'ਮਾਣ ਵਾਲ਼ੀ ਗੱਲ': ਆਸਟ੍ਰੇਲੀਅਨ ਆਰਮੀ ਵੱਲੋਂ ਕਾਰਪੋਰਲ ਜਸਪ੍ਰੀਤ ਸਿੰਘ 'ਗੋਲਡ ਕੌਮਨਡੇਸ਼ਨ' ਨਾਲ਼ ਸਨਮਾਨਿਤ

ਆਸਟ੍ਰੇਲੀਅਨ ਫੌਜ ਵਿੱਚ ਇਲੈਕਟ੍ਰੋਨਿਕਸ ਟੈਕਨੀਸ਼ਨ ਵਜੋਂ ਕੰਮ ਕਰ ਰਹੇ ਹਨ ਕਾਰਪੋਰਲ ਜਸਪ੍ਰੀਤ ਸਿੰਘ ਸ਼ਾਹ

ਆਸਟ੍ਰੇਲੀਅਨ ਫੌਜ ਵਿੱਚ ਇਲੈਕਟ੍ਰੋਨਿਕਸ ਟੈਕਨੀਸ਼ਨ ਵਜੋਂ ਕੰਮ ਕਰ ਰਹੇ ਹਨ ਕਾਰਪੋਰਲ ਜਸਪ੍ਰੀਤ ਸਿੰਘ ਸ਼ਾਹ Source: Supplied by JS Shah

ਕੁਈਨਜ਼ਲੈਂਡ ਦੇ ਟਾਊਨਜ਼ਵਿਲ ਸ਼ਹਿਰ ਵਿੱਚ ਆਸਟ੍ਰੇਲੀਅਨ ਫੌਜ ਲਈ ਕੰਮ ਕਰਦੇ ਇਲੈਕਟ੍ਰੋਨਿਕਸ ਤਕਨੀਸ਼ਨ ਕਾਰਪੋਰਲ ਜਸਪ੍ਰੀਤ ਸਿੰਘ ਸ਼ਾਹ ਨੂੰ ਫੌਜ ਦੇ ਵਾਹਨਾਂ ਵਿੱਚ ਡਿਜੀਟਲ ਸੰਚਾਰ ਵਿੱਚ ਬਿਹਤਰੀ ਲਿਆਉਣ ਲਈ 'ਗੋਲਡ ਕੌਮਨਡੇਸ਼ਨ' ਦੇ ਕੇ ਸਨਮਾਨਤ ਕੀਤਾ ਗਿਆ ਹੈ। ਐਸ ਬੀ ਐਸ ਪੰਜਾਬੀ ਨੂੰ ਦਿੱਤੀ ਇਸ ਇੰਟਰਵਿਊ ਵਿੱਚ ਉਸਨੇ ਆਪਣੇ ਪਰਿਵਾਰ ਅਤੇ ਪਰਵਾਸ ਦੇ ਸਫ਼ਰ ਦਾ ਵੀ ਜ਼ਿਕਰ ਕੀਤਾ ਹੈ।


2007 ਵਿੱਚ ਭਾਰਤ ਦੇ ਪੰਜਾਬ ਸੂਬੇ ਤੋਂ ਆਸਟ੍ਰੇਲੀਆ ਆਏ ਜਸਪ੍ਰੀਤ ਸਿੰਘ ਸ਼ਾਹ ਹਮੇਸ਼ਾਂ ਤੋਂ ਹੀ ਫ਼ੌਜ ਵਿੱਚ ਭਰਤੀ ਹੋਣ ਬਾਰੇ ਸੋਚਦੇ ਰਹੇ ਸਨ।

2010 ਵਿੱਚ ਉਨ੍ਹਾਂ ਦੇ ਸੁਪਨੇ ਨੂੰ ਉਦੋਂ ਹੁੰਗਾਰਾ ਮਿਲਿਆ ਜਦ ਉਨ੍ਹਾਂ ਨੂੰ ਸਿਡਨੀ ਰਹਿੰਦਿਆਂ ਆਸਟ੍ਰੇਲੀਅਨ ਫੌਜ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ।  

ਥਾਪਰ ਇੰਸਟੀਚਿਊਟ ਪਟਿਆਲਾ ਤੋਂ ਡਿਗਰੀ ਹਾਸਿਲ ਕਰਨੇ ਵਾਲੇ ਸ੍ਰੀ ਸ਼ਾਹ ਉਸ ਵੇਲੇ ਸਿਡਨੀ ਵਿੱਚ ਇੱਕ ਇਲੈਕਟ੍ਰੋਨਿਕਸ ਕੰਪਨੀ ਵਿੱਚ ਕੰਮ ਕਰ ਰਹੇ ਸਨ।

