'ਦੀਵਾਲੀ ਦੀ ਛੁੱਟੀ': ਕੀ ਆਸਟ੍ਰੇਲੀਆ ਵਿੱਚ ਦੂਜੇ ਸਭਿਆਚਾਰਾਂ ਦੀਆਂ ਜਨਤਕ ਛੁੱਟੀਆਂ ਵੀ ਹੋਣੀਆਂ ਚਾਹੀਦੀਆਂ ਹਨ?

The Sydney Opera House lit up for the Diwali Hindu festival in 2017

Source: AAP

ਆਸਟ੍ਰੇਲੀਆ ਵਿੱਚ ਵਿਭਿੰਨ ਜਨਤਕ ਛੁੱਟੀਆਂ ਨੂੰ ਅਪਣਾਉਣ ਦੀ ਮੰਗ ਨੂੰ ਕੁਝ ਪ੍ਰਵਾਸੀ ਭਾਈਚਾਰਿਆਂ ਤੋਂ ਮਿਲੀ-ਜੁਲੀ ਫੀਡਬੈਕ ਮਿਲੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦੋ ਦਹਾਕਿਆਂ ਵਿੱਚ, ਆਸਟ੍ਰੇਲੀਆ ਵਿਚਲਾ ਪ੍ਰਵਾਸ ਮੁੱਖ ਤੌਰ 'ਤੇ ਯੂਨਾਈਟਿਡ ਕਿੰਗਡਮ ਦੇ ਦੇਸ਼ਾਂ ਤੋਂ ਬਦਲ ਕੇ ਹੁਣ ਗੈਰ-ਯੂਰਪੀਅਨ ਦੇਸ਼ਾਂ ਵਿੱਚ ਤਬਦੀਲ ਹੋ ਗਿਆ ਹੈ।


ਫਰ ਕੈਪਿਟਾ ਵਿੱਚ ਰਿਸਰਚ ਫੈਲੋ ਓਸਮੰਡ ਚੀਯੂ ਦਾ ਕਹਿਣਾ ਹੈ ਕਿ ਸਰਕਾਰ ਨੂੰ ਦੀਵਾਲੀ ਅਤੇ ਲੂਨਰ ਨਿਊ ਯੀਅਰ ਵਰਗੇ ਵੱਡੇ ਜਸ਼ਨ ਮਨਾਉਣੇ ਚਾਹੀਦੇ ਹਨ।

ਮਿਸਟਰ ਚੀਯੂ ਨੇ ਇਸ ਸਾਲ ਜਨਵਰੀ ਵਿੱਚ ਲੋਵੀ ਇੰਸਟੀਚਿਊਟ ਦੁਆਰਾ ਪ੍ਰਕਾਸ਼ਿਤ ਇੱਕ ਲੇਖ ਵਿੱਚ ਅਜਿਹੀਆਂ ਟਿੱਪਣੀਆਂ ਕੀਤੀਆਂ।

ਉਸ ਦਾ ਕਹਿਣਾ ਹੈ ਕਿ ਏਸ਼ੀਆਈ ਗੁਆਂਢੀਆਂ ਵਿੱਚ ਆਸਟ੍ਰੇਲੀਆ ਦੀ ਇਮੇਜ ਨੂੰ ਸੁਧਾਰਨ ਲਈ ਇਹ ਇਕ ਮਹੱਤਵਪੂਰਨ ਕਦਮ ਹੈ।

ਪਿਛਲੇ ਦੋ ਦਹਾਕਿਆਂ ਵਿੱਚ, ਆਸਟ੍ਰੇਲੀਆ ਵਿਚਲਾ ਪ੍ਰਵਾਸ ਮੁੱਖ ਤੌਰ 'ਤੇ ਯੂਨਾਈਟਿਡ ਕਿੰਗਡਮ ਦੇ ਦੇਸ਼ਾਂ ਤੋਂ ਬਦਲ ਕੇ ਹੁਣ ਗੈਰ-ਯੂਰਪੀਅਨ ਦੇਸ਼ਾਂ ਵਿੱਚ ਤਬਦੀਲ ਹੋ ਗਿਆ ਹੈ।

ਭਾਰਤ, ਨੇਪਾਲ, ਚੀਨ, ਵੀਅਤਨਾਮ ਅਤੇ ਫਿਲੀਪੀਨਜ਼ 2016-2021 ਦੇ ਵਿਚਕਾਰ ਆਸਟ੍ਰੇਲੀਆ ਵਿੱਚ ਪ੍ਰਵਾਸੀਆਂ ਵਿੱਚ ਜਨਮ ਦੇ ਸਭ ਤੋਂ ਵੱਧ ਆਮ ਦੇਸ਼ ਸਨ।

ਸਿੱਖ ਵਲੰਟੀਅਰਜ਼ ਆਸਟ੍ਰੇਲੀਆ ਤੋਂ ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਦੀਵਾਲੀ ਨੂੰ ਰਾਸ਼ਟਰੀ ਛੁੱਟੀ ਬਣਾਉਣਾ ਸਹੀ ਦਿਸ਼ਾ ਵਿੱਚ ਇੱਕ ਕਦਮ ਹੋਵੇਗਾ।

ਪਰ ਹਰ ਕੋਈ ਇਹ ਨਹੀਂ ਮੰਨਦਾ ਕਿ ਵਧੇਰੇ ਜਨਤਕ ਛੁੱਟੀਆਂ ਇੱਕ ਚੰਗਾ ਕਦਮ ਹੋਵੇਗਾ।

ਐਡਵਿਨ ਟਾਊਨ, ਚਾਈਨੀਜ਼ ਐਸੋਸੀਏਸ਼ਨ ਆਫ ਵਿਕਟੋਰੀਆ ਦੇ ਪਬਲਿਕ ਰਿਲੇਸ਼ਨ ਅਫਸਰ ਹਨ ਅਤੇ ਇਹਨਾਂ ਦਾ ਕਹਿਣਾ ਹੈ ਕਿ ਇਹ ਉਹਨਾਂ ਭਾਈਚਾਰਿਆਂ ਨੂੰ ਭੜਕਾਏਗਾ ਜਿਹਨਾਂ ਦੀ ਜਨਤਕ ਛੁੱਟੀ ਦੇ ਨਾਲ ਨੁਮਾਇੰਦਗੀ ਨਹੀਂ ਹੁੰਦੀ ਅਤੇ ਇਹ ਭਾਈਚਾਰੇ ਵੀ ਪ੍ਰਸ਼ਨ ਕਰਨਗੇ ਕਿ ਸਾਨੂੰ ਕਿਉਂ ਸ਼ਾਮਲ ਨਹੀਂ ਕੀਤਾ ਗਿਆ?

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
'ਦੀਵਾਲੀ ਦੀ ਛੁੱਟੀ': ਕੀ ਆਸਟ੍ਰੇਲੀਆ ਵਿੱਚ ਦੂਜੇ ਸਭਿਆਚਾਰਾਂ ਦੀਆਂ ਜਨਤਕ ਛੁੱਟੀਆਂ ਵੀ ਹੋਣੀਆਂ ਚਾਹੀਦੀਆਂ ਹਨ? | SBS Punjabi