ਕੰਮ ਕਰਨ ਵਾਲੀਆਂ ਥਾਵਾਂ ‘ਤੇ ਕੀਤੇ ਜਾਣ ਵਾਲੇ ਛੋਟੇ ਬਦਲਾਵਾਂ ਨਾਲ ਟੱਲ ਸਕਦੀਆਂ ਹਨ ਵੱਡੀਆਂ ਸਿਹਤ ਸਮੱਸਿਆਵਾਂ

Working from home

Must maintain proper sitting posture Source: Getty Images

ਡਾ ਬਲਰਾਜ ਓਗਰਾ ਜੋ ਕਿ ਪੇਸ਼ੇ ਵਜੋਂ ਕਾਇਰੋਪਰੈਕਟਰ ਹਨ, ਮੰਨਦੇ ਹਨ ਕਿ ਕੋਵਿਡ-19 ਕਾਰਨ ਘਰੋਂ ਕੰਮ ਕਰਨ ਵਾਲਿਆਂ ਵਿੱਚ ਸ਼ਰੀਰਕ ਸੱਟਾਂ ਲੱਗਣ ਦਾ ਰੁਝਾਨ ਵਧਿਆ ਹੈ। ਪਰ ਕੁੱਝ ਧਿਆਨ ਦੇਣ ਯੋਗ ਨੁੱਕਤਿਆਂ ਨੂੰ ਅਪਣਾਉਂਦੇ ਹੋਏ, ਇਹਨਾਂ ਤੋਂ ਅਸਾਨੀ ਨਾਲ ਬਚਿਆ ਵੀ ਜਾ ਸਕਦਾ ਹੈ।


ਕਰੋਨਾਵਾਇਰਸ ਮਹਾਂਮਾਰੀ ਕਾਰਨ ਬਹੁਤ ਸਾਰੇ ਲੋਕਾਂ ਨੂੰ ਘਰਾਂ ਤੋਂ ਕੰਮ ਕਰਨ ਲਈ ਮਜ਼ਬੂਰ ਹੋਣਾ ਪਿਆ ਹੈ। ਹਾਲਾਂਕਿ ਦਫਤਰਾਂ ਅਤੇ ਹੋਰ ਕੰਮ ਵਾਲੀਆਂ ਥਾਵਾਂ ‘ਤੇ ਸਾਵਧਾਨੀ ਭਰਪੂਰ ਵਾਤਾਵਰਣ ਪ੍ਰਦਾਨ ਕੀਤਾ ਜਾਂਦਾ ਹੈ, ਪਰ ਘਰਾਂ ਵਿੱਚ ਅਜਿਹਾ ਨਹੀਂ ਹੁੰਦਾ ਜਾਂ ਘਰੋਂ ਕੰਮ ਕਰਨ ਵਾਲੇ ਜਿਆਦਾਤਰ ਅਵੇਸਲੇ ਹੋ ਜਾਂਦੇ ਹਨ, ਅਤੇ ਕਈ ਪ੍ਰਕਾਰ ਦੇ ਸ਼ਰੀਰਕ ਕਸ਼ਟ ਸਹਿਣ ਕਰਦੇ ਹਨ।

ਡਾ ਬਲਰਾਜ ਓਗਰਾ ਇੱਕ ਕਾਇਰੋਪਰੈਕਟਰ ਹਨ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ, “ਕੋਵਿਡ-19 ਮਹਾਂਮਾਰੀ ਕਾਰਨ ਇੱਕ ਤਿਹਾਈ ਲੋਕਾਂ ਨੂੰ ਘਰਾਂ ਤੋਂ ਕੰਮ ਕਰਨਾ ਪੈ ਰਿਹਾ ਹੈ। ਅਤੇ ਦੋ ਤਿਹਾਈ ਜਾਂ 63% ਲੋਕਾਂ ਨੂੰ ਸ਼ਰੀਰਕ ਸੱਟਾਂ ਦਾ ਸਾਹਮਣਾ ਕਰਨਾ ਪਿਆ ਹੈ”।

