Key Points
- ਚਮਕੀਲਾ ਫ਼ਿਲਮ ਦੀ ਤਿਨ ਸ਼੍ਰੇਣੀਆਂ ਵਜੋਂ ਨੁਮਾਇੰਦਗੀ ।
- ਫਿਲਮੀ ਦੁਨੀਆਂ ਨਾਲ ਜੁੜੇ ਨਾਮਵਰ ਸਿਤਾਰੇ ਭਰਨਗੇ ਹਾਜ਼ਰੀ ।
15ਵੇਂ ਸਾਲਾਨਾ ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬੋਰਨ (IFFM) ਦਾ ਐਲਾਨ ਹੋ ਗਿਆ ਹੈ। ਇਹ ਫੈਸਟੀਵਲ 15 ਅਗਸਤ ਤੋਂ 20 ਅਗਸਤ ਤੱਕ ਮੈਲਬਰਨ ਵਿੱਚ ਹੋਵੇਗਾ।
ਇਸ ਫੈਸਟੀਵਲ ਨੂੰ ਚਾਰ ਚੰਨ ਲਾਉਣ ਲਈ ਭਾਰਤ ਦੇ ਕੁਝ ਨਾਮਵਰ ਸਿਤਾਰੇ ਆਉਣ ਵਾਲੇ ਹਨ। ਜਿਨ੍ਹਾਂ ਵਿੱਚ ਅਦਾਕਾਰਾ ਰਾਣੀ ਮੁਖਰਜੀ, ਫਿਲਮ ਨਿਰਮਾਤਾ ਕਰਨ ਜੌਹਰ, ਮੁੰਨਾ ਭਾਈ ਐਮਬੀਬੀਐਸ ਤੋਂ ਮਸ਼ਹੂਰ ਹੋਏ ਨਿਰਦੇਸ਼ਕ ਰਾਜਕੁਮਾਰ ਹਿਰਾਨੀ, ਕੈਨੇਡੀਅਨ ਡਾਂਸਰ, ਮਾਡਲ ਅਤੇ ਅਦਾਕਾਰਾ ਨੋਰਾ ਫਤੇਹੀ, ਮਲਾਇਕਾ ਅਰੋੜਾ, ਗ੍ਰੈਮੀ ਤੇ ਓਸਕਰ ਜੇਤੂ ਏ.ਆਰ. ਰਹਿਮਾਨ ਸਮੇਤ ਕਈ ਹੋਰ ਕਈ ਨਾਮ ਮਹਿਮਾਨਾਂ ਵਾਲੀ ਸੂਚੀ ਵਿੱਚ ਸ਼ਾਮਲ ਹਨ।

ਚਮਕੀਲਾ ਫ਼ਿਲਮ ਦੀ ਤਿੰਨ ਸ਼੍ਰੇਣੀਆਂ ਵਿੱਚ ਨਾਮਜ਼ਦਗੀ ਹੋਈ ਹੈ - ਬੇਸਟ ਨਿਰਦੇਸ਼ਨ , ਬੇਸਟ ਫਿਲਮ ਅਤੇ ਬੇਸਟ ਅਦਾਕਾਰ।

ਤੁਸੀਂ ਇਸ ਫੈਸਟੀਵਲ ਦੇ ਕਿਸ ਹਿੱਸੇ ਦਾ ਅਨੰਦ ਮਾਨਣਾ ਚਾਹੋਗੇ?
ਤੁਹਾਡੀ ਰਾਏ ਵਿੱਚ ਕਿਹੜੀ ਫਿਲਮ ਜਾਂ ਸ਼ੋਅ ਨੂੰ ਅਵਾਰਡ ਮਿਲਣਾ ਚਾਹੀਦਾ ਹੈ?
ਕੁਮੈਂਟਾਂ ਅਤੇ ਸੁਨੇਹਿਆਂ ਰਾਹੀਂ ਸਾਨੂੰ ਜ਼ਰੂਰ ਦੱਸੋ।
ਹੋਰ ਵੇਰਵੇ ਲਈ ਸੁਣੋ ਇਹ ਪੌਡਕਾਸਟ:
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਸਾਊਥ ਏਸ਼ੀਅਨ 'ਤੇ ਸੁਣੋ।