ਸਿਡਨੀ ਨਿਵਾਸੀ ਹਰਜੋਤ ਸਿੰਘ ਨੇ ਤਕਰੀਬਨ ਤਿੰਨ ਸਾਲ ਪਹਿਲਾਂ ਸਮਾਜਕ ਕੂਰੀਤੀਆਂ ਵੱਲ ਲੋਕਾਂ ਦਾ ਧਿਆਨ ਦਿਵਾਉਣ ਖਾਤਰ ਸ਼ੌਕੀਆ ਤੌਰ 'ਤੇ ਛੋਟੀਆਂ ਫਿਲਮਾਂ ਬਨਾਉਣੀਆਂ ਸ਼ੁਰੂ ਕੀਤੀਆਂ ਸਨ।
ਸ਼੍ਰੀ ਸਿੰਘ ਵਲੋਂ ਬਣਾਈਆਂ ਛੋਟੀਆਂ ਫਿਲਮਾਂ ਨੂੰ ਭਾਈਚਾਰੇ ਵਲੋਂ ਏਨਾ ਪਸੰਦ ਕੀਤਾ ਗਿਆ ਕਿ ਹੁਣ ਉਨ੍ਹਾਂ ਨੇ ਫਿਲਮਾਂ ਬਨਾਉਣ ਨੂੰ ਕਿੱਤੇ ਵਜੋਂ ਚੁਣ ਲਿਆ ਹੈ।
“ਮੇਰੀਆਂ ਕੁੱਝ ਸਮਾਜਕ ਵਿਸ਼ਿਆਂ ਉੱਤੇ ਬਣਾਈਆਂ ਫਿਲ਼ਮਾਂ ਜਿਵੇਂ ‘ਕਰਮਾ’ ਆਦਿ ਨੂੰ ਲੋਕਾਂ ਵਲੋਂ ਬਹੁਤ ਸਰਾਹਿਆ ਗਿਆ ਸੀ ਅਤੇ ਇਸਨੂੰ ਆਸਟ੍ਰੇਲੀਅਨ ਸ਼ੋਰਟ ਫਿਲਮ ਮੇਕਿੰਗ ਗਰੁੱਪ ਵਲੋਂ ‘ਆਸਟ੍ਰੇਲੀਅਨ ਫਿਲਮ ਆਫ ਦਾ ਮੰਥ’ ਦਾ ਸਨਮਾਨ ਦਿੱਤਾ ਗਿਆ ਸੀ”।
ਸ਼੍ਰੀ ਸਿੰਘ ਨੇ ਦੱਸਿਆ, “ਮੈਂ ਆਪਣੀਆਂ ਫਿਲਮਾਂ ਦੇ ਸਮੇਂ ਨੂੰ ਬਹੁਤ ਛੋਟਾ ਰੱਖਦਾ ਹਾਂ ਤਾਂ ਕਿ ਲੋਕਾਂ ਨੂੰ ਥੋੜੇ ਸਮੇਂ ਵਿੱਚ ਹੀ ਪੂਰਾ ਸੁਨੇਹਾ ਮਿਲ ਸਕੇ”।
ਹਰਜੋਤ ਨੇ ਹਾਲ ਵਿੱਚ ਹੀ ਇੱਕ ਛੋਟੀ ਦਸਤਾਵੇਜ਼ੀ ਫਿਲਮ ‘ਚਿੱਟਾ’ ਬਣਾਈ ਹੈ ਜੋ ਕਿ ਸਮਾਜ ਵਿੱਚ ਫੈਲ ਰਹੇ ਨਸ਼ਿਆਂ ਦੇ ਕੋਹੜ ਉੱਤੇ ਅਧਾਰਤ ਹੈ ਅਤੇ ਇਸ ਨੂੰ ਬਾਲੀਵੁੱਡ ਫਿਲਮ ਫੈਸਟੀਵਲ ਵਿੱਚ ਸ਼ਾਮਲ ਹੋਣ ਦਾ ਮਾਣ ਹਾਸਲ ਹੋਇਆ ਹੈ।
ਇਸ ਸਬੰਧੀ ਹੋਰ ਵੇਰਵੇ ਜਾਨਣ ਲਈ ਹਰਜੋਤ ਸਿੰਘ ਨਾਲ਼ ਕੀਤੀ ਆਡੀਓ ਇੰਟਰਵਿਊ ਸੁਣੋ
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