ਲਾਕਡਾਊਨ ਵਿਰੋਧੀ ਪ੍ਰਦਰਸ਼ਨਾਂ ਤੋਂ ਲੈ ਕੇ ਧਮਕੀ ਭਰੇ ਵਿਵਹਾਰ ਤੱਕ ਜਿਸ ਵਿੱਚ ਪਿੱਛਲੇ ਸਾਲ ਵਿਕਟੋਰੀਆ ਦੀ ਸੰਸਦ ਦੇ ਬਾਹਰ ਹਿੰਸਕ ਪ੍ਰਦਰਸ਼ਨ ਵੀ ਸ਼ਾਮਲ ਹਨ, ਅਜਿਹੀਆਂ ਸਥਿਤੀਆਂ ਦੇ ਨਾਲ ਮਹਾਂਮਾਰੀ ਦੇ ਹਾਲਾਤਾਂ ਨੇ ਸਰਕਾਰ ਵਿਰੋਧੀ ਭਾਵਨਾਵਾਂ ਨੂੰ ਹੋਰ ਵੀ ਵਧਾ ਦਿੱਤਾ ਹੈ।
ਹਾਲਾਂਕਿ ਕੱਟੜਵਾਦ ਅਤੇ ਨਫ਼ਰਤ ਭਰੇ ਵਿਚਾਰਾਂ ਵਾਲੇ ਖ਼ਤਰਨਾਕ ਸਮੂਹਾਂ ਵਿੱਚ ਨਵੇਂ ਮੈਂਬਰਾਂ ਨੂੰ ਭਰਤੀ ਕਰਨ ਦਾ ਮੁੱਦਾ ਨਵਾਂ ਨਹੀਂ ਹੈ।
ਸਕਾਟ ਲੀ, ਆਸਟ੍ਰੇਲੀਅਨ ਫੈਡਰਲ ਪੁਲਿਸ ਦੇ ਅੱਤਵਾਦ ਵਿਰੋਧੀ ਅਤੇ ਵਿਸ਼ੇਸ਼ ਜਾਂਚ ਦੇ ਸਹਾਇਕ ਕਮਿਸ਼ਨਰ ਹਨ।
ਉਹ ਦੱਸਦੇ ਹਨ ਕਿ ਪੁਲਿਸ ਕੁੱਝ ਵਿਚਾਰਧਾਰਾਵਾਂ ਜਾਂ ਪਿਛੋਕੜਾਂ ਵਾਲੇ ਲੋਕਾਂ ਨੂੰ ਨਹੀਂ ਬਲਕਿ ਅਪਰਾਧੀਆਂ ਨੂੰ ਨਿਸ਼ਾਨਾ ਬਣਾਉਂਦੀ ਹੈ।
ਰਾਜ ਦੁਆਰਾ ਜਨਤਕ ਪ੍ਰਦਰਸ਼ਨ ਤੋਂ ਨਾਜ਼ੀ ਸਵਾਸਤਿਕ ਦੀ ਪਾਬੰਦੀ ਦੇ ਬਾਅਦ ਵਿਕਟੋਰੀਆ ਵਿੱਚ ਅਤਿਵਾਦ ਦੀ ਤਾਜ਼ਾ ਜਾਂਚ ਸ਼ੁਰੂ ਹੋ ਗਈ ਹੈ।
'ਟੂ ਦਾ ਐਕਟ੍ਰੀਮ' ਦੇ ਅਗਲੇ ਐਪੀਸੋਡ ਵਿੱਚ ਵਿਦੇਸ਼ਾਂ ਦੇ ਮੁਕਾਬਲੇ ਆਸਟ੍ਰੇਲੀਆ ਵਿੱਚ ਕੱਟੜਵਾਦ ਦੇ ਖਤਰੇ ਦੀ ਤੁਲਨਾ ਕਰਕੇ ਗਲੋਬਲ ਡਿਵੀਜ਼ਨ ਦੀ ਪੜਚੋਲ ਕੀਤੀ ਜਾਵੇਗੀ।
ਕਿਸੇ ਵੀ ਤਰ੍ਹਾਂ ਦੀ ਸ਼ੱਕੀ ਅੱਤਵਾਦੀ ਕਾਰਵਾਈ ਦੀ ਸੂਚਨਾ ਦੇਣ ਲਈ ਰਾਸ਼ਟਰੀ ਸਕਿਓਰਿਟੀ ਹੋਟਲਾਈਨ ਨੰਬਰ 1800 123 400 ‘ਤੇ ਅਤੇ ਐਮਰਜੈਂਸੀ ਵਿੱਚ 000 ਉੱਤੇ ਕਾਲ ਕਰੋ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਰਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।