ਜਾਣੋ ਇਸ ਪੰਜਾਬੀ ਸਾਇੰਸਦਾਨ ਬਾਰੇ ਜੋ ਆਸਟ੍ਰੇਲੀਆ ਵਿੱਚ ਕਰ ਰਿਹਾ ਹੈ ਕੋਵਿਡ-19 ਬਾਰੇ ਅਹਿਮ ਖੋਜ ਪੜਤਾਲ

Dr Sukhwinder Singh Sohal from the School of Health Sciences, University of Tasmania.

Dr Sukhwinder Singh Sohal from the School of Health Sciences, University of Tasmania. Source: Supplied

ਤਸਮਾਨੀਆ ਯੂਨੀਵਰਸਿਟੀ ਦੇ ਸਕੂਲ ਆਫ਼ ਹੈਲਥ ਸਾਇੰਸਜ਼, ਲੌਸਨਸਟਨ ਵਿੱਚ ਕੰਮ ਕਰਦੇ ਡਾ: ਸੁਖਵਿੰਦਰ ਸਿੰਘ ਸੋਹਲ, ਤੰਬਾਕੂ ਜਾਂ ਸਿਗਰੇਟ ਪੀਣ ਵਾਲ਼ੇ ਲੋਕਾਂ ਵਿੱਚ ਕੋਵਿਡ-19 ਦੇ ਮਾਰੂ ਅਸਰਾਂ ਪਿਛਲੇ ਕਾਰਨਾਂ ਉੱਤੇ ਖ਼ੋਜ-ਪੜਤਾਲ ਕਰ ਰਹੇ ਹਨ। ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਮੁੱਢਲੀ ਪੜ੍ਹਾਈ ਕਰਨ ਵਾਲ਼ੇ ਡਾ: ਸੋਹਲ ਨੇ 2010 ਵਿੱਚ ਤਸਮਾਨੀਆ ਯੂਨੀਵਰਸਿਟੀ ਵਿੱਚੋਂ ਪੀ ਐੱਚ ਡੀ ਦੀ ਡਿਗਰੀ ਹਾਸਿਲ ਕੀਤੀ ਸੀ।


ਡਾ. ਸੋਹਲ ਤਸਮਾਨੀਆ ਯੂਨੀਵਰਸਿਟੀ ਦੇ ਸਕੂਲ ਆਫ਼ ਹੈਲਥ ਸਾਇੰਸਜ਼ ਵਿੱਚ ਸਾਹ ਨਾਲ਼ ਸਬੰਧਿਤ ਖੋਜ ਕਰਨ ਵਾਲ਼ੇ ਸਮੂਹ ਦੇ ਮੁਖੀ ਹਨ।

ਉਨ੍ਹਾਂ ਦੇ ਗਰੁੱਪ ਦਾ ਮੁੱਖ ਉਦੇਸ਼ ਫੇਫੜਿਆਂ ਦੀ ਕਾਰਜ ਪ੍ਰਣਾਲੀ ਵਿੱਚ ਸੁਧਾਰ ਲਿਆਉਣ ਲਈ ਕੀਤੀਆਂ ਜਾ ਰਹੀਆਂ ਕਲੀਨੀਕਲ ਅਤੇ ਮੁੱਢਲੀਆਂ ਵਿਗਿਆਨਕ ਖੋਜਾਂ ਦਾ ਅਧਿਐਨ ਕਰਨਾ ਹੈ।

ਡਾ. ਸੋਹਲ ਦੇ ਹਾਲ ਹੀ ਵਿੱਚ ਕੀਤੇ ਅਧਿਐਨ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਤਮਾਕੂਨੋਸ਼ੀ ਕਰਨ ਵਾਲੇ ਜ਼ਿਆਦਾਤਰ ਲੋਕ ਅਕਸਰ ਸਾਹ ਪ੍ਰਣਾਲੀ ਨੂੰ ਨਿਸ਼ਾਨਾ ਬਣਾਉਣ ਵਾਲ਼ੇ ਵਾਇਰਸਾਂ ਦੇ ਸ਼ਿਕਾਰ ਹੁੰਦੇ ਹਨ।
Romy Sohal
Source: Supplied
ਐਸ ਬੀ ਐਸ ਪੰਜਾਬੀ ਨਾਲ ਆਪਣੀਆਂ ਤਾਜ਼ਾ ਖੋਜਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਨਿਰਧਾਰਤ ਕਰਨ ਲਈ ਵਧੇਰੇ ਖੋਜ ਦੀ ਲੋੜ ਹੈ ਕਿ ਤੰਬਾਕੂਨੋਸ਼ੀ, ਕੋਵਿਡ-19 ਦੀ ਲਾਗ, ਸੰਚਾਰ, ਅਤੇ ਵਿਕਾਸ ਨੂੰ ਕਿਵੇਂ ਪ੍ਰਭਾਵਤ ਕਰ ਸਕਦੀ ਹੈ।

ਡਾ. ਸੋਹਲ ਨੇ ਕਿਹਾ ਕਿ ਕੋਵਿਡ-19 ਦੀ ਲਾਗ, ਸੰਚਾਰਣ ਅਤੇ ਮੌਤ ਦਰ ਵਿਚ ਤੰਬਾਕੂਨੋਸ਼ੀ ਦੀ ਭੂਮਿਕਾ ਨੂੰ ਸਾਬਿਤ ਕਰਦੀ ਖੋਜ ਵੱਲ ਖਾਸ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਅਤੇ ਸਾਰੇ ਦੇਸ਼ਾਂ ਨੂੰ ਸਿਹਤ ਪ੍ਰੇਰਣਾ ਪੈਕੇਜ, ਵਿਗਿਆਨਕ ਖੋਜਾਂ ਅਤੇ ਤੰਬਾਕੂਨੋਸ਼ੀ ਦੀਆਂ ਦਰਾਂ ਨੂੰ ਹੋਰ ਘਟਾਉਣ ਲਈ ਕਾਰਵਾਈ ਕਰਨੀ ਚਾਹੀਦੀ ਹੈ।
ਕੋਵਿਡ-19 ਦੇ ਸਾਰੇ ਪਛਾਣੇ ਕੇਸਾਂ ਬਾਰੇ ਤੰਬਾਕੂਨੋਸ਼ੀ ਸਬੰਧੀ ਡਾਟਾ ਇਕੱਠਾ ਕੀਤਾ ਜਾਣਾ ਚਾਹੀਦਾ ਹੈ ਕਿਓਂਕਿ ਸਵਾਲ ਉਨ੍ਹਾਂ ਲੋਕਾਂ ਦੇ ਮਰੀਜ਼ ਬਣਨ ਦਾ ਹੀ ਨਹੀਂ ਬਲਕਿ ਉਨ੍ਹਾਂ ਤੋਂ ਦੂਜੇ ਲੋਕਾਂ ਵਿੱਚ ਇਸਦੇ ਫੈਲਾਅ ਦੀ ਰੋਕਥਾਮ ਦਾ ਵੀ ਹੈ।
ਡਾ. ਸੋਹਲ ਨੇ ਤਸਮਾਨੀਆ ਯੂਨੀਵਰਸਿਟੀ ਤੋਂ 2010 ਵਿੱਚ ਪੀ ਐਚ ਡੀ ਦੀ ਪੜ੍ਹਾਈ ਪੂਰੀ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਸਾਉਥੈਮਪਟਨ ਯੂਨੀਵਰਸਿਟੀ, ਯੂਕੇ ਤੋਂ ਬਾਇਓਕੈਮੀਕਲ ਫਾਰਮਾਕੋਲੋਜੀ ਵਿੱਚ ਮਾਸਟਰ ਦੀ ਡਿਗਰੀ ਹਾਸਿਲ ਕੀਤੀ ਸੀ।

ਡਾ. ਸੋਹਲ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਬਾਇਓਕੈਮਿਸਟਰੀ ਅਤੇ ਅਣੂ ਬਾਇਓਲੋਜੀ ਵਿੱਚ ਮਾਸਟਰਜ਼ ਡਿਗਰੀ ਪੂਰੀ ਕਰਨ ਪਿੱਛੋਂ ਹੀ ਸਾਇੰਸ ਦੇ ਖੇਤਰ ਵਿੱਚ ਸਥਾਪਤੀ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਸਨ।

ਪੂਰੀ ਗੱਲਬਾਤ ਸੁਣਨ ਲਈ ਉੱਪਰ ਫੋਟੋ ਉੱਤੇ ਦਿੱਤੇ ਪਲੇਅਰ ਉੱਤੇ ਕਲਿੱਕ ਕਰੋ।

ਐਸ ਬੀ ਐਸ ਆਸਟ੍ਰੇਲੀਆ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 

63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ sbs.com.au/coronavirus  ਉੱਤੇ ਉਪਲਬਧ ਹਨ। 

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand