Key Points
- ਇਹ ਕੌਫੀ ਤੋਂ ਬਣਿਆ ਦੁਨੀਆ ਦਾ ਪਹਿਲਾ ਫੁੱਟਪਾਥ ਹੈ।
- ਡਾ ਰਾਏਚੰਦ ਦਾ ਮੰਨਣਾ ਹੈ ਕਿ ਫੁੱਟਪਾਥ ਬਨਾਉਣ ਦੀ ਇਹ ਤਕੀਨਕ ਨਾ ਸਿਰਫ਼ ਕੰਕਰੀਟ ਨੂੰ ਮਜ਼ਬੂਤ ਬਣਾਉਂਦੀ ਹੈ ਸਗੋਂ ਕੁੜੇ ਨੂੰ ਵੀ ਘਟਾਉਂਦੀ ਹੈ।
ਆਸਟ੍ਰੇਲੀਆ ਦੇ ਮੈਲਬੌਰਨ ਵਿੱਚ ਬਣ ਗਿਆ ਹੈ, ਵਿਸ਼ਵ ਦਾ ਪਹਿਲਾ ਕੌਫੀ ਨਾਲ ਬਣਿਆ ਫੁੱਟਪਾਥ। ਇਸਦੇ ਪਿੱਛੇ ਮੈਲਬੌਰਨ ਵਾਸੀਆਂ ਦਾ ਕੌਫੀ ਦੇ ਲਈ ਪਿਆਰ ਨਹੀਂ ਸਗੋਂ ਜ਼ਿੰਮੇਵਾਰ ਨੇ ਪੰਜਾਬੀ ਮੂਲ ਦੇ ਇੰਜੀਨਿਯਰ ਡਾ ਰਾਜੀਵ ਰਾਏਚੰਦ।
ਡਾ ਰਾਏਚੰਦ ਨੇ ਅਜਿਹੀ ਤਕਨੀਕ ਲੱਭੀ ਹੈ ਜਿਸ ਨਾਲ ਰਹਿੰਦ-ਖੂੰਹਦ ਕੌਫੀ ਜਿਸਨੂੰ ਅਕਸਰ ਸੁੱਟਿਆ ਜਾਂਦਾ ਹੈ, ਦੀ ਵਰਤੋਂ ਸੀਮਿੰਟ ਨੂੰ ਹੋਰ ਮਜਬੂਤ ਬਣਾਉਣ ਵਿੱਚ ਕੀਤੀ ਜਾ ਸਕਦੀ ਹੈ।
ਉਨ੍ਹਾਂ ਕੌਫੀ ਦੇ ਰਹਿੰਦ ਖੁੰਦ ਨੂੰ ਭੁੰਨ ਕੇ ਕੰਕਰੀਟ ਬਣਾਉਣ ਦਾ ਇੱਕ ਤਰੀਕਾ ਲੱਭਿਆ ਹੈ ਜਿਸ ਨਾਲ ਨਾ ਸਿਰਫ ਕੰਕਰੀਟ ਦੀ ਮਜਬੂਤੀ ਵਧਦੀ ਹੈ ਸਗੋਂ ਕੂੜਾ ਵੀ ਘੱਟਦਾ ਹੈ।

Credit: Carelle Mulawa-Richards, RMIT University
ਡਾ ਰਾਏਚੰਦ ਮੈਲਬੌਰਨ ਦੀ ਆਰ ਐਮ ਆਈ ਟੀ (RMIT) ਯੂਨੀਵਰਸਿਟੀ ਵਿੱਚ ਖੋਜ ਸਹਾਇਕ ਵਜੋਂ ਕੰਮ ਕਰ ਰਹੇ ਨੇ। ਇਹ ਕਾਢ ਵੀ RMIT ਦੀਆਂ ਇੰਜਨੀਅਰਿੰਗ ਲੈਬਾਂ ਤੋਂ ਹੀ ਹੋਈ ਸੀ ।
ਡਾ ਰਾਏਚੰਦ ਨੇ ਦੱਸਿਆ ਕਿ ਉਹ ਤੇ ਉਨ੍ਹਾਂ ਦੇ ਰਿਸਰਚ ਸਾਥੀ ਵੀ ਕੌਫੀ ਹੀ ਪੀ ਰਹੇ ਸਨ ਜਦੋਂ ਉਨ੍ਹਾਂ ਨੂੰ ਇਹ ਫੁਰਨਾ ਫੁਰਿਆ।
ਉਹ ਹੁਣ ਸਾਰੀਆਂ ਜੈਵਿਕ ਰਹਿੰਦ-ਖੂੰਹਦ ਵਸਤੂਆਂ ਦੀ ਵਰਤੋਂ ਕਰ ਕੇ ਉਨ੍ਹਾਂ ਨੂੰ ਕੀਮਤੀ ਉਤਪਾਦਾਂ ਵਿੱਚ ਤਬਦੀਲ ਕਰਨਾ ਚਾਹੁੰਦੇ ਹਨ।
ਕੰਕਰੀਟ ਬਣਾਉਣ ਵਿੱਚ ਉਹ ਪਹਿਲਾਂ ਹੀ ਲੱਕੜ ਦੀ ਸਵਾਹ ਦੀ ਵਰਤੋਂ ਕਰ ਚੁੱਕੇ ਹਨ ।
ਹੋਰ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਨਾਲ ਇਹ ਖਾਸ ਇੰਟਰਵਿਊ.....
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।