ਘਰ ਤੋਂ ਕੰਮ ਕਰਨ ਦੇ ਘੱਟਦੇ ਅਧਿਕਾਰ ਪ੍ਰਵਾਸੀ ਔਰਤਾਂ ਤੋਂ ਕੰਮ ਕਰਨ ਦੇ ਮੌਕੇ ਖੋਹ ਸਕਦੇ ਹਨ

Single mother taking a break from work to change diaper on her baby boy

ਪਰਵਾਸੀ ਮਾਵਾਂ ਦਾ ਦਾਅਵਾ ਹੈ ਕਿ ਉਨ੍ਹਾਂ ਲਈ ਕੰਮ ਦੇ ਨਾਲ-ਨਾਲ ਪਰਿਵਾਰ ਦੀ ਸੰਭਾਲ ਕਰਨਾ ਹੋਰਾਂ ਨਾਲੋਂ ਔਖਾ ਹੋ ਸਕਦਾ ਹੈ। Credit: South_agency/Getty Images

ਆਸਟ੍ਰੇਲੀਆ ਵਿੱਚ ਕੰਪਨੀਆਂ 'ਵਰਕ ਫਰੌਮ ਹੋਮ' ਦੇ ਅਧਿਕਾਰ ਘਟਾ ਕੇ ਦਫਤਰ ਤੋਂ ਕੰਮ 'ਤੇ ਵਾਪਸ ਜਾਣ ਬਾਰੇ ਵਿਚਾਰ ਕਰ ਰਹੀਆਂ ਹਨ। ਪਰ ਪ੍ਰਵਾਸੀ ਔਰਤਾਂ ਦਾ ਦਾਅਵਾ ਹੈ ਕਿ ਛੋਟੇ ਪਰਿਵਾਰਾਂ ਕਾਰਨ ਪਰਿਵਾਰਕ ਸਹਾਇਤਾ ਦੀ ਘਾਟ ਅਤੇ ਸਮਾਜਿਕ ਜ਼ਿੰਮੇਵਾਰੀਆਂ ਉਨ੍ਹਾਂ ਲਈ ਇਸ ਕਦਮ ਨੂੰ ਮੁਸ਼ਕਲ ਬਣਾ ਰਹੀਆਂ ਹਨ। ਵਧੇਰੇ ਜਾਣਕਾਰੀ ਲਈ ਐਸ ਬੀ ਐਸ ਪੰਜਾਬੀ ਦੀ ਇਹ ਖ਼ਾਸ ਪੜਚੋਲ ਸੁਣੋ...


ਆਸਟ੍ਰੇਲੀਆਈ ਸਰਕਾਰ ਦੇ ਅੰਕੜੇ ਦਰਸਾਉਂਦੇ ਹਨ ਕਿ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਹਫ਼ਤੇ ਵਿੱਚ 9 ਘੰਟੇ ਤੋਂ ਵੱਧ ਬਿਨਾਂ ਤਨਖਾਹ ਦੇ ਕੰਮ ਕਰਦੀਆਂ ਹਨ। ਇਸ ਵਿੱਚ ਘਰ ਦੇ ਕੰਮ ਅਤੇ ਬੱਚਿਆਂ ਦੀ ਦੇਖਭਾਲ ਸ਼ਾਮਲ ਹੈ।

2023 ਵਿੱਚ, ਆਸਟ੍ਰੇਲੀਆ ਵਿੱਚ ਮਰਦਾਂ ਅਤੇ ਔਰਤਾਂ ਦੀ ਤਨਖਾਹ ਵਿੱਚ 12% ਦਾ ਅੰਤਰ ਸੀ। ‘Gender gap’ ਕਹਾਏ ਜਾਣ ਵਾਲਾ ਇਹ ਫ਼ਰਕ ਦਰਸਾਉਂਦਾ ਹੈ ਕਿ ਆਦਮੀਆਂ ਨੂੰ ਔਰਤਾਂ ਦੇ ਮੁਕਾਬਲੇ ਉਸੇ ਕੰਮ ਲਈ 12% ਜ਼ਿਆਦਾ ਤਨਖਾਹ ਦਿੱਤੀ ਜਾਂਦੀ ਹੈ।

ਸਰਕਾਰੀ ਅੰਕੜਿਆਂ ਮੁਤਾਬਕ ਫੁੱਲ-ਟਾਈਮ ਕੰਮ ਕਰਨ ਵਾਲੀਆਂ ਔਰਤਾਂ ਨੂੰ ਆਦਮੀਆਂ ਨਾਲੋਂ $238 ਪ੍ਰਤੀ ਹਫ਼ਤਾ ਘੱਟ ਦਿੱਤੇ ਜਾਂਦੇ ਹਨ।

ਐਸ ਬੀ ਐਸ ਪੰਜਾਬੀ ਵੱਲੋਂ ਕੀਤੀ ਗਈ ਇਹ ਖ਼ਾਸ ਪੜਚੋਲ ਇਸ ਪੇਸ਼ਕਾਰੀ ਰਾਹੀਂ ਸੁਣੋ.....


ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ। 

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
Could more work from office mean no participation in workforce for migrant women? | SBS Punjabi