ਆਤਮ-ਵਿਸ਼ਵਾਸ਼ ਤੇ ਮਾਂ ਦੀ ਸ਼ਾਬਾਸ਼ੇ ਸਦਕੇ ਆਸਟ੍ਰੇਲੀਆ 'ਚ ਲੰਬਿਆਂ ਰੂਟਾਂ 'ਤੇ ਬੀ-ਡਬਲ ਚਲਾਉਣ ਵਾਲ਼ੀ ਸੰਦੀਪ ਕੌਰ

Sandeep Kaur is one of the very few women who drive heavy vehicles in Australia.

Sandeep Kaur is one of the very few women who drive heavy vehicles in Australia. Source: Photo supplied by Ms Kaur

ਬ੍ਰਿਸਬੇਨ ਨਿਵਾਸੀ ਸੰਦੀਪ ਕੌਰ ਇੱਕ ਬੀ-ਡਬਲ ਟਰੱਕ ਚਲਾਉਂਦੀ ਹੈ ਅਤੇ ਇਸ ਗੱਲ ਵਿੱਚ ਮਾਣ ਮਹਿਸੂਸ ਕਰਦੀ ਹੈ ਕਿ ਉਸਨੇ ਇਸ ਮਰਦ-ਪ੍ਰਧਾਨ ਕੰਮ ਵਿੱਚ ਹੌਂਸਲੇ ਅਤੇ ਸਵੈ-ਵਿਸ਼ਵਾਸ਼ ਨਾਲ਼ ਇੱਕ ਵੱਖਰੀ ਕਿਸਮ ਦੀ ਹਾਜ਼ਰੀ ਲਗਵਾਈ ਹੈ।


ਸੰਦੀਪ ਕੌਰ ਆਸਟ੍ਰੇਲੀਆ ਦੀਆਂ ਉਨ੍ਹਾਂ ਕੁਝ ਔਰਤਾਂ ਵਿੱਚੋਂ ਇੱਕ ਹੈ ਜੋ ਮਰਦ-ਪ੍ਰਧਾਨ ਟਰੱਕਿੰਗ ਸਨਅਤ ਵਿੱਚ ਇੱਕ ਡਰਾਈਵਰ ਵਜੋਂ ਕਰੀਅਰ ਬਣਾ ਰਹੀਆਂ ਹਨ।

ਉਹ ਪਿਛਲੇ ਚਾਰ ਸਾਲਾਂ ਤੋਂ ਟਰੱਕ ਚਲਾ ਰਹੀ ਹੈ - ਪਹਿਲੇ ਤਿੰਨ ਸਾਲ ਛੋਟੇ ਟਰੱਕ ਉੱਤੇ ਤਜ਼ੁਰਬਾ ਲੈਣ ਪਿੱਛੋਂ ਉਸਨੇ ਅਜੇ ਸਾਲ ਪਹਿਲਾਂ ਹੀ ਵੱਡੇ ਬੀ-ਡਬਲ ਟਰੱਕ ਨੂੰ ਚਲਾਉਣਾ ਸ਼ੁਰੂ ਕਰਨ ਦਾ ਫੈਸਲਾ ਲਿਆ ਸੀ।

ਕੰਮ ਦੇ ਸਿਲਸਿਲੇ ਵਿੱਚ ਉਸਨੂੰ ਲੰਬਿਆਂ ਅੰਤਰਰਾਜੀ ਰੂਟਾਂ, ਬ੍ਰਿਸਬੇਨ ਤੋਂ ਸਿਡਨੀ, ਮੈਲਬੌਰਨ ਅਤੇ ਐਡੀਲੇਡ ਵਰਗੇ ਹੋਰ ਵੀ ਵੱਡੇ ਸ਼ਹਿਰਾਂ ਵਿੱਚ ਜਾਣ ਦਾ ਮੌਕਾ ਮਿਲਦਾ ਹੈ।

