'ਸੋਨੂੰ ਤੋਂ ਸੁਲਤਾਨ': ਮਾਨਸਿਕ ਤਣਾਅ ਦੀ ਦਲਦਲ ਵਿੱਚੋਂ ਬਾਹਰ ਨਿੱਕਲ ਜਿੱਤਿਆ ਪਹਿਲਾ ਪੇਸ਼ੇਵਰ ਬਾਕਸਿੰਗ ਮੁਕਾਬਲਾ

Sonu Boxer with his daughters (L) and after winning his debut boxing match in Australia

Sonu Boxer with his daughters (L); and after winning his debut boxing match (R). Source: Supplied

ਇੱਕ ਪੰਜਾਬੀ ਮੁੱਕੇਬਾਜ਼ ਨੇ ਆਸਟ੍ਰੇਲੀਆ ਵਿੱਚ ਆਪਣੇ ਪਹਿਲੇ ਪੇਸ਼ੇਵਰ ਮੈਚ ਨੂੰ ਜਿੱਤਣ ਲਈ ਮੇਹਨਤ ਕਰਦਿਆਂ ਮਹਿਜ਼ ਛੇ ਮਹੀਨੇ ਵਿੱਚ 35 ਕਿਲੋ ਭਾਰ ਘਟਾਇਆ ਅਤੇ ਰਿੰਗ ਵਿੱਚ ਤਕਰੀਬਨ 10 ਸਾਲ ਬਾਅਦ ਸੰਘਰਸ਼ਪੂਰਨ ਵਾਪਸੀ ਕੀਤੀ।


ਗੋਲਡ ਕੋਸਟ ਰਹਿੰਦੇ ਗੁਰਜਸਵਿੰਦਰ ਸਿੰਘ ਉਰਫ 'ਸੋਨੂੰ ਬਾਕਸਰ' ਲਈ ਮੁੱਕੇਬਾਜ਼ੀ ਦੇ ਰਿੰਗ ਵਿਚਲੀ ਵਾਪਸੀ ਕੋਈ ਸੌਖਾ ਕੰਮ ਨਹੀਂ ਸੀ।

ਮਾਨਸਿਕ ਤਣਾਅ ਦੀ ਦਲਦਲ ਵਿੱਚੋਂ ਨਿਕਲਣ ਅਤੇ ਆਪਣੇ ਭਾਰ ਨੂੰ 116 ਕਿਲੋ ਤੋਂ ਮੁੜ 81 ਕਿਲੋ ਉੱਤੇ ਲਿਆਉਣ ਲਈ ਉਸਨੂੰ ਸਖ਼ਤ ਮੇਹਨਤ ਕਰਨੀ ਪਈ। 

ਉਸਨੇ ਹਾਲ ਹੀ ਵਿੱਚ ਖੇਤਰੀ ਕੁਈਨਜ਼ਲੈਂਡ ਦੇ ਟੂਬੂੰਬਾ ਵਿੱਚ ਆਪਣੇ ਵਿਰੋਧੀ ਬਾਕਸਰ ਨੂੰ ਸਿਰਫ ਦੋ ਗੇੜਾਂ ਵਿੱਚ ਹਰਾ ਕੇ 81 ਕਿੱਲੋ ਭਾਰ ਵਰਗ ਵਿੱਚ ਆਪਣਾ ਪਹਿਲਾ ਆਸਟ੍ਰੇਲੀਅਨ ਪੇਸ਼ੇਵਰ ਮੁੱਕੇਬਾਜ਼ੀ ਮੈਚ “ਲਾਕਡ ਡਾਊਨ ਲਾਈਟਸ” ਜਿੱਤਿਆ ਹੈ।
Sonu Boxer
Source: Supplied


ਮੁੱਕੇਬਾਜ਼ੀ ਲਈ ਆਪਣੇ ਜਨੂਨ ਦੀ ਕਹਾਣੀ ਐਸ ਬੀ ਐਸ ਪੰਜਾਬੀ ਨਾਲ਼ ਸਾਂਝੀ ਕਰਦਿਆਂ ਉਸਨੇ ਕਿਹਾ ਕਿ 'ਸੋਨੂੰ ਤੋਂ ਸੁਲਤਾਨ' ਦਾ ਸਫ਼ਰ ਇੱਕ ਲੰਬੇ ਸੰਘਰਸ਼ ਦੀ 'ਦੱਸ ਪਾਉਂਦਾ' ਹੈ।

“ਮੈਨੂੰ ਲਗਦਾ ਸੀ ਕਿ ਡਿਪਰੈਸ਼ਨ ਇੱਕ ਬਲੈਕ ਹੋਲ ਹੈ ਜਿਸ ਵਿੱਚੋਂ ਬਾਹਰ ਨਿੱਕਲਣਾ ਸੌਖਾ ਨਹੀਂ। ਪਰ ਸ਼ੁਕਰ ਹੈ ਮੈਂ ਹੁਣ ਇਸ ਦਲਦਲ ਤੋਂ ਬਾਹਰ ਹਾਂ। ਆਪਣੀਆਂ ਧੀਆਂ ਦੀ ਮੁਸਕਰਾਹਟ ਲਈ ਮੈਂ ਰਿੰਗ ਅਤੇ ਜ਼ਿੰਦਗੀ ਵਿੱਚ ਵਾਪਸੀ ਕੀਤੀ ਹੈ।" 

