ਇਹ ਪ੍ਰਾਪਤੀ ਇਸ ਲਈ ਵੀ ਅਹਿਮ ਹੈ ਕਿਓਂਕਿ ਉਨ੍ਹਾਂ ਦੀ ਉਮਰ ਮਹਿਜ਼ 16 ਸਾਲ ਹੈ ਜਦਕਿ ਉਨ੍ਹਾਂ ਨੇ ਅੰਡਰ 18 ਅਤੇ ਅੰਡਰ 20 ਮੁਕਾਬਲਿਆਂ ਵਿੱਚ ਇਹ ਮਾਣਮੱਤੀਆਂ ਪ੍ਰਾਪਤੀਆਂ ਦਰਜ ਕੀਤੀਆਂ ਹਨ।
ਦੱਸਣਯੋਗ ਹੈ ਕਿ ਆਸਟ੍ਰੇਲੀਅਨ ਐਥਲੈਟਿਕਸ ਚੈਂਪੀਅਨਸ਼ਿਪ ਆਸਟ੍ਰੇਲੀਆ ਅਤੇ ਓਸ਼ੀਆਨੀਆ ਖੇਤਰ ਦਾ ਸਭ ਤੋਂ ਵੱਡਾ ਸਾਲਾਨਾ ਐਥਲੈਟਿਕਸ ਈਵੈਂਟ ਹੈ, ਜਿਥੇ ਪੂਰੇ ਆਸਟ੍ਰੇਲੀਆ ਅਤੇ ਪ੍ਰਸ਼ਾਂਤ ਮੁਲਕਾਂ ਤੋਂ 3,500 ਤੋਂ ਵੀ ਵੱਧ ਐਥਲੀਟ ਭਾਗ ਲੈਂਦੇ ਹਨ।
ਰੰਗੀ ਭੈਣਾਂ ਦਾ ਅਗਲਾ ਨਿਸ਼ਾਨਾ ਫਿਜੀ ਵਿੱਚ ਹੋਣ ਵਾਲੀਆਂ ਓਸ਼ੀਆਨੀਆ ਖੇਡਾਂ 'ਤੇ ਹੋਵੇਗਾ ਜਿੱਥੇ ਉਨ੍ਹਾਂ ਨੂੰ ਮੈਡਲ ਜਿੱਤਣ ਦੀ ਪੂਰੀ ਆਸ ਹੈ।
ਹੋਰ ਵੇਰਵੇ ਲਈ ਇਹ ਇੰਟਰਵਿਊ ਸੁਣੋ....