ਆਸਟ੍ਰੇਲੀਆ ਦੁਨੀਆ ਸਾਹਮਣੇ ਆਪਣੇ ਬਹੁ-ਸੱਭਿਆਚਾਰਕ ਰੂਪ ਦੀ ਨੁਮਾਇੰਦਗੀ ਕਿਵੇਂ ਕਰਦਾ ਹੈ?

PENNY WONG G20 FOREIGN MINISTERS MEETING

Australian Foreign Minister Penny Wong during the G20 Foreign Ministers' Meeting at Nusa Dua in South Kuta, Bali, Indonesia Source: AAP / JOHANNES P. CHRISTO

ਸੱਤਾ ਵਿੱਚ ਆਉਣ ਤੋਂ ਬਾਅਦ, ਨਵੀਂ ਲੇਬਰ ਸਰਕਾਰ, ਦੁਨੀਆ ਨਾਲ ਵਧੇ ਹੋਏ ਆਪਣੇ ਰੁਝੇਵੇਂ ਵਿੱਚ ਬਹੁ-ਸੱਭਿਆਚਾਰਕ ਆਸਟ੍ਰੇਲੀਆ ਦਾ ਚੇਹਰਾ ਪੇਸ਼ ਕਰਨ ਲਈ ਉਤਸੁਕ ਹੈ। ਪਰ ਲੋਵੀ ਇੰਸਟੀਟਿਊਚ ਦੇ ਮਾਹਰਾਂ ਨੇ ਦਲੀਲ ਦਿੱਤੀ ਹੈ ਕਿ ਜਦੋਂ ਵਿਦੇਸ਼ ਨੀਤੀ ਦੀ ਗੱਲ ਆਉਂਦੀ ਹੈ ਤਾਂ ਬਹੁ-ਸੱਭਿਆਚਾਰਕ ਆਸਟ੍ਰੇਲੀਆ ਦੀ ਬੇਹਤਰ ਨੁਮਾਇੰਦਗੀ ਲਈ ਬਹੁਤ ਕੁਝ ਕਰਨ ਦੀ ਲੋੜ ਹੈ।


ਮਲੇਸ਼ੀਆ ਵਿੱਚ ਜਨਮੀ ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਪੈਨੀ ਵੋਂਗ ਨੂੰ ਅਕਸਰ ਆਸਟ੍ਰੇਲੀਆ ਦੇ ਬਹੁ-ਸੱਭਿਆਚਾਰਕ ਭਾਈਚਾਰੇ ਦੀ ਸਫ਼ਲਤਾ ਦੀ ਇੱਕ ਮਿਸਾਲ ਵਜੋਂ ਦੇਖਿਆ ਜਾਂਦਾ ਹੈ।

ਮਈ ਮਹੀਨੇ ਵਿੱਚ ਸਰਕਾਰ ਬਣਨ ਤੋਂ ਬਾਅਦ, ਪੈਨੀ ਵੋਂਗ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਟੀਚਾ ਆਸਟ੍ਰੇਲੀਆ ਦੇ ਅਕਸ ਨੂੰ ਦੁਨੀਆ ਸਾਹਮਣੇ ਦੁਬਾਰਾ ਬਣਾਉਣ ਦਾ ਹੈ।

ਜੂਨ ਦੇ ਮਹੀਨੇ ਆਪਣੀ ਜਨਮ ਭੂਮੀ ਦੀ ਇੱਕ ਅਧਿਕਾਰਤ ਫੇਰੀ ਦੌਰਾਨ, ਉਨ੍ਹਾਂ ਨੇ ਕੁਆਲਾਲੰਪੁਰ ਵਿੱਚ ਆਸਟ੍ਰੇਲੀਆ ਦੇ ਹਾਈ ਕਮਿਸ਼ਨ ਵਿੱਚ ਦਿੱਤੇ ਇੱਕ ਭਾਸ਼ਣ ਵਿੱਚ ਆਪਣੇ ਇਸ ਦ੍ਰਿਸ਼ਟੀਕੋਣ ਦਾ ਜ਼ਿਕਰ ਕੀਤਾ ਸੀ।

ਇੰਨ੍ਹਾਂ ਟਿਪਣੀਆਂ ਨੇ ਆਸਟ੍ਰੇਲੀਆ ਦੀ ਵਿਦੇਸ਼ ਨੀਤੀ ਵਿੱਚ ਬਹੁ-ਸੱਭਿਆਚਾਰਵਾਦ ਦੀ ਭੂਮਿਕਾ ਬਾਰੇ ਲੋਵੀ ਇੰਟੀਟਿਊਚ ਵਿੱਚ ਇੱਕ ਚਰਚਾ ਛੇੜ ਦਿੱਤੀ ਹੈ।

ਪੈਨਲ ਦੇ ਮਾਹਰ ਇਸ ਗੱਲ ਨਾਲ ਸਹਿਮਤ ਹਨ ਕਿ ਆਸਟ੍ਰੇਲੀਆ ਦੀਆਂ ਫੈਡਰਲ ਸਰਕਾਰਾਂ ਵੱਲੋਂ 1970 ਦੇ ਦਹਾਕੇ ਵਿੱਚ ਪਹਿਲੀ ਵਾਰ ਇੱਕ ਅਧਿਕਾਰਤ ਬਹੁ-ਸੱਭਿਆਚਾਰਕ ਪਲੇਟਫਾਰਮ ਨੂੰ ਅਪਣਾਉਣ ਤੋਂ ਬਾਅਦ ਆਸਟ੍ਰੇਲੀਆ ਇੱਕ ਲੰਬਾ ਸਫਰ ਤੈਅ ਕਰਦਾ ਹੋਇਆ ਨਸਲਵਾਦੀ ਵਾਈਟ ਆਸਟ੍ਰੇਲੀਆ ਪਾਲਿਸੀ ਤੋਂ ਕਾਫੀ ਦੂਰ ਚਲਾ ਗਿਆ ਹੈ।

ਪੈਨਲ ਦੇ ਮੈਂਬਰਾਂ ਨੇ 47ਵੀਂ ਸੰਸਦ ਵਿੱਚ ਵਿਭਿੰਨਤਾ ਦੇ ਬੇਮਿਸਾਲ ਪੱਧਰ ਦੀ ਸ਼ਲਾਘਾ ਕੀਤੀ ਹੈ।

ਪਰ ਨਾਲ ਹੀ ਉਹਨਾਂ ਇਹ ਵੀ ਇਸ਼ਾਰਾ ਕੀਤਾ ਕਿ ਜ਼ਿਆਦਾਤਰ ਆਸਟ੍ਰੇਲੀਅਨ ਸੰਸਥਾਵਾਂ ਵਿੱਚ ਸੀਨੀਅਰ ਲੀਡਰਸ਼ਿੱਪ ਵਿੱਚ ਗੋਰੇ ਅਤੇ ਮਰਦ ਹੀ ਹਨ ਅਤੇ ਇਹੀ ਰਿਵਾਜ਼ ਏ.ਐਸ.ਐਕਸ. ਸੂਚੀ ਵਾਲੀਆ ਕੰਪਨੀਆਂ ਅਤੇ ਯੂਨੀਵਰਸਿਟੀਆਂ ਵਿੱਚ ਵੀ ਮੌਜੂਦ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸਾਡਾ ਪੰਜਾਬੀ ਪ੍ਰੋਗਾਮ ਸੁਣੋ ਤੇ ਸਾਨੂੰ ਫੇਸਬੁੱਕ ਤੇ ਟਵਿੱਟਰ ਉੱਤੇ ਵੀ ਫਾਲੋ ਕਰੋ।

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand