੇ ਉੱਦਮ

All students at Amity University.jfif

In a unique initiative, Federation University, Australia collaborated with Chitkara University and Amity University, Jaipur to deliver a course on Management of Water resources in which 30 students have been handpicked to learn how to think in a holistic way aiming to become Problem solvers with applications for water management. Credit: Supplied

ਆਸਟ੍ਰੇਲੀਆ ਦੀ ਫੈਡਰੇਸ਼ਨ ਯੂਨੀਵਰਸਿਟੀ ਅਤੇ ਭਾਰਤ ਵਿਚ ਜੈਪੁਰ ਦੀਆਂ ਚਿਤਕਾਰਾ ਅਤੇ ਏਮਿਟੀ ਯੂਨੀਵਰਸਿਟੀ ਵੱਲੋਂ ਪਾਣੀ ਦੇ ਪ੍ਰਬੰਧਨ ਨੂੰ ਲੈਕੇ ਇੱਕ ਸਾਂਝਾ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ। ਇਸ ਪ੍ਰੋਜੈਕਟ ਤਹਿਤ ਹਾਲ ਹੀ ਵਿੱਚ ਫੈਡਰੇਸ਼ਨ ਯੂਨੀਵਰਸਿਟੀ ਦੇ ਅਕੈਡਮਿਕ ਅਤੇ ਖੋਜਕਰਤਾ ਡਾਕਟਰ ਹਰਪ੍ਰੀਤ ਸਿੰਘ ਭਾਰਤ ਵਿੱਚ ਇੰਜਨੀਅਰਿੰਗ ਦੇ ਵਿਸ਼ੇ ਨਾਲ ਜੁੜੇ ਕੁੱਝ ਵਿਦਿਆਰਥੀਆਂ ਨੂੰ ‘ਮੈਨੇਜਮੈਂਟ ਆਫ਼ ਵਾਟਰ ਰਿਸੌਰਸਸ’ ਨਾਂ ਦੇ ਕੋਰਸ ਦੀ ਸਿੱਖਿਆ ਦੇਣ ਪਹੁੰਚੇ ਹੋਏ ਸਨ।


ਵਿਸ਼ਵ-ਵਿਆਪੀ ਜਲ ਸੰਕਟ ਦੇ ਹੱਲ ਲੱਭਣ ਦੀ ਮਹੱਤਤਾ ਨੂੰ ਡਾਕਟਰ ਹਰਪ੍ਰੀਤ ਸਿੰਘ ਬਾਖੂਬੀ ਸਮਝਦੇ ਹਨ।

ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਉਹਨਾਂ ਆਸਟ੍ਰੇਲੀਆ ਅਤੇ ਭਾਰਤ ਸਰਕਾਰ ਦੇ ਪਾਣੀ ਪ੍ਰਬੰਧਨ ਨੂੰ ਲੈ ਕੇ ਇੱਕ ਸਾਂਝੇ ਪ੍ਰੋਜੈਕਟ ਬਾਰੇ ਜਾਣਕਾਰੀ ਦਿੱਤੀ।
ਇਸ ਪ੍ਰੋਜੈਕਟ ਵਿੱਚ 10 ਵਿਦਿਆਰਥੀ ਆਸਟ੍ਰੇਲੀਆ ਦੀ ਫੈਡਰੇਸ਼ਨ ਯੂਨੀਵਰਸਿਟੀ, 10 ਵਿਦਿਆਰਥੀ ਭਾਰਤ ਦੀ ਚਿਤਕਾਰਾ ਯੂਨੀਵਰਸਿਟੀ ਅਤੇ 10 ਵਿਦਿਆਰਥੀ ਏਮਿਟੀ ਯੂਨੀਵਰਸਿਟੀ ਤੋਂ ਸ਼ਾਮਿਲ ਹੋਏ ਸਨ।

