ਆਸਟ੍ਰੇਲੀਆ ਦੇ ਸਕਿਲਡ ਮਾਈਗ੍ਰੇਸ਼ਨ ਪ੍ਰੋਗਰਾਮ ਅਤੇ ਸਥਾਈ ਨਿਵਾਸ ਦੇ ਰਸਤਿਆਂ ਬਾਰੇ ਜ਼ਰੂਰੀ ਜਾਣਕਾਰੀ

Austrailan passports

During the coronavirus pandemic, Australia has prioritised some medical, engineering and nursing-related occupations for immigration. Source: Getty Images/alicat

ਯੋਜਨਾਬੱਧ ਮਾਈਗ੍ਰੇਸ਼ਨ ਪ੍ਰੋਗਰਾਮ ਦੇ ਹਿੱਸੇ ਵਜੋਂ ਆਸਟ੍ਰੇਲੀਆ ਹਰ ਸਾਲ ਸਥਾਈ ਵੀਜ਼ਿਆਂ ਦੀ ਇੱਕ ਨਿਰਧਾਰਤ ਗਿਣਤੀ ਪ੍ਰਦਾਨ ਕਰਦਾ ਹੈ। ਸਾਲਾਂ ਤੋਂ, ਇਹ ਗਿਣਤੀ ਦੇਸ਼ ਦੀਆਂ ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਜ਼ਰੂਰਤਾਂ ਦੇ ਅਧਾਰ 'ਤੇ ਬਦਲਦੀ ਆ ਰਹੀ ਹੈ।


ਹਾਲਾਂਕਿ 2020 ਤੱਕ ਆਸਟ੍ਰੇਲੀਆ ਦੀ ਕੁੱਲ ਵਿਦੇਸ਼ੀ ਮਾਈਗ੍ਰੇਸ਼ਨ ਕਾਫੀ ਜ਼ਿਆਦਾ ਹੋ ਗਈ ਹੈ, ਪਰ ਫੇਰ ਵੀ ਸਾਲਾਨਾ ਸਥਾਈ ਵੀਜ਼ੇ ਲਈ ਦਾਖਲੇ ਇਸ ਵੇਲੇ 160,000 ਤੱਕ ਹੀ ਸੀਮਿਤ ਰੱਖੇ ਗਏ ਹਨ।

ਚੈਰੀ ਵੂ ਇਨਫਰਮੇਸ਼ਨ ਸਿਸਟਮਜ਼ ਵਿੱਚ ਮਾਸਟਰ ਡਿਗਰੀ ਕਰਨ ਲਈ ਸਾਲ 2016 ਵਿੱਚ  ਆਸਟ੍ਰੇਲੀਆ ਆਈ ਸੀ। ਆਪਣੀ ਡਿਗਰੀ ਪੂਰੀ ਕਰਨ ਤੋਂ ਬਾਅਦ, ਉਸਨੇ ਕੁਝ ਸਥਾਨਕ ਕੰਮ ਦਾ ਤਜਰਬਾ ਹਾਸਲ ਕੀਤਾ ਅਤੇ ਸਥਾਈ ਹੁਨਰਮੰਦ ਵੀਜ਼ੇ ਲਈ ਅਰਜ਼ੀ ਦਿੱਤੀ। 

ਹੁਨਰਮੰਦ ਮਾਈਗ੍ਰੇਸ਼ਨ ਵੀਜ਼ਾ ਸਬਕਲਾਸ 189, 190 ਅਤੇ 491 ਪੁਆਇੰਟਾਂ ਦੇ ਅਧਾਰ ਤੇ ਦਿੱਤੇ ਜਾਣ ਵਾਲੇ ਵੀਜ਼ੇ ਹਨ। ਇਨ੍ਹਾਂ ਵਿੱਚੋਂ ਹਰੇਕ ਵੀਜ਼ੇ ਲਈ ਘੱਟੋ-ਘੱਟ 65 ਅੰਕਾਂ ਦੀ ਜਰੂਰਤ ਹੁੰਦੀ ਹੈ, ਜਿਨ੍ਹਾਂ ਦੀ ਗਿਣਤੀ ਬਿਨੇਕਾਰ ਦੀ ਉਮਰ, ਕੰਮ ਦੇ ਤਜਰਬੇ, ਅੰਗ੍ਰੇਜ਼ੀ ਭਾਸ਼ਾ ਦੀ ਮੁਹਾਰਤ, ਸਾਥੀ ਦੀਆਂ ਯੋਗਤਾਵਾਂ, ਆਦਿ ਵਰਗੇ ਵੱਖ-ਵੱਖ ਆਧਾਰਾਂ ਉੱਤੇ ਕੀਤੀ ਜਾਂਦੀ ਹੈ। 

ਪੀਕ ਮਾਈਗ੍ਰੇਸ਼ਨ ਦੇ ਪ੍ਰਮੁੱਖ ਮਾਈਗ੍ਰੇਸ਼ਨ ਏਜੰਟ ਐਲੈਕਸ ਪੈਟਰੈਕੋਸ ਦਾ ਕਹਿਣਾ ਹੈ ਕਿ ਸਬਕਲਾਸ 189 ਅਤੇ 190 ਵੀਜ਼ੇ ਸਥਾਈ ਵੀਜ਼ੇ ਹਨ, ਇਸੇ ਕਰਕੇ ਇਹ ਪਰਮਾਨੈਂਟ ਰੈਜ਼ੀਡੈਂਸੀ ਹਾਸਲ ਕਰਨ ਲਈ ਇੱਕ ਵੱਡੇ ਮੁਕਾਬਲੇ ਵਾਲੇ ਰਸਤੇ ਹਨ। 

ਆਮ ਤੌਰ 'ਤੇ ਸਬਕਲਾਸ 189 ਅਤੇ 190 ਵੀਜ਼ਾ ਲਈ ਵਾਧੂ ਅੰਕ ਪ੍ਰਾਪਤ ਕਰਨ ਲਈ, ਬਿਨੈਕਾਰ ਨੂੰ ਕੁਝ ਵੱਖਰੀਆਂ ਯੋਗਤਾਵਾਂ, ਜਿਵੇਂ ਕਿ ਅੰਗ੍ਰੇਜ਼ੀ ਦੀ ਮੁਹਾਰਤ ਅਤੇ ਆਪਣੇ ਭਾਈਚਾਰੇ ਦੀ ਪ੍ਰਮਾਣਿਤ ਭਾਸ਼ਾ, ਜਿਸ ਨੂੰ ਕਿ ਨਾਟੀ ਦੀ ਯੋਗਤਾ ਵੀ ਕਿਹਾ ਜਾਂਦਾ ਹੈ, ਹਾਸਿਲ ਕਰਨ ਦੀ ਲੋੜ ਹੁੰਦੀ ਹੈ। 

ਨਾਟੀ ਦੀ ਯੋਗਤਾ ਬਿਨੈਕਾਰ ਦੀ ਇੱਕ ਗੈਰ ਅੰਗ੍ਰੇਜ਼ੀ ਸਪੀਕਰ ਅਤੇ ਇੱਕ ਅੰਗਰੇਜ਼ੀ ਸਪੀਕਰ ਵਿਚਕਾਰ ਗੱਲਬਾਤ ਨੂੰ ਸਮਝਣ ਦੀ ਯੋਗਤਾ ਦੇ ਅਧਾਰ 'ਤੇ ਦਿੱਤੀ ਜਾਂਦੀ ਹੈ। 

ਸੰਭਾਵਿਤ ਵੀਜ਼ਾ ਬਿਨੈਕਾਰ ਗ੍ਰਹਿ ਮਾਮਲਿਆਂ ਦੇ ਵਿਭਾਗ ਵਿੱਚ  ਆਨਲਾਈਨ ਇੱਕ ਦਿਲਚਸਪੀ ਦਾ ਪ੍ਰਗਟਾਵਾ ਕਰਦੇ ਹਨ, ਜਿਸਤੋਂ ਬਾਅਦ ਇਨ੍ਹਾਂ ਹੁਨਰਮੰਦ ਵੀਜ਼ਿਆਂ ਲਈ ਬਿਨੈ ਪੱਤਰ ਸਿਰਫ ਵਿਭਾਗ ਦੁਆਰਾ ਸੱਦਾ ਭੇਜਣ 'ਤੇ ਹੀ ਦਾਇਰ ਕੀਤੇ ਜਾ ਸਕਦੇ ਹਨ। 

ਐਸਐਂਟ ਮਾਈਗ੍ਰੇਸ਼ਨ ਵਿਖੇ ਡਾਇਰੈਕਟਰ ਅਤੇ ਵਕੀਲ, ਡੇਸੀ ਰਿਸਟੋਵਾ ਦਾ ਕਹਿਣਾ ਹੈ ਕਿ ਪੁਆਇੰਟਸ ਦੀ ਗਿਣਤੀ ਜਿੰਨੀ ਜ਼ਿਆਦਾ ਹੋਵੇਗੀ, ਤੁਹਾਡੇ ਵੀਜ਼ੇ ਲਈ ਸੱਦਾ ਆਉਣ ਦੀ ਸੰਭਾਵਨਾ ਉਨੀ ਹੀ ਵੱਧ ਹੋਵੇਗੀ। 

ਮਾਰਚ 2020 ਵਿੱਚ ਕਰੋਨਾਵਾਇਰਸ ਮਹਾਂਮਾਰੀ ਦੀ ਸ਼ੁਰੂਆਤ ਹੋਣ ਤੋਂ ਬਾਅਦ, ਆਸਟ੍ਰੇਲੀਆਈ ਸਰਕਾਰ ਨੇ ਪ੍ਰਵਾਸ ਲਈ ਕਿੱਤਿਆਂ ਦੀ ਸੂਚੀ ਨੂੰ ਤਰਜੀਹ ਦਿੱਤੀ ਹੈ। ਇਨ੍ਹਾਂ ਕਿੱਤਿਆਂ ਨੂੰ ਆਸਟ੍ਰੇਲੀਆ ਦੇ ਮਹਾਂਮਾਰੀ ਪ੍ਰਤੀ ਜਵਾਬ ਲਈ ਨਾਜ਼ੁਕ ਮੰਨਿਆ ਜਾਂਦਾ ਹੈ। ਪ੍ਰਾਥਮਿਕਤਾ ਕਿੱਤਾ ਸੂਚੀ ਵਿੱਚ ਮੈਡੀਕਲ, ਇੰਜੀਨੀਅਰਿੰਗ ਅਤੇ ਨਰਸਿੰਗ ਨਾਲ ਸਬੰਧਤ ਪੇਸ਼ੇ ਸ਼ਾਮਲ ਹਨ। 

ਐਲੈਕਸ ਪੈਟਰੈਕੋਸ ਦਾ ਕਹਿਣਾ ਹੈ ਕਿ ਕੋਵਿਡ-19 ਦੇ ਨਤੀਜੇ ਵਜੋਂ ਆਸਟ੍ਰੇਲੀਆ ਆਉਣ ਵਾਲੇ ਪ੍ਰਵਾਸੀਆਂ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ।

ਰਾਜ ਅਤੇ ਪ੍ਰਦੇਸ਼ ਦੀਆਂ ਸਰਕਾਰਾਂ ਕੁਝ ਵੀਜ਼ਾ ਅਰਜ਼ੀਆਂ ਦਾ ਸਮਰਥਨ ਕਰ ਸਕਦੀਆਂ ਹਨ। ਸਥਾਈ ਵੀਜ਼ਾ ਸਬਕਲਾਸ 190 ਜਾਂ ਆਰਜ਼ੀ ਵੀਜ਼ਾ 491 ਲਈ ਵੀਜ਼ਾ ਬਿਨੈਕਾਰ ਨੂੰ ਨਾਮਜ਼ਦ ਕਰਨ ਲਈ ਉਨ੍ਹਾਂ ਦੇ ਆਪਣੇ ਮਾਪਦੰਡ ਹਨ।

ਬ੍ਰੇਜ਼ਨ ਲੀ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ 2014 ਵਿੱਚ ਆਸਟ੍ਰੇਲੀਆ ਆਇਆ ਸੀ। ਪਰਥ ਵਿੱਚ ਪੜ੍ਹਦਿਆਂ ਉਸ ਨੂੰ ਆਸਟ੍ਰੇਲੀਆਈ ਜੀਵਨ ਸ਼ੈਲੀ ਅਤੇ ਕੰਮ ਦੀ ਜ਼ਿੰਦਗੀ ਦਾ ਸੰਤੁਲਨ ਪਸੰਦ ਸੀ।

ਇਸ ਲਈ ਉਸਨੇ ਸਥਾਈ ਨਿਵਾਸੀ ਬਣਨ ਦੀਆਂ ਆਪਣੀਆਂ ਸੰਭਾਵਨਾਵਾਂ ਦੀ ਪੜਚੋਲ ਕਰਨ ਦਾ ਫੈਸਲਾ ਕੀਤਾ। ਉਹ ਕਹਿੰਦਾ ਹੈ ਕਿ ਕੁਝ ਅਸਫਲ ਕੋਸ਼ਿਸ਼ਾਂ ਤੋਂ ਬਾਅਦ ਉਹ ਵਿਕਟੋਰੀਆ ਚਲਾ ਗਿਆ ਅਤੇ ਉਸ ਨੂੰ ਸਬਕਲਾਸ 190 ਵੀਜ਼ੇ ਲਈ ਨਾਮਜ਼ਦਗੀ ਮਿਲੀ।  

ਡੇਸੀ ਰਿਸਟੋਵਾ ਦਾ ਕਹਿਣਾ ਹੈ ਕਿ ਬਿਨੈਕਾਰ ਨੂੰ ਨਾਮਜ਼ਦਗੀ ਪ੍ਰਾਪਤ ਕਰਨ ਲਈ ਰਾਜ ਸਰਕਾਰ ਦੇ ਮਾਪਦੰਡਾਂ ਨੂੰ ਪੂਰਾ ਕਰਨਾ ਲਾਜ਼ਮੀ ਹੈ, ਜਿਸ ਵਿੱਚ ਵੀਜ਼ਾ ਬਿਨੈਕਾਰ ਦੇ ਕੁੱਲ ਅੰਕ ਵੀ ਸ਼ਾਮਿਲ ਹੁੰਦੇ ਹਨ। 

ਜ਼ਿਆਦਾਤਰ ਰਾਜਾਂ ਅਤੇ ਪ੍ਰਦੇਸ਼ਾਂ ਨੇ ਫਿਲਹਾਲ ਕੋਰੋਨਵਾਇਰਸ ਮਹਾਂਮਾਰੀ ਦੇ ਕਾਰਨ ਆਫਸ਼ੋਰ ਬਿਨੈਕਾਰਾਂ ਲਈ ਨਾਮਜ਼ਦਗੀਆਂ ਨੂੰ ਮੁਅੱਤਲ ਕਰ ਦਿੱਤਾ ਹੈ। 

ਆਸਟ੍ਰੇਲੀਆ ਵਿੱਚ ਸਥਾਈ ਨਿਵਾਸ ਦਾ ਦੂਸਰਾ ਆਮ ਰਸਤਾ ਮਾਲਕ ਦੁਆਰਾ ਸਪਾਂਸਰ ਸਕੀਮ ਵੀਜ਼ਾ ਸਬਕਲਾਸ 186 ਹੈ। ਇਸ ਵੀਜ਼ੇ ਲਈ ਯੋਗ ਬਣਨ ਲਈ, ਬਿਨੈਕਾਰ ਨੂੰ ਕਾਰੋਬਾਰ ਦੁਆਰਾ ਨਾਮਜ਼ਦ ਕੀਤਾ ਜਾਣਾ ਲਾਜ਼ਮੀ ਹੈ। 

ਮਾਈਗ੍ਰੇਸ਼ਨ ਏਜੰਟ ਐਲੈਕਸ ਪੈਟਰੈਕੋਸ ਦਾ ਕਹਿਣਾ ਹੈ ਕਿ ਯੋਗਤਾ ਦੇ ਕੁਝ ਮਾਪਦੰਡਾਂ ਵਿੱਚ ਘੱਟੋ-ਘੱਟ ਤਿੰਨ ਸਾਲਾਂ ਦਾ ਕੰਮ ਦਾ ਤਜਰਬਾ, ਯੋਗ ਅੰਗ੍ਰੇਜ਼ੀ ਅਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਉਹ ਕਿੱਤਾ ਸਬੰਧਤ ਕੁਸ਼ਲ ਪੇਸ਼ਾ ਸੂਚੀ ਵਿੱਚ ਹੋਣਾ ਚਾਹੀਦਾ ਹੈ। 

ਆਮ ਤੌਰ 'ਤੇ, ਸਥਾਈ ਕੁਸ਼ਲ ਅਤੇ ਮਾਲਕ ਦੁਆਰਾ ਸਪਾਂਸਰ ਕੀਤੇ ਵੀਜ਼ਾ ਲਈ ਅਰਜ਼ੀ ਦੇ ਸਮੇਂ ਬਿਨੈਕਾਰਾਂ ਦੀ ਉਮਰ 45 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। 

ਮੌਜੂਦਾ ਸਾਲ ਦੇ ਮਾਈਗ੍ਰੇਸ਼ਨ ਪ੍ਰੋਗਰਾਮ ਵਿੱਚ , ਸਹਿਭਾਗੀ ਵੀਜ਼ਿਆਂ ਦੀ ਗਿਣਤੀ ਲਗਭਗ ਦੁੱਗਣੀ ਹੋ ਗਈ ਹੈ। ਵਪਾਰਕ ਹੁਨਰਾਂ ਅਤੇ ਗਲੋਬਲ ਪ੍ਰਤਿਭਾ ਪ੍ਰੋਗਰਾਮਾਂ ਲਈ ਵੀਜ਼ਾ ਸਥਾਨਾਂ ਵਿੱਚ ਵੀ ਵਾਧਾ ਕੀਤਾ ਗਿਆ ਹੈ। 

ਪਰ ਸਬਕਲਾਸਾਂ 189 ਅਤੇ 190 ਵੀਜ਼ਿਆਂ ਲਈ ਜਗ੍ਹਾ ਘਟਾ ਦਿੱਤੀ ਗਈ ਹੈ। 

ਆਸਟ੍ਰੇਲੀਆ 100 ਤੋਂ ਵੱਧ ਵੱਖ-ਵੱਖ ਅਸਥਾਈ ਵੀਜ਼ਿਆਂ ਦੀ ਵੀ ਪੇਸ਼ਕਸ਼ ਕਰਦਾ ਹੈ। ਉਨ੍ਹਾਂ ਵਿੱਚ ਸਭ ਤੋਂ ਵੱਧ ਪ੍ਰਸਿੱਧ ਹਨ ਅਸਥਾਈ ਗ੍ਰੈਜੂਏਟ ਵੀਜ਼ਾ- ਸਬਕਲਾਸ 485, ਵਰਕਿੰਗ ਹਾਲੀਡੇ ਅਤੇ ਬੈਕਪੈਕਰ ਵੀਜ਼ਾ, ਵਿਜ਼ਟਰ ਅਤੇ ਵਿਦਿਆਰਥੀ ਵੀਜ਼ਾ। 

ਅਸਥਾਈ ਵੀਜ਼ਾ ਧਾਰਕਾਂ ਦੀ ਗਿਣਤੀ ਆਸਟ੍ਰੇਲੀਆ ਦੇ ਸਾਲਾਨਾ ਮਾਈਗ੍ਰੇਸ਼ਨ ਪ੍ਰੋਗਰਾਮ ਵਿੱਚ ਨਹੀਂ ਕੀਤੀ ਜਾਂਦੀ, ਪਰ ਪਿਛਲੇ ਦੋ ਦਹਾਕਿਆਂ ਵਿੱਚ ਆਸਟ੍ਰੇਲੀਆ ਵਿੱਚ ਆਰਜ਼ੀ ਪ੍ਰਵਾਸ ਬਹੁਤ ਤੇਜ਼ੀ ਨਾਲ ਵਧਿਆ ਹੈ।

ਤੁਸੀਂ ਗ੍ਰਹਿ ਮਾਮਲਿਆਂ ਦੇ ਵਿਭਾਗ ਦੀ ਵੈਬਸਾਈਟ 'ਤੇ ਜਾਂ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਨਾਲ ਸੰਪਰਕ ਕਰਕੇ ਹੁਨਰਮੰਦ ਵੀਜ਼ਾ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ  


Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
ਆਸਟ੍ਰੇਲੀਆ ਦੇ ਸਕਿਲਡ ਮਾਈਗ੍ਰੇਸ਼ਨ ਪ੍ਰੋਗਰਾਮ ਅਤੇ ਸਥਾਈ ਨਿਵਾਸ ਦੇ ਰਸਤਿਆਂ ਬਾਰੇ ਜ਼ਰੂਰੀ ਜਾਣਕਾਰੀ | SBS Punjabi