"ਫੌਜ ਵਿੱਚ ਭਰਤੀ ਹੋਣਾ ਮੇਰੇ ਲਈ ਇੱਕ ਸੁਪਨੇ ਵਾਂਗ ਸੀ ਤੇ ਮੈਂ ਇਸ ਲਈ ਭਾਰਤ ਵਿੱਚ ਵੀ ਕੋਸ਼ਿਸ਼ ਕੀਤੀ ਸੀ ਪਰ ਕਾਮਯਾਬ ਨਾ ਹੋ ਸਕਿਆ," ਉਨ੍ਹਾਂ ਐਸ ਬੀ ਐਸ ਪੰਜਾਬੀ ਨੂੰ ਇੱਕ ਇੰਟਰਵਿਊ ਦੌਰਾਨ ਦੱਸਿਆ।

"ਫ਼ੌਜ ਵਿੱਚ ਕਈ ਕਿਸਮ ਦੇ ਰੋਲ ਹੁੰਦੇ ਹਨ ਅਤੇ ਮੇਰਾ ਕੰਮ ਇਲੈਕਟ੍ਰੋਨਿਕਸ ਡਿਪਾਰਟਮੈਂਟ ਵਿੱਚ ਹੈ ਜਿੱਥੇ ਮੈਂ 16 ਹੋਰ ਟੈਕਨੀਸ਼ੀਅਨਜ਼ ਦੀ ਟੀਮ ਦੀ ਅਗਵਾਈ ਕਰਦਾ ਹਾਂ।"
Corporal Shah worked on a project to improve digital communications in Land 121 vehicle fleet.
Corporal Shah worked on a project to improve digital communications in Land 121 vehicle fleet. Source: Supplied by ADF
ਸ੍ਰੀ ਸ਼ਾਹ ਨੂੰ ਹਾਲ ਹੀ ਵਿੱਚ ਉਨ੍ਹਾਂ ਦੁਆਰਾ ਆਸਟ੍ਰੇਲੀਅਨ ਆਰਮੀ ਦੇ ਵੱਡੇ ਟਰੱਕਾਂ ਵਿੱਚ ਡਿਜੀਟਲ ਸੰਚਾਰ ਨੂੰ ਬਿਹਤਰ ਬਣਾਉਣ ਲਈ 'ਗੋਲਡ ਕੌਮਨਡੇਸ਼ਨ' ਦਿੱਤੀ ਗਈ ਹੈ।  

"ਮੈਨੂੰ ਇਸ ਗੱਲ 'ਤੇ ਮਾਣ ਹੈ ਤੇ ਮੈਂ ਇਸ ਪ੍ਰਾਪਤੀ ਲਈ ਆਪਣੀ ਸਾਰੀ ਹੀ ਟੀਮ ਦੀ ਮਿਹਨਤ ਨੂੰ ਸਲਾਮ ਕਰਦਾ ਹੋਇਆ ਵਧਾਈ ਦਿੰਦਾ ਹਾਂ," ਉਨ੍ਹਾਂ ਕਿਹਾ। 
ਮੇਰੇ ਲਈ ਇਹ ਸਨਮਾਨ ਲੈਣਾ ਇਸਤੋਂ ਬਿਹਤਰ ਨਹੀਂ ਹੋ ਸਕਦਾ ਕਿ ਮੈਨੂੰ ਇਹ ਆਪਣੇ ਦੇਸ਼ ਵਿਚਲੇ ਇਕ ਅਹਿਮ ਕਾਰਜ ਨੂੰ ਸਿਰੇ ਲਾਉਣ ਲਈ ਮਿਲਿਆ ਹੈ।
ਦੱਸਣਯੋਗ ਹੈ ਕਿ ਸ੍ਰੀ ਸ਼ਾਹ ਤੇ ਉਨ੍ਹਾਂ ਦੀ ਟੀਮ 2019 ਤੋਂ ਆਰਮੀ ਦੇ ਵਾਹਨਾਂ ਵਿੱਚ ਡਿਜੀਟਲ ਢੰਗ ਨਾਲ ਸੰਪਰਕ ਕਰਨ ਦੀਆਂ ਖਾਮੀਆਂ ਨੂੰ ਦੂਰ ਕਰਨ ਲਈ ਇੱਕ ਅਹਿਮ ਪ੍ਰਾਜੈਕਟ ਉੱਤੇ ਕੰਮ ਕਰ ਰਹੇ ਸਨ।  

2020 ਵਿੱਚ ਆਰਮੀ ਦੇ 'ਬੁਸ਼ਫਾਇਰ' ਰਾਹਤ ਕਾਰਜਾਂ ਦੌਰਾਨ ਇਹ ਖ਼ਾਮੀ ਹੋਰ ਉੱਘੜਕੇ ਸਾਹਮਣੇ ਆਈ ਜਿਸ ਤਹਿਤ ਟਰੱਕ ਚਲਾਕ ਤੇ ਸਹਿ ਚਾਲਕ ਦਾ ਬੇਸ ਜਾਂ ਦੂਜੇ ਵਾਹਨਾਂ ਨਾਲ ਸੰਪਰਕ ਬਿਹਤਰ ਕਰਨਾ ਇੱਕ ਮੁੱਖ ਲੋੜ ਵਜੋਂ ਉਭਰਕੇ ਸਾਹਮਣੇ ਆਇਆ।

ਫੌਜ ਵੱਲੋਂ ਫੰਡਿੰਗ ਮਿਲਦੇ ਸਾਰ ਹੀ ਸ੍ਰੀ ਸ਼ਾਹ ਤੇ ਉਨ੍ਹਾਂ ਦੀ ਟੀਮ ਨੇ ਆਪਣੇ ਕੰਮ ਵਿੱਚ ਤੇਜ਼ੀ ਲਿਆਉਂਦਿਆਂ ਇਸ ਸਮੱਸਿਆ ਦਾ ਕਾਫੀ ਹੱਦ ਤੱਕ ਹੱਲ ਕੱਢ ਲਿਆ ਸੀ।
Corporal Jaspreet Singh Shah awarded for his work on improving communications in the ADF vehicles at Lavarack Barracks.
Corporal JS Shah has been awarded for his work on improving communications in ADF vehicles. Source: Corporal Brodie Cross/ADF
ਸ੍ਰੀ ਸ਼ਾਹ ਨੇ ਦੱਸਿਆ ਕਿ ਤਿਆਰ ਕੀਤੇ ਨਵੇਂ ਡਿਜ਼ੀਟਲ ਉਪਕਰਣ ਉਨ੍ਹਾਂ ਦੀ ਬੈਰਕ ਵਿਚਲੇ ਪੰਦਰਾਂ ਤੋਂ ਵੀ ਵੱਧ ਟਰੱਕਾਂ ਵਿੱਚ ਲਗਾਇਆ ਜਾ ਚੁੱਕਾ ਹੈ ਤੇ ਹੁਣ ਆਸਟ੍ਰੇਲੀਅਨ ਆਰਮੀ ਦੇ ਦੂਜੇ ਟਰੱਕਾਂ ਵਿੱਚ ਵੀ ਇਸ ਨੂੰ ਲਾਉਣ ਦੀ ਸਿਫ਼ਾਰਸ਼ ਕੀਤੀ ਗਈ ਹੈ।

ਇਸ ਅਹਿਮ ਯੋਗਦਾਨ ਲਈ ਫੌਜ ਦੇ ਵੱਡੇ ਅਧਿਕਾਰੀਆਂ ਵੱਲੋਂ ਸ੍ਰੀ ਸ਼ਾਹ ਤੇ ਉਨ੍ਹਾਂ ਦੀ ਟੀਮ ਦੀ ਸਿਫ਼ਤ ਕੀਤੀ ਜਾ ਰਹੀ ਹੈ।
ਫੈਡਰਲ ਮੰਤਰੀ ਮੈਰੀਸ ਪੇਅਨ ਨੇ ਵੀ ਐਸ ਬੀ ਐਸ ਪੰਜਾਬੀ ਦੀ ਪੋਸਟ ਵਿੱਚ ਸ੍ਰੀ ਸ਼ਾਹ ਨੂੰ ਉਨ੍ਹਾਂ ਦੀ ਇਸ ਪ੍ਰਾਪਤੀ ਤੇ ਯੋਗਦਾਨ ਬਦਲੇ ਵਧਾਈ ਦਿੰਦਿਆਂ ਧੰਨਵਾਦੀ ਸ਼ਬਦ ਲਿਖੇ ਹਨ।
ਇਸ ਦੌਰਾਨ ਸ੍ਰੀ ਸ਼ਾਹ ਨੇ ਭਾਈਚਾਰੇ ਦੇ ਹੋਰ ਲੋਕਾਂ ਨੂੰ ਵੀ ਫ਼ੌਜ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਆ ਹੈ - "ਮੈਂ ਬੜੇ ਮਾਣ ਨਾਲ ਕਹਿ ਸਕਦਾ ਹਾਂ ਕਿ ਫੌਜ ਮੇਰਾ ਦੂਸਰਾ ਪਰਿਵਾਰ ਹੈ ਜਿੱਥੇ ਮੈਨੂੰ ਇੱਕ ਵਧੀਆ ਮਾਹੌਲ ਮਿਲਿਆ ਹੈ”।
ਆਸਟ੍ਰੇਲੀਅਨ ਆਰਮੀ ਵਿੱਚ ਸ਼ਾਮਲ ਹੋਣ ਬਾਰੇ ਜਾਨਣ ਲਈ ਇਸ ਵੈੱਬਸਾਈਟ www.defencejobs.gov.au ਉੱਤੇ ਜਾਓ ਜਾਂ 131 901 'ਤੇ ਟੈਲੀਫੋਨ ਕਰੋ।

ਪੂਰੀ ਜਾਣਕਾਰੀ ਲਈ ਇਹ ਇੰਟਰਵਿਊ ਸੁਣੋ:
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
'ਮਾਣ ਵਾਲ਼ੀ ਗੱਲ': ਆਸਟ੍ਰੇਲੀਅਨ ਆਰਮੀ ਵੱਲੋਂ ਕਾਰਪੋਰਲ ਜਸਪ੍ਰੀਤ ਸਿੰਘ 'ਗੋਲਡ ਕੌਮਨਡੇਸ਼ਨ' ਨਾਲ਼ ਸਨਮਾਨਿਤ | SBS Punjabi