ਡਾ. ਹਰਪ੍ਰੀਤ ਸਿੰਘ ਨੇ ਭਾਰਤ ਜਾਣ ਦੇ ਆਪਣੇ ਤਜ਼ਰਬੇ ਨੂੰ ਸਾਂਝਾ ਕਰਦਿਆਂ ਦੱਸਿਆ ਕਿ ਆਸਟ੍ਰੇਲੀਆ ਦੇ ਵਿਦਿਆਰਥੀਆਂ ਲਈ ਭਾਰਤ ਜਾਕੇ ਪਾਣੀ ਪ੍ਰਬੰਧਨ ਦੇ ਵਿਸ਼ੇ ਬਾਰੇ ਪੜ੍ਹਾਈ ਕਰਨਾ ਇੱਕ ਬਿਲਕੁੱਲ ਹੀ ਨਵਾਂ ਅਨੁਭਵ ਸੀ।
Pic Taj Mahal.jfif
Students from Federation University Australia also visited Taj Mahal in Agra, India. Credit: Supplied
ਉਹਨਾਂ ਦਾ ਮੰਨਣਾ ਹੈ ਕਿ ਭਾਰਤ ਵਰਗੇ ਦੇਸ਼ ਨੂੰ ਆਸਟ੍ਰੇਲੀਆ ਤੋਂ ਪਾਣੀ ਪ੍ਰਬੰਧਨ ਦੀ ਸੇਧ ਲੈਣੀ ਚਾਹੀਦੀ ਹੈ।

ਉਹਨਾਂ ਆਸਟੇ੍ਰੇਲੀਆ ਵੱਸਦੇ ਭਾਰਤੀ ਭਾਈਚਾਰੇ ਨੂੰ ਅਪੀਲ਼ ਕੀਤੀ ਕਿ ਉਹ ਆਪਣੇ ਸ਼ਹਿਰਾਂ ਦੇ ਕੌਂਸਲਰਾਂ ਜਾਂ ਪਿੰਡਾਂ ਦੀ ਪੰਚਾਇਤਾਂ ਨਾਲ ਪਾਣੀ ਪ੍ਰਬੰਧਨ ਨੂੰ ਲੈਕੇ ਰਾਬਤਾ ਜ਼ਰੂਰ ਰੱਖਣ।
ਦੱਸਣਯੋਗ ਹੈ ਕਿ ਇਸ ਪ੍ਰੋਜੈਕਟ ਨੂੰ ਆਸਟ੍ਰੇਲੀਅਨ ਵਿਦੇਸ਼ ਮਾਮਲਿਆਂ ਅਤੇ ਵਪਾਰ ਦੇ ਵਿਭਾਗ, ਆਸਟ੍ਰੇਲੀਆ ਦੀ ਸਰਕਾਰ ਦੇ ਮੋਬਿਲਟੀ ਗ੍ਰਾਂਟਸ ਅਤੇ ਵਾਤਾਵਰਣ, ਧਰਤੀ, ਪਾਣੀ ਅਤੇ ਪਲੈਨਿੰਗ ਵਿਭਾਗ ਅਤੇ ਵਿਕਟੋਰੀਅਨ ਸਰਕਾਰ ਦਾ ਸਹਿਯੋਗ ਮਿਲਿਆ।

ਹਾਲਾਂਕਿ ਹਰ ਸਾਲ ਇਸ ਪ੍ਰੋਜੈਕਟ ਨੂੰ ਸਰਕਾਰ ਵੱਲੋਂ ਹਰੇਕ ਵਿਦਿਆਰਥੀ ਦੇ ਹਿਸਾਬ ਨਾਲ ਨਿਯਮਿਤ ਫੰਡ ਪ੍ਰਾਪਤ ਹੁੰਦਾ ਹੈ ਪਰ ਡਾ. ਹਰਪ੍ਰੀਤ ਸਿੰਘ ਦਾ ਮੰਨਣਾ ਹੈ ਕਿ ਇਸ ਫੰਡ ਨੂੰ ਵੱਧ ਰਹੀ ਮਹਿੰਗਾਈ ਦੇ ਹਿਸਾਬ ਨਾਲ ਵਧਾਉਣ ਦੀ ਜ਼ਰੂਰਤ ਹੈ।

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand