ਆਸਟ੍ਰੇਲੀਆ ਵਿੱਚ ਪਰਮਾਨੈਂਟ ਰੇਜ਼ੀਡੈਂਸੀ ਜਾਂ ਪੀ ਆਰ ਲੈਣ ਲਈ ਉਪਲਬਧ ਵੀਜ਼ਿਆਂ ਸਬੰਧੀ ਜਾਣਕਾਰੀ

Australian visa

Source: Getty Images/LuapVision

ਆਸਟ੍ਰੇਲੀਆ ਵਿੱਚ ਸਕਿਲਡ ਪ੍ਰਵਾਸੀਆਂ ਲਈ ਸਥਾਈ ਅਤੇ ਅਸਥਾਈ ਤੌਰ 'ਤੇ ਵੀਜ਼ਾ ਵਿਕਲਪ ਮੌਜੂਦ ਹਨ ਜੋ ਅਕਸਰ ਕਾਬਲੀਅਤ ਦੇ ਅਧਾਰ ਉੱਤੇ ਦਿੱਤੇ ਜਾਂਦੇ ਹਨ। ਉਨ੍ਹਾਂ ਕਾਮਿਆਂ ਕੋਲ ਸਥਾਈ ਨਿਵਾਸ ਜਾਂ ਪੀ ਆਰ ਹੋਣ ਦੇ ਵਧੇਰੇ ਮੌਕੇ ਹੁੰਦੇ ਹਨ ਜਿਨ੍ਹਾਂ ਕੋਲ ਸਥਾਨਕ ਜਾਂ ਵਿਦੇਸ਼ੀ ਯੋਗਤਾ, ਅੰਗਰੇਜ਼ੀ ਭਾਸ਼ਾ ਵਿੱਚ ਮੁਹਾਰਤ ਅਤੇ ਸੰਬੰਧਿਤ ਕੰਮ ਦਾ ਤਜਰਬਾ ਹੁੰਦਾ ਹੈ। ਜ਼ਿਆਦਾ ਜਾਣਕਾਰੀ ਲਈ ਮੈਲਬੌਰਨ ਦੇ ਮਾਈਗ੍ਰੇਸ਼ਨ ਏਜੇੰਟ੍ਸ ਨਾਲ਼ ਕੀਤੀ ਇਹ ਗੱਲਬਾਤ ਸੁਣੋ।


ਹਰ ਸਾਲ ਹਜ਼ਾਰਾਂ ਹੁਨਰਮੰਦ ਪ੍ਰਵਾਸੀ ਆਸਟ੍ਰੇਲੀਆ ਦੀ ਵਧੀਆ ਜੀਵਨ ਸ਼ੈਲੀ ਅਤੇ ਰੁਜ਼ਗਾਰ ਦੇ ਜ਼ਿਆਦਾ ਮੌਕਿਆਂ ਦੀ ਅਹਿਮੀਅਤ ਨੂੰ ਸਮਝਦੇ ਹੋਏ ਵਰਕ ਵੀਜ਼ਾ ਲੈਣ ਲਈ ਅਪਲਾਈ ਕਰਦੇ ਹਨ। 

ਆਸਟ੍ਰੇਲੀਆ ਨੇ ਪਿੱਛਲੇ ਕੁਝ ਸਾਲਾਂ ਤੋਂ ਆਪਣੀ ਪ੍ਰਵਾਸ ਕੈਪ ਨੂੰ ਭਾਵੇਂ 160,000 ਤੱਕ ਘਟਾ ਦਿੱਤਾ ਹੈ, ਪਰ ਇਸਦੇ ਬਾਵਜੂਦ ਦੇਸ਼ ਦਾ ਸਕਿਲਡ ਮਾਈਗ੍ਰੇਸ਼ਨ ਪ੍ਰੋਗਰਾਮ ਅਜੇ ਵੀ ਦੁਨੀਆ ਵਿੱਚ ਇੱਕ ਵੱਖਰਾ ਮੁਕਾਮ ਰੱਖਦਾ ਹੈ।
The policy changes have been made to streamline new pathways to permanent residency, especially to address skill shortages in Australia.
A representative image of Australian visa and passport. Source: Getty Images
ਆਸਟ੍ਰੇਲੀਆ ਦਾ ਇਹ ਵੀਜ਼ਾ ਪ੍ਰੋਗਰਾਮ ਸਕਿਲਡ ਮਾਈਗ੍ਰੇਸ਼ਨ ਅਤੇ ਐਮਪਲਾਇਰ ਸਪੋਂਸਰਡ ਵੀਜ਼ਾ ਅਧੀਨ ਪਰਮਾਨੈਂਟ ਰੇਜ਼ੀਡੈਂਸੀ ਲਈ ਇੱਕ ਜ਼ਰੀਆ ਬਣਦਾ ਹੈ।

ਇਹ ਵੀਜੇ ਯੋਗ ਕਾਮਿਆਂ ਨੂੰ ਆਸਟ੍ਰੇਲੀਆ ਵਿੱਚ ਸਥਾਈ ਜਾਂ ਅਸਥਾਈ ਅਧਾਰ 'ਤੇ ਰਹਿਣ ਅਤੇ ਕੰਮ ਕਰਨ ਦੀ ਆਗਿਆ ਦਿੰਦੇ ਹਨ।
ਅੰਤਰਰਾਸ਼ਟਰੀ ਵਿਦਿਆਰਥੀ ਅਤੇ ਹੁਨਰਮੰਦ ਕਾਮਿਆਂ ਵਿੱਚੋਂ ਜ਼ਿਆਦਾਤਰ ਲੋਕ ਸਥਾਈ ਰੈਜ਼ੀਡੈਂਸੀ ਜਾਂ ਪੀ ਆਰ ਲਈ ਵੀਜ਼ਾ ਸਬ-ਕਲਾਸਾਂ 189, 190, 491, 186, 482, ਅਤੇ 494 'ਤੇ ਨਿਰਭਰ ਕਰਦੇ ਹਨ।

ਮੈਲਬੌਰਨ ਵਿੱਚ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਰਣਬੀਰ ਸਿੰਘ ਅਤੇ ਨਵਜੋਤ ਕੈਲੇ ਨੇ ਇਹਨਾਂ ਵੀਜ਼ਿਆਂ ਬਾਰੇ ਵਿਸ਼ੇਸ਼ ਜਾਣਕਾਰੀ ਪ੍ਰਦਾਨ ਕੀਤੀ ਹੈ।

ਇਸ ਸਬੰਧੀ ਉਨ੍ਹਾਂ ਨਾਲ ਕੀਤੀ 30 ਮਿੰਟ ਦੀ ਵਿਚਾਰ-ਚਰਚਾ ਸੁਨਣ ਲਈ ਅਪਰ ਫੋਟੋ ਉੱਤੇ ਦਿੱਤੇ ਆਡੀਓ ਬਟਨ ਉੱਤੇ ਕਲਿੱਕ ਕਰੋ। 

ਸਪੱਸ਼ਟੀਕਰਨ: ਇਹ ਸਿਰਫ ਆਮ ਜਾਣਕਾਰੀ ਹੈ ਅਤੇ ਇਸਨੂੰ ਪੇਸ਼ੇਵਰ ਸਲਾਹਕਾਰਾਂ ਨਾਲ ਮਸ਼ਵਰੇ ਦੇ ਬਦਲ ਵਜੋਂ ਨਹੀਂ ਵਰਤਿਆ ਜਾਣਾ ਚਾਹੀਦਾ।
Visa
Source: Supplied

ਐਸ ਬੀ ਐਸ ਆਸਟ੍ਰੇਲੀਆ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 

63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ sbs.com.au/coronavirus ਉੱਤੇ ਉਪਲਬਧ ਹਨ। 

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।

ਐੱਸ ਬੀ ਐੱਸ ਪੰਜਾਬੀ ਦੀਆਂ ਹੋਰ ਪੇਸ਼ਕਾਰੀਆਂ:

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
ਆਸਟ੍ਰੇਲੀਆ ਵਿੱਚ ਪਰਮਾਨੈਂਟ ਰੇਜ਼ੀਡੈਂਸੀ ਜਾਂ ਪੀ ਆਰ ਲੈਣ ਲਈ ਉਪਲਬਧ ਵੀਜ਼ਿਆਂ ਸਬੰਧੀ ਜਾਣਕਾਰੀ | SBS Punjabi