“ਘਰਾਂ ਤੋਂ ਕੰਮ ਕਰਨ ਸਮੇਂ ਆਮ ਤੌਰ ਤੇ ਸਕਰੀਨ ਦੇ ਲੈਵਲ ਦਾ ਧਿਆਨ ਨਹੀਂ ਰੱਖਿਆ ਜਾਂਦਾ, ਅਸੀਂ ਲਗਾਤਾਰ ਕੰਮ ਕਰੀ ਹੀ ਜਾਂਦੇ ਹਾਂ, ਕਈ ਘੰਟੁੇ ਪਾਣੀ ਨਹੀਂ ਪੀਂਦੇ ਅਤੇ ਭੋਜਨ ਨਹੀਂ ਕਰਦੇ, ਜਾਂ ਜਰੂਰਤ ਤੋਂ ਜਿਆਦਾ ਖਾਣਾ ਖਾਈ ਜਾਂਦੇ ਹਾਂ”।

ਘਰਾਂ ਤੋਂ ਕੰਮ ਕਰਨ ਵਾਲੇ ਕੋਵਿਡ-19 ਕਾਰਨ ਕਸਰਤ ਆਦਿ ਵੀ ਨਹੀਂ ਕਰ ਪਾਉਂਦੇ।

“ਇਹਨਾਂ ਸਾਰੇ ਕਾਰਨਾਂ ਕਰਕੇ ਅੰਤ ਵਿੱਚ ਸ਼ਰੀਰ ਥੱਕ ਹਾਰ ਕੇ ਅਜਿਹੀ ਸਥਿਤੀ ਵਿੱਚ ਚਲਾ ਜਾਂਦਾ ਹੈ ਜਿਸ ਨਾਲ ਕਈ ਪ੍ਰਕਾਰ ਦੇ ਸ਼ਰੀਰਕ ਕਸ਼ਟ ਪੈਦਾ ਹੋ ਜਾਂਦੇ ਹਨ, ਜਿਹਨਾਂ ਵਿੱਚ ਸਿਰ, ਪਿੱਠ ਦੀ ਦਰਦ, ਗਰਦਨ ਦਾ ਆਕੜ ਜਾਣਾ, ਬਾਹਾਂ ਅਤੇ ਕਲਾਈਆਂ ਵਿੱਚ ਤਣਾਅ, ਗੋਡਿਆਂ ਦਾ ਦਰਦ ਆਮ ਹੀ ਦੇਖਿਆ ਜਾਂਦਾ ਹੈ”।

ਡਾ ਓਗਰਾ ਕਹਿੰਦੇ ਹਨ ਕਿ, “ਇਹਨਾਂ ਸਾਰਿਆਂ ਤੋਂ ਬਚਣ ਲਈ ਹਲਕੀ ਫੁੱਲਕੀ ਕਸਰਤ ਅਤੇ ਸਮੇਂ ਸਮੇਂ ਤੇ ਕੰਮ ਕਰਨ ਵਿੱਚ ਵਕਫਾ ਲੈਂਦੇ ਰਹਿਣਾ ਚਾਹੀਦਾ ਹੈ”।

ਇਸ ਸਾਰੇ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਦਿੱਤੇ ਸਪੀਕਰ ਵਾਲੇ ਬਟਨ ਤੇ ਕਲਿੱਕ ਕਰ ਕੇ ਪ੍ਰਾਪਤ ਕਰੋ।


Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
ਕੰਮ ਕਰਨ ਵਾਲੀਆਂ ਥਾਵਾਂ ‘ਤੇ ਕੀਤੇ ਜਾਣ ਵਾਲੇ ਛੋਟੇ ਬਦਲਾਵਾਂ ਨਾਲ ਟੱਲ ਸਕਦੀਆਂ ਹਨ ਵੱਡੀਆਂ ਸਿਹਤ ਸਮੱਸਿਆਵਾਂ | SBS Punjabi