ਗੁਰਜਸਵਿੰਦਰ ਦਾ 2012 ਵਿੱਚ ਆਸਟ੍ਰੇਲੀਆ ਆਉਣਾ ਹੋਇਆ ਪਰ ਉਹ ਆਪਣੇ ਬਾਕਸਿੰਗ ਦੇ ਸਫ਼ਰ ਨੂੰ ਜਾਰੀ ਨਾ ਰੱਖ ਸਕੇ।

"ਜਦੋਂ ਮੈਂ ਨਵੰਬਰ 2019 ਵਿੱਚ ਫੋਰਟਿਚਿਊਡ ਬਾਕਸਿੰਗ ਜਿਮ, ਬ੍ਰਿਸਬੇਨ ਵਿੱਚ ਦੁਬਾਰਾ ਸਿਖਲਾਈ ਸ਼ੁਰੂ ਕੀਤੀ ਉਸ ਵੇਲ਼ੇ ਮੇਰਾ ਭਾਰ 116 ਕਿਲੋ ਸੀ।"
Gurjaswinder Singh lost 35 kg weight in just six months.
Gurjaswinder Singh lost 35 kg weight in just six months. Source: Supplied
ਗੁਰਜਸਵਿੰਦਰ ਨੇ ਦੱਸਿਆ ਕਿ ਉਸਨੇ ਇੱਕ ਮੁੱਕੇਬਾਜ਼ ਵਜੋਂ ਆਪਣਾ ਸਫ਼ਰ 1998 ਵਿੱਚ ਸ਼ੁਰੂ ਕੀਤਾ ਜਦੋਂ ਉਹ ਮਹਿਜ਼ 13 ਸਾਲਾਂ ਦਾ ਸੀ।

ਉਨ੍ਹਾਂ ਕਿਹਾ, “ਮੈਂ ਆਲ ਇੰਡੀਆ ਅੰਤਰਵਰਸਿਟੀ ਮੁਕਾਬਲਿਆਂ ਵਿੱਚ ਕਈ ਤਮਗੇ ਜਿੱਤੇ ਹਨ ਤੇ ਮੈਂ 2004 ਵਿੱਚ ਜਰਮਨੀ 'ਚ ਆਯੋਜਿਤ ਕੌਮਾਂਤਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਨੁਮਾਇੰਦਗੀ ਵੀ ਕੀਤੀ ਸੀ।” 
Gurjaswinder Singh with his mother and wife.
Gurjaswinder Singh with his mother and wife. Source: Supplied
ਬਾਕਸਿੰਗ ਦੇ ਰਿੰਗ ਵਿੱਚ ਵਾਪਸੀ 'ਚ ਮਦਦ ਲਈ ਗੁਰਜਸਵਿੰਦਰ ਨੇ ਆਪਣੇ ਪਰਿਵਾਰ ਅਤੇ ਕੋਚ ਲਿਊਕ ਮੇਲਡਨ ਦਾ ਖਾਸਮਖਾਸ ਧੰਨਵਾਦ ਕੀਤਾ ਹੈ। 

ਉਸਨੇ ਦੱਸਿਆ ਕਿ ਕਰੋਨਾ-ਪਾਬੰਦੀਆਂ ਦੇ ਦੌਰ ਵਿੱਚ ਵੀ ਉਸਨੇ ਆਪਣੇ ਕੋਚ ਦੀ ਮਦਦ ਨਾਲ਼ ਬਾਕਸਿੰਗ ਸਿਖਲਾਈ ਜਾਰੀ ਰੱਖੀ।   

ਗੁਰਜਸਵਿੰਦਰ ਦਾ ਨਿਸ਼ਾਨਾ ਹੁਣ ਆਪਣੇ ਭਾਰ-ਵਰਗ ਦੇ ਪਹਿਲੇ ਪੰਜ ਆਸਟ੍ਰੇਲੀਅਨ ਮੁਕੇਬਾਜਾਂ ਵਿੱਚ ਸ਼ੁਮਾਰ ਹੋਣ ਦਾ ਹੈ।

ਇਸ ਸਬੰਧੀ ਪੂਰੀ ਗੱਲਬਾਤ ਸੁਨਣ ਲਈ ਉੱਪਰ ਫੋਟੋ ਉੱਤੇ ਦਿੱਤੇ ਲਿੰਕ ਉੱਤੇ ਕਲਿਕ ਕਰੋ।
Gurjaswinder Singh after winning his debut boxing match in Australia.
Gurjaswinder Singh after winning his debut boxing match in Australia. Source: Supplied
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।

ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ sbs.com.au/coronavirus ਉੱਤੇ ਉਪਲਬਧ ਹੈ
ਸੋਮਵਾਰ ਤੋਂ ਸ਼ੁੱਕਰਵਾਰ ਰਾਤ ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।


Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand