'ਮਾਣ ਵਾਲੀ ਗੱਲ': ਕੇ-ਮਾਰਟ ਦੇ ਨਵੇਂ ਵਿਗਿਆਪਨ ਵਿੱਚ ਨਜ਼ਰ ਆਇਆ ਸਿੱਖ ਬੱਚਾ ਨੌਨਿਹਾਲ ਸਿੰਘ, ਚਾਰ ਸਾਲਾਂ ਤੋਂ ਕਰ ਰਿਹਾ ਹੈ ਮਾਡਲਿੰਗ

Kmart (1).png

Naunihal Singh has worked in many advertisements as a child model before featuring in Kmart's latest ad campaign. Credit: Supplied

6 ਸਾਲਾ ਸਿੱਖ ਬੱਚਾ ਨੌਨਿਹਾਲ ਸਿੰਘ ਲਗਭਗ ਪਿਛਲੇ 4 ਸਾਲ ਤੋਂ ਇੱਕ ਚਾਈਲਡ ਮਾਡਲ ਵਜੋਂ ਬਹੁਤ ਸਾਰੇ ਵਿਗਿਆਪਨਾਂ ਵਿੱਚ ਕੰਮ ਕਰ ਚੁੱਕਾ ਹੈ। ਹਾਲ ਹੀ ਵਿੱਚ ਕੇ-ਮਾਰਟ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਇੱਕ ਨਵੀਂ ਕੈਟਾਲਾਗ ਅਤੇ ਆਨਲਾਈਨ ਵਿਗਿਆਪਨ ਵਿੱਚ ਨਜ਼ਰ ਆਉਣ ਤੋਂ ਬਾਅਦ ਨੌਨਿਹਾਲ ਸਿੰਘ ਦੀ ਹਰ ਕਿਸੇ ਵੱਲੋਂ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਅਤੇ ਲੋਕਾਂ ਵੱਲੋਂ ਆਸਟ੍ਰੇਲੀਆ ਦੇ ਬਹੁ-ਸੱਭਿਆਚਾਰਕ ਰੂਪ ਪ੍ਰਦਰਸ਼ਿਤ ਕਰਨ ਵਾਲੇ ਇਸ ਵਿਗਿਆਪਨ ਨੂੰ ਵੀ ਸਰਾਹਿਆ ਜਾ ਰਿਹਾ ਹੈ।


ਮੈਲਬੌਰਨ ਦਾ ਰਹਿਣ ਵਾਲਾ ਨੌਨਿਹਾਲ ਸਿੰਘ ਮਹਿਜ਼ 6 ਸਾਲ ਦਾ ਹੈ ਪਰ ਕੇ-ਮਾਰਟ ਵੱਲੋਂ ਹਾਲ ਹੀ ਦੇ ਦਿਨਾਂ ਵਿੱਚ ਜਾਰੀ ਕੀਤੀ ਗਈ ਇੱਕ ਨਵੀਂ ਕੈਟਾਲਾਗ ਅਤੇ ਆਨਲਾਈਨ ਵਿਗਿਆਪਨ ਵਿੱਚ ਨਜ਼ਰ ਆਉਣ ਤੋਂ ਬਾਅਦ ਉਹ ਭਾਈਚਾਰੇ ਅਤੇ ਸਕੂਲ ਦੇ ਸਾਥੀਆਂ ਦਰਮਿਆਨ ਪ੍ਰਸਿੱਧੀ ਦਾ ਅਨੰਦ ਮਾਣ ਰਿਹਾ ਹੈ।
ਐਸ ਬੀ ਐਸ ਪੰਜਾਬੀ ਨਾਲ ਇੰਟਰਵੀਊ ਦੌਰਾਨ ਗੱਲ ਕਰਦਿਆਂ ਨੌਨਿਹਾਲ ਦੇ ਪਿਤਾ ਸ੍ਰੀ ਅਵਤਾਰ ਸਿੰਘ ਨੇ ਕਿਹਾ ਕਿ ਸ਼ਾਇਦ ਇਹ ਪਹਿਲੀ ਵਾਰ ਹੀ ਹੋਇਆ ਹੈ ਕਿ ਕੇ-ਮਾਰਟ ਵੱਲੋਂ ਕਿਸੇ ਕੇਸ ਧਾਰੀ ਸਿੱਖ ਬਚੇ ਨੂੰ ਆਪਣੇ ਵਿਗਿਆਪਨ ਵਿੱਚ ਕੰਮ ਕਰਨ ਲਈ ਚੁਣਿਆ ਗਿਆ ਹੋਵੇ।

ਉਨ੍ਹਾਂ ਦੱਸਿਆ ਕਿ ਨੌਨਿਹਾਲ ਪਿਛਲੇ ਲਗਭਗ 4 ਸਾਲ ਤੋਂ ਇੱਕ ਚਾਈਲਡ ਮਾਡਲ ਵਜੋਂ ਕਈ ਵਿਗਿਆਪਨਾਂ ਵਿੱਚ ਕੰਮ ਕਰ ਚੁੱਕਾ ਹੈ ਪਰ ਕੇ-ਮਾਰਟ ਵੱਲੋਂ ਪੇਸ਼ ਕੀਤੇ ਗਏ ਵਿਗਿਆਪਨ ਨੇ ਉਨ੍ਹਾਂ ਨੇ ਪੁੱਤਰ ਨੂੰ ਇੱਕ ਨਵੀਂ ਪਹਿਚਾਣ ਦਿੱਤੀ ਹੈ ਅਤੇ ਉਸ ਨੂੰ ਭਾਈਚਾਰੇ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ।
Kmart (2).png
Naunihal Singh Credit: Supplied
"ਨੌਨਿਹਾਲ ਨੂੰ ਇਸ ਵਿਗਿਆਪਨ ਵਿੱਚ ਦੇਖਣਾ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ," ਉਨ੍ਹਾਂ ਕਿਹਾ।