ਐਸ ਬੀ ਐਸ ਪੰਜਾਬੀ ਨਾਲ ਇੱਕ ਇੰਟਰਵਿਊ ਵਿੱਚ ਉਸਨੇ ਇੱਕ ਟਰੱਕ-ਚਾਲਕ ਦੇ ਰੂਪ ਵਿੱਚ ਆਉਂਦੀਆਂ ਚੁਣੌਤੀਆਂ ਬਾਰੇ ਗੱਲ ਕੀਤੀ।

“ਇਹ ਕਾਫ਼ੀ ਦਿਲਚਸਪ ਕੰਮ ਹੈ। ਇਹ ਓਨਾ ਮੁਸ਼ਕਲ ਵੀ ਨਹੀਂ ਹੈ ਜਿੰਨਾ ਮੈਂ ਸੋਚਿਆ ਸੀ। ਚੰਗੀ ਗੱਲ ਇਹ ਹੈ ਕਿ ਤੁਸੀਂ ਆਪਣੇ ਖੁਦ ਦੇ ਬੌਸ ਹੋ। ਤੁਹਾਡਾ ਔਰਤ ਹੋਣਾ ਇੱਥੇ ਕੋਈ ਮਾਇਨੇ ਨਹੀਂ ਰੱਖਦਾ, ਸਿਰਫ ਦਿੱਤੇ ਹੋਏ ਕੰਮ ਦੇ ਮਾਇਨੇ ਹਨ ਜੋ ਤੁਸੀਂ ਪੂਰਾ ਕਰਨਾ ਹੈ।”
Sandeep Kaur finds her job a very ‘rewarding experience’ given its flexibility and a good income.
Sandeep Kaur finds her job a very ‘rewarding experience’ given its flexibility and a good income. Source: Photo courtesy Ms Kaur
ਸੰਦੀਪ ਨੂੰ ਟਰੱਕਿੰਗ ਸਨਅਤ ਵਿੱਚ ਆਪਣਾ ਰਾਹ ਸਿੱਧਾ ਕਰਨ ਲਈ ਕੁਝ ਰੁਕਾਵਟਾਂ ਦਾ ਵੀ ਸਾਹਮਣਾ ਕਰਨਾ ਪਿਆ।


