Key Points
- NAB ਦੇ ਅਨੁਸਾਰ, 2025 ਵਿੱਚ ਆਸਟ੍ਰੇਲੀਆਈ ਨਾਗਰਿਕਾਂ ਨੂੰ ਪੰਜ ਮੁੱਖ ਠੱਗੀਆਂ ਬਾਰੇ ਸੁਚੇਤ ਰਹਿਣਾ ਚਾਹੀਦਾ ਹੈ।
- 2024 ਦੇ ਨਵੰਬਰ ਤੱਕ ਲੋਕਾਂ ਨੇ ਘਪਲਿਆਂ ਵਿੱਚ $292 ਮਿਲੀਅਨ ਡਾਲਰ ਤੱਕ ਗਵਾਏ ਸਨ।
- ਸਾਲ 2024 'ਚ ਆਸਟ੍ਰੇਲੀਆਈ ਨਾਗਰਿਕ ਸਭ ਤੋਂ ਵੱਧ ਨਿਵੇਸ਼ ਘੁਟਾਲੇ, ਰੋਮੈਂਸ ਘੁਟਾਲੇ ਅਤੇ ਫਿਸ਼ਿੰਗ ਘੁਟਾਲਿਆਂ ਦਾ ਸ਼ਿਕਾਰ ਹੋਏ ਸਨ।
ਆਸਟ੍ਰੇਲੀਆਈ ਮੁਕਾਬਲਾ ਅਤੇ ਉਪਭੋਗਤਾ ਕਮਿਸ਼ਨ ਦੀ Scamwatch ਵੈਬਸਾਈਟ ਨੇ ਅਜੇ ਤੱਕ ਆਪਣੇ 2024 ਦੇ ਅੰਕੜਿਆਂ ਨੂੰ ਅੰਤਿਮ ਰੂਪ ਨਹੀਂ ਦਿੱਤਾ ਹੈ, ਪਰ ਨਵੰਬਰ ਤੱਕ 2,30,000 ਦਰਜ ਰਿਪੋਰਟਾਂ ਦੇ ਅਨੁਸਾਰ ਲੋਕਾਂ ਨੇ ਘਪਲਿਆਂ ਵਿੱਚ $292 ਮਿਲੀਅਨ ਡਾਲਰ ਤੱਕ ਗਵਾਏ ਲਏ ਸਨ।
ਯੂਨੀਵਰਸਿਟੀ ਆਫ਼ ਨਿਊ ਸਾਊਥ ਵੇਲਜ਼ ਦੇ ਸਕੂਲ ਆਫ਼ ਕੰਪਿਊਟਰ ਸਾਇੰਸ ਐਂਡ ਇੰਜੀਨਿਅਰਿਂਗ ਦੇ ਪ੍ਰੋਫੈਸਰ ਸਲੀਲ ਕਨਹੇਰੇ ਨੇ SBS ਨਿਊਜ਼ ਨੂੰ ਦੱਸਿਆ ਕਿ ਠੱਗੀਆਂ ਹਮੇਸ਼ਾ ਰੁਝਾਨਾਂ ਦੇ ਨਾਲ ਬਦਲ ਤਾਂ ਰਹੀਆਂ ਨੇ ਪਰ ਠੱਗਣ ਦੇ ਤਰੀਕੇ ਉਹੀ ਹਨ।
ਇਹ ਕਿਹੜੇ ਟਾਪ ਪੰਜ ਸਕੈਮਸ ਨੇ ਜੋ ਆਸਟ੍ਰੇਲੀਆਈ ਵਾਸੀਆਂ ਨੂੰ 2025 ਵਿੱਚ ਆਪਣਾ ਸ਼ਿਕਾਰ ਬਣਾ ਸਕਦੇ ਹਨ ਅਤੇ ਇਹਨਾਂ ਤੋਂ ਕਿਵੇਂ ਬਚਣਾ ਹੈ, ਇਹ ਜਾਨਣ ਲਈ ਸੁਣੋ ਸਾਡਾ ਇਹ ਪੌਡਕਾਸਟ....
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕਅਤੇ ਇੰਸਟਾਗ੍ਰਾਮ'ਤੇ ਫਾਲੋ ਕਰੋ।