"ਉਹ ਇੱਕ ਪ੍ਰਤਿਭਾਸ਼ਾਲੀ ਬੱਚਾ ਹੈ ਅਤੇ ਉਸਨੂੰ ਕੇ-ਮਾਰਟ ਵਰਗੇ ਇੱਕ ਵੱਡੇ ਬ੍ਰਾਂਡ ਲਈ ਕੰਮ ਕਰਨ ਦਾ ਇਹ ਮੌਕਾ ਮਿਲਣਾ ਸਾਡੇ ਲਈ ਬਹੁਤ ਮਾਇਨੇ ਰੱਖਦਾ ਹੈ।"

ਇਸ ਵਿਗਿਆਪਨ ਨੇ ਸੋਸ਼ਲ ਮੀਡੀਆ 'ਤੇ ਵਿਆਪਕ ਪ੍ਰਸ਼ੰਸਾ ਹਾਸਲ ਕੀਤੀ ਹੈ, ਜਿਥੇ ਕਈ ਲੋਕਾਂ ਵੱਲੋਂ ਕੇ-ਮਾਰਟ ਦੀ ਆਸਟ੍ਰੇਲੀਆ ਦੀ ਵਿਭਿੰਨਤਾ ਨੂੰ ਦਰਸਾਉਣ ਲਈ ਪ੍ਰਸ਼ੰਸਾ ਕੀਤੀ ਜਾ ਰਹੀ ਹੈ।
Kmart.png
The ad has garnered widespread praise on social media, with many praising K-Mart for showcasing Australia's diversity. Credit: Supplied
ਆਪਣੀ ਮਾਰਕੀਟਿੰਗ ਅਤੇ ਵਿਗਿਆਪਨ ਬਾਰੇ ਗੱਲ ਕਰਦਿਆਂ ਕੇ-ਮਾਰਟ ਦੀ ਮਾਰਕੀਟਿੰਗ ਦੀ ਜਨਰਲ ਮੈਨੇਜਰ ਰੇਨੀ ਫ੍ਰੀਰ ਨੇ ਐਸ ਬੀ ਐਸ ਪੰਜਾਬੀ ਨੂੰ ਦਿੱਤੇ ਇੱਕ ਵਿਸ਼ੇਸ਼ ਬਿਆਨ ਵਿੱਚ ਕਿਹਾ ਕਿ ਆਸਟ੍ਰੇਲੀਆ ਦੇ ਬਹੁ-ਸਭਿਆਚਾਰ ਦਾ ਜਸ਼ਨ ਮਨਾਉਣ ਲਈ ਕੇ-ਮਾਰਟ ਹਮੇਸ਼ਾਂ ਤੋਂ ਵਚਨਬੱਧ ਰਿਹਾ ਹੈ।

"ਕੇ-ਮਾਰਟ ਵਿਖੇ, ਅਸੀਂ ਇੱਕ ਵਿਭਿੰਨਤਾ ਵਾਲੇ ਮਾਹੌਲ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਜੋ ਸਾਡੇ ਸਾਰੇ ਗਾਹਕ ਅਤੇ ਟੀਮ ਦੇ ਮੈਂਬਰ ਪ੍ਰਤੀਨਿਧਤਾ ਅਤੇ ਜਸ਼ਨ ਮਹਿਸੂਸ ਕਰ ਸਕਣ। ਕਈ ਸਾਲਾਂ ਤੋਂ ਅਸੀਂ ਆਪਣੇ ਗਾਹਕਾਂ ਦੀ ਸੱਭਿਆਚਾਰਕ ਵਿਭਿੰਨਤਾ ਨੂੰ ਦਰਸਾਉਣ ਲਈ ਵਚਨਬੱਧ ਰਹੇ ਹਾਂ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਜਦੋਂ ਭਾਈਚਾਰਾ ਸਾਡੇ ਸਟੋਰ ਵਿੱਚ ਆਏ ਤਾਂ ਮਹਿਸੂਸ ਕਰੇ ਕਿ ਕੇ-ਮਾਰਟ ਵਿੱਚ ਉਸ ਦੀ ਨੁਮਾਇੰਦਗੀ ਹੋ ਰਹੀ ਰਹੀ ਹੈ।"

ਜ਼ਿਕਰਯੋਗ ਹੈ ਕਿ ਕੇ-ਮਾਰਟ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਇੱਕ ਜਾਣਿਆ-ਪਛਾਣਿਆ ਬ੍ਰਾਂਡ ਹੈ, ਜਿਸ ਵੱਲੋਂ ਦੋਨਾਂ ਦੇਸ਼ਾਂ ਵਿੱਚ 300 ਤੋਂ ਵੱਧ ਡਿਪਾਰਟਮੈਂਟ ਸਟੋਰ ਚਲਾਏ ਜਾਂਦੇ ਹਨ।
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ।

ਸਾਨੂੰ ਫੇਸਬੁੱਕ ਤੇ X 'ਤੇ ਵੀ ਫਾਲੋ ਕਰੋ।

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
'ਮਾਣ ਵਾਲੀ ਗੱਲ': ਕੇ-ਮਾਰਟ ਦੇ ਨਵੇਂ ਵਿਗਿਆਪਨ ਵਿੱਚ ਨਜ਼ਰ ਆਇਆ ਸਿੱਖ ਬੱਚਾ ਨੌਨਿਹਾਲ ਸਿੰਘ, ਚਾਰ ਸਾਲਾਂ ਤੋਂ ਕਰ ਰਿਹਾ ਹੈ ਮਾਡਲਿੰਗ | SBS Punjabi