"ਜਦ ਮੈਂ ਨੌਕਰੀ ਲੱਭਣੀ ਸ਼ੁਰੂ ਕੀਤੀ ਤਾਂ ਫੋਨ ਉੱਤੇ ਪੁੱਛਿਆ ਜਾਂਦਾ ਸੀ ਕਿ ਕੀ ਇਹ ਮੈਂ ਆਪਣੇ ਪਤੀ ਲਈ ਪੁੱਛ ਰਹੀ ਹਾਂ। ਇਹ ਇੱਕ ਮਰਦ-ਪ੍ਰਧਾਨ ਨੌਕਰੀ ਹੈ ਤੇ ਇਸ ਸੋਚ ਨੂੰ ਤੋੜਨਾ ਮੁਸ਼ਕਿਲ ਹੈ। ਪਹਿਲੀ ਰੁਕਾਵਟ ਤੁਹਾਡਾ ਆਪਣਾ ਮਨ ਹੈ। ਇਕ ਵਾਰ ਜਦੋਂ ਤੁਸੀਂ ਇਸ 'ਤੇ ਕਾਬੂ ਪਾ ਲੈਂਦੇ ਹੋ ਤਾਂ ਸਭ ਕੁਝ ਬਹੁਤ ਸੌਖਾ ਹੋ ਜਾਂਦਾ ਹੈ।
ਸੰਦੀਪ ਨੇ ਕਿਹਾ ਕਿ ਆਤਮ ਵਿਸ਼ਵਾਸ ਅਤੇ ਹੌਂਸਲੇ ਵਾਲੀਆਂ ਔਰਤਾਂ ਜੋ ਡ੍ਰਾਇਵਿੰਗ ਕਰਨਾ ਪਸੰਦ ਕਰਦੀਆਂ ਹਨ, ਜੇ ਚਾਹੁਣ, ਤਾਂ ਬੇ-ਝਿਜਕ ਇਸ ਕਿੱਤੇ ਨੂੰ ਇੱਕ ਕਰੀਅਰ ਵਜੋਂ ਆਪਣਾ ਸਕਦੀਆਂ ਹਨ।
“ਜੇ ਤੁਸੀਂ ਇੱਕ ਔਰਤ ਹੋ ਅਤੇ ਟਰੱਕ ਡਰਾਈਵਰ ਦੇ ਕੰਮ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਥੋੜ੍ਹੀ ਹਿੰਮਤ ਅਤੇ ਸਵੈ-ਵਿਸ਼ਵਾਸ ਦੀ ਜ਼ਰੂਰਤ ਹੋਵੇਗੀ। ਲੰਬੇ ਸਮੇਂ ਲਈ ਘਰੋਂ ਬਾਹਰ ਰਹਿਣਾ, ਦੇਰ ਰਾਤ ਲੰਬਿਆਂ ਰੂਟਾਂ ਉੱਤੇ ਟਰੱਕ ਚਲਾਉਣਾ, ਇਹ ਇਕ ਚੁਣੌਤੀ ਵਾਲ਼ਾ ਕੰਮ ਹੋ ਸਕਦਾ ਹੈ ਜੋ ਹਰ ਕਿਸੇ ਦੇ ਸੁਭਾਅ ਤੇ ਲੋੜਾਂ ਨੂੰ ਫਿੱਟ ਨਹੀਂ ਬੈਠਦਾ।"
Sandeep Kaur drives to various interstate routes starting from Brisbane to other big cities including Sydney, Melbourne, and Adelaide.
Sandeep Kaur drives to various interstate routes starting from Brisbane to other big cities including Sydney, Melbourne, and Adelaide. Source: Photo supplied by Ms Kaur
ਸੰਦੀਪ ਦੱਸਦੀ ਹੈ ਕਿ ਉਸ ਲਈ ਇਹ ਨੌਕਰੀ ਇੱਕ ਵਧੀਆ ਅਤੇ ਲਾਭਕਾਰੀ ਤਜ਼ੁਰਬਾ ਸਾਬਿਤ ਹੋਈ ਹੈ।

"ਇਹ ਮੇਰੀਆਂ ਆਰਥਿਕ ਲੋੜਾਂ ਪੂਰੀਆਂ ਕਰਦੀ ਹੈ। ਜੋ ਨੌਕਰੀ ਮੈਂ ਪਹਿਲਾਂ ਕਰਦੀ ਸੀ ਉਸ ਨਾਲੋਂ 2-3 ਗੁਣਾ ਵੱਧ ਤਨਖਾਹ ਹੈ ਅਤੇ ਇਹੀ ਕਾਰਨ ਹੈ ਕਿ ਮੈਂ ਇਸ ਕੰਮ ਨੂੰ ਅਜੇ ਚਲਦਾ ਰੱਖਾਂਗੀ।"

“ਮੈਨੂੰ ਇਸ ਨੌਕਰੀ ਨਾਲ਼ ਜੁੜਿਆ ਕੋਈ ਪਛਤਾਵਾ ਨਹੀਂ ਹੈ। ਸਗੋਂ ਮੈਂ ਸੋਚਦੀ ਹਾਂ ਕਿ ਕਾਸ਼ ਮੈਂ ਇਹ ਕੰਮ ਥੋੜ੍ਹਾ ਪਹਿਲਾਂ ਸ਼ੁਰੂ ਕਰ ਲੈਂਦੀ।"
ਸੰਦੀਪ ਨੇ ਕਿਹਾ ਕਿ ਉਹ ਚਾਹੁੰਦੀ ਹੈ ਕਿ ਹੋਰ ਔਰਤਾਂ ਵੀ ਟਰੱਕਿੰਗ ਉਦਯੋਗ ਵਿੱਚ ਉਪਲਬਧ ਮੌਕਿਆਂ ਰਾਹੀਂ ਵਿੱਤੀ-ਤੌਰ ਉਤੇ ਆਪਣੇ ਪੈਰਾਂ ਉੱਤੇ ਖੜ੍ਹੀਆਂ ਹੋਣ।
ਆਪਣੇ ਭਾਇਚਾਰੇ ਵਿੱਚ ਆਉਂਦੀਆਂ ਰੁਕਾਵਟਾਂ ਬਾਰੇ ਗੱਲ ਕਰਦਿਆਂ ਉਸਨੇ ਕਿਹਾ ਕਿ ਇਹ ਸਮਾਜਕ-ਆਰਥਿਕ ਤਾਣਾ-ਬਾਣਾ ਹੈ ਜੋ ਅਕਸਰ ਔਰਤਾਂ ਨੂੰ ਉਹੀ ਕੰਮ ਕਰਨ ਲਈ ਪ੍ਰੇਰਿਤ ਕਰਦਾ ਹੈ ਜੋ ਉਹ 'ਪੀੜ੍ਹੀ ਦਰ ਪੀੜ੍ਹੀ' ਕਰਦੀਆਂ ਆ ਰਹੀਆਂ ਹਨ।
“ਕੁਝ ਲੋਕਾਂ ਦੇ ਨੇਗਟਿਵ ਕਮੈਂਟ ਹੁਣ ਮੈਨੂੰ ਪਰੇਸ਼ਾਨ ਨਹੀਂ ਕਰਦੇ ਕਿਓਂਕਿ ਜ਼ਿਆਦਾਤਰ ਲੋਕਾਂ ਇਸ ਕੰਮ ਲਈ ਮੈਨੂੰ ਹੱਲਾਸ਼ੇਰੀ ਅਤੇ ਸ਼ਾਬਾਸ਼ੇ ਹੀ ਦਿੱਤੀ ਹੈ। ਤੁਸੀਂ ਅਕਸਰ ਉਨ੍ਹਾਂ ਲੋਕਾਂ ਤੋਂ ਗੱਲਾਂ ਸੁਣਦੇ ਹੋ ਜੋ ਕਹਿੰਦੇ ਹਨ ਕਿ ਇਹ ਕੰਮ ਤੁਹਾਡੇ ਲਈ ਨਹੀਂ ਬਣਿਆ ਜਾਂ ਤੁਹਾਡੇ ਤੋਂ ਨਹੀਂ ਹੋਣਾ - ਅੱਛਾ!! ਪਰ ਇਹ ਆਸਟ੍ਰੇਲੀਆ ਹੈ ਜਿੱਥੇ ਤੁਸੀਂ ਆਪਣੀ ਮਰਜ਼ੀ ਅਨੁਸਾਰ ਚੱਲ ਸਕਦੇ ਹੋ, ਗੱਲ ਭਾਵੇਂ ਆਪਣਾ ਕੈਰੀਅਰ ਚੁਨਣ ਦੀ ਹੋਵੇ ਜਾਂ ਕੋਈ ਹੋਰ ਸੁਪਨੇ ਪੂਰੇ ਕਰਨ ਦੀ!"
Sandeep Kaur finds her mother Manjeet Kaur (L) and her friend Sonika Paul (R) as her source of inspiration.
Sandeep Kaur finds her mother Manjeet Kaur (L) and her friend Sonika Paul (R) as her source of inspiration. Source: Photo supplied by Ms Kaur
ਸੰਦੀਪ ਸਾਲ 2013 ਵਿੱਚ ਭਾਰਤ ਤੋਂ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਆਸਟ੍ਰੇਲੀਆ ਆਈ ਸੀ।

ਪੰਜਾਬ ਦੇ ਇੱਕ ਛੋਟੇ ਜਿਹੇ ਕਸਬੇ ਗੁਰਾਇਆ ਦੀ ਰਹਿਣ ਵਾਲੀ, ਸੰਦੀਪ ਨੇ ਕਈ ਮੁਸ਼ਕਲਾਂ ਅਤੇ ਨਿੱਜੀ ਚੁਣੌਤੀਆਂ ਦਾ ਸਾਹਮਣਾ ਕੀਤਾ।

ਛੋਟੀ ਉਮਰੇ ਪਿਤਾ ਦੀ ਮੌਤ ਪਿੱਛੋਂ ਵਿੱਤੀ ਰੁਕਾਵਟਾਂ ਦੇ ਬਾਵਜੂਦ ਉਸਦੀ ਮਾਂ ਨੇ ਹੌਂਸਲੇ ਨਾਲ਼ ਉਸਦਾ ਪਾਲਣ-ਪੋਸ਼ਣ ਕੀਤਾ।
ਮੇਰੀ ਮਾਂ ਮੇਰੇ ਲਈ ਪ੍ਰੇਰਣਾਸਰੋਤ ਹੈ। ਉਹ ਹਮੇਸ਼ਾਂ ਮੈਨੂੰ ਚੜ੍ਹਦੀ ਕਲਾ ਵਿੱਚ ਰਹਿਣ ਲਈ ਉਤਸ਼ਾਹਿਤ ਕਰਦੀ ਹੈ ਖ਼ਾਸਕਰ ਓਦੋਂ ਜਦੋਂ ਹਾਲਤ ਮੇਰੇ ਪੱਖ ਵਿੱਚ ਨਹੀਂ ਹੁੰਦੇ।
ਸੰਦੀਪ ਨੇ ਆਪਣੇ ਪਰਿਵਾਰ, ਖਾਸ ਦੋਸਤ ਸੋਨਿਕਾ ਪੌਲ ਅਤੇ ਭਾਈਚਾਰੇ ਦਾ ਧੰਨਵਾਦ ਕੀਤਾ ਜਿੰਨਾ ਔਖੇ ਵੇਲ਼ੇ ਉਸਦਾ ਸਾਥ ਦਿੱਤਾ ਅਤੇ ਉਸਨੂੰ 'ਮੇਹਨਤ ਆਸਰੇ' ਇੱਕ ਖੁਸ਼ਹਾਲ ਜਿੰਦਗੀ ਜਿਓਣ ਲਈ ਪ੍ਰੇਰਿਤ ਕੀਤਾ।

“ਮੈਂ ਮੈਲਬੌਰਨ ਦੀ ਇੱਕ ਟ੍ਰੱਕਇੰਗ ਕੰਪਨੀ ਲਈ ਕੰਮ ਕਰ ਰਹੀ ਹਾਂ ਜੋ ਸਾਡੇ ਪੰਜਾਬੀ ਭਾਈਚਾਰੇ ਦੁਆਰਾ ਚਲਾਈ ਜਾ ਰਹੀ ਹੈ। ਮੈਂ ਇਸ ਦੇ ਮਾਲਕਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਇਸ ਕੰਮ ਲਈ ਮੇਰੇ 'ਤੇ ਭਰੋਸਾ ਦਿਖਾਇਆ ਹੈ।"

ਸੰਦੀਪ ਹੁਣ ਅਗਲੇ 10 ਸਾਲਾਂ ਦੌਰਾਨ ਆਪਣੀ ਖੁਦ ਦੀ ਟਰੱਕ ਕੰਪਨੀ ਖੜ੍ਹੀ ਕਰਨ ਲਈ ਯਤਨਸ਼ੀਲ ਹੈ। 

ਪੂਰੀ ਗੱਲਬਾਤ ਸੁਨਣ ਲਈ ਆਡੀਓ ਲਿੰਕ ਉੱਤੇ ਕਲਿਕ ਕਰੋ...
Click this link to read this story in English. 

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand