ਭਵਿੱਖ 'ਚ ਵਿਆਜ਼ ਦਰਾਂ ਦੇ ਸੰਭਾਵੀ ਵਾਧੇ ਦਾ ਛੋਟੇ ਕਾਰੋਬਾਰਾਂ 'ਤੇ ਕੀ ਹੋਵੇਗਾ ਪ੍ਰਭਾਵ

Personal consultation at home

Some economists are warning that any more rate rises could increase the risk of recession. Source: Getty / Getty Images

ਆਸਟ੍ਰੇਲੀਆ ਦੇ ਛੋਟੇ ਕਾਰੋਬਾਰੀ ਇੱਕ ਸਾਲ ਵਿੱਚ ਵਿਆਜ਼ ਦਰਾਂ ਵਿੱਚ ਸੰਭਾਵੀ 13ਵੇਂ ਵਾਧੇ ਲਈ ਖੁਦ ਨੂੰ ਤਿਆਰ ਕਰ ਰਹੇ ਹਨ। ਹਾਲਾਂਕਿ ਰਿਜ਼ਰਵ ਬੈਂਕ ਵਲੋਂ ਹਾਲ ਹੀ ਵਿਆਜ਼ ਦਰਾਂ ਦੇ ਵਾਧੇ ਉੱਤੇ ਰੋਕ ਲਗਾਉਣ ਦੇ ਫੈਸਲੇ ਨੂੰ ਜਾਰੀ ਰੱਖਿਆ ਗਿਆ ਹੈ ਪਰ ਭਵਿੱਖ ਵਿੱਚ ਇਸ ਦੇ ਸੰਭਾਵੀ ਵਾਧੇ ਦੀ ਉਮੀਦ ਜ਼ਰੂਰ ਕੀਤੀ ਜਾ ਰਹੀ ਹੈ। ਵਿਆਜ਼ ਦਰਾਂ ਦੇ ਸੰਭਾਵੀ ਵਾਧੇ ਨੂੰ ਲੈ ਕੇ ਛੋਟੇ ਕਾਰੋਬਾਰੀਆਂ ਦੀਆਂ ਕੀ ਚਿੰਤਾਵਾਂ ਨੇ ਇਸ ਬਾਬਤ ਪੇਸ਼ ਹੈ ਇਹ ਖ਼ਾਸ ਰਿਪੋਰਟ।


ਆਸਟ੍ਰੇਲੀਆ ਦੇ ਛੋਟੇ ਕਾਰੋਬਾਰ ਅਜੇ ਵੀ ਪਿਛਲੇ ਸਾਲ ਮਈ ਤੋਂ 12 ਵਿਆਜ਼ ਦਰਾਂ ਦੇ ਵਾਧੇ ਨਾਲ ਨਜਿੱਠ ਰਹੇ ਹਨ।

ਮਹਿੰਗਾਈ ਦਰ ਉਮੀਦ ਨਾਲੋਂ ਤੇਜ਼ੀ ਨਾਲ ਹੇਠਾਂ ਆ ਰਹੀ ਹੈ ਜੋ ਕਿ ਜੂਨ ਵਿੱਚ ਇਹ ਸਾਲ ਵਿੱਚ ਛੇ ਪ੍ਰਤੀਸ਼ਤ ਤੱਕ ਡਿੱਗ ਗਈ ਸੀ ।

ਪਰ ਇਹ ਅਜੇ ਵੀ ਰਿਜ਼ਰਵ ਬੈਂਕ ਦੇ 2 ਤੋਂ 3 ਫੀਸਦੀ ਦੇ ਟੀਚੇ ਤੋਂ ਉਪਰ ਹੈ।
'ਰਾਇਟਰਜ਼' ਦੁਆਰਾ ਸਰਵੇਖਣ ਕੀਤੇ ਗਏ 36 ਅਰਥਸ਼ਾਸਤਰੀਆਂ ਵਿੱਚੋਂ 56 ਪ੍ਰਤੀਸ਼ਤ ਨੂੰ ਉਮੀਦ ਹੈ ਕਿ ਕੇਂਦਰੀ ਬੈਂਕ ਵਿਆਜ ਦਰ ਨੂੰ 25 ਅਧਾਰ ਅੰਕ ਵਧਾ ਕੇ 12 ਸਾਲਾਂ ਵਿੱਚ ਸਭ ਤੋਂ ਉੱਚੇ ਪੱਧਰ 4.35 ਪ੍ਰਤੀਸ਼ਤ ਦੇ ਲਗਭਗ ਤੱਕ ਪਹੁੰਚਾਏਗਾ।

ਵਿੱਤੀ ਬਾਜ਼ਾਰਾਂ ਨੇ ਅਜਿਹਾ ਹੋਣ ਦੀ ਸੰਭਾਵਨਾ 20 ਪ੍ਰਤੀਸ਼ਤ ਰੱਖੀ ਹੈ।

ਅਰਥ ਸ਼ਾਸਤਰੀ ਸਟੀਫਨ ਕੌਕੂਲਸ ਮਾਰਕੀਟ ਇਕਨਾਮਿਕਸ ਦੇ ਮੈਨੇਜਿੰਗ ਡਾਇਰੈਕਟਰ ਹਨ।

ਉਹਨਾਂ ਦਾ ਕਹਿਣਾ ਹੈ ਕਿ ਸਾਲ ਖਤਮ ਹੋਣ ਤੋਂ ਪਹਿਲਾਂ ਇੱਕ ਹੋਰ ਦਰਾਂ ਵਿੱਚ ਵਾਧਾ ਹੋ ਸਕਦਾ ਹੈ।

ਕੁਝ ਅਰਥ ਸ਼ਾਸਤਰੀ ਚੇਤਾਵਨੀ ਦੇ ਰਹੇ ਹਨ ਕਿ ਕਿਸੇ ਵੀ ਹੋਰ ਦਰ ਵਿੱਚ ਵਾਧਾ ਮੰਦੀ ਦੇ ਜੋਖਮ ਨੂੰ ਵਧਾ ਸਕਦਾ ਹੈ।

ਕਾਉਂਸਿਲ ਆਫ਼ ਸਮਾਲ ਬਿਜ਼ਨਸ ਆਰਗੇਨਾਈਜ਼ੇਸ਼ਨਜ਼ ਆਸਟ੍ਰੇਲੀਆ ਤੋਂ ਲੂਕ ਐਕਟਰਸਟ੍ਰਾਟ ਦਾ ਕਹਿਣਾ ਹੈ ਛੋਟੇ ਕਾਰੋਬਾਰਾਂ ਲਈ ਲਾਲ ਫੀਤਾ ਸ਼ਾਹੀ ਕੱਟਣਾ ਅਤੇ ਮਜ਼ਦੂਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਹੁਨਰਮੰਦ ਪ੍ਰਵਾਸ ਨੂੰ ਅਨੁਕੂਲ ਬਣਾਉਣ ਵੱਲ ਧਿਆਨ ਦੇਣਾ ਵੀ ਜ਼ਰੂਰੀ ਹੈ।

ਇਸ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸਾਡਾ ਪੰਜਾਬੀ ਪ੍ਰੋਗਾਮ ਸੁਣੋ ਤੇ ਸਾਨੂੰ ਫੇਸਬੁੱਕ ਤੇ ਟਵਿੱਟਰ ਉੱਤੇ ਵੀ ਫਾਲੋ ਕਰੋ।

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand