ਐਸ ਬੀ ਐਸ ਨਾਲ ਗੱਲ ਕਰਦੇ ਹੋਏ ਡਾ. ਰਾਜ ਨੇ ਦੱਸਿਆ ਕਿ ਪਰਿਵਾਰ ਵਿੱਚ ਇੱਕ ਦੁਖਦਾਈ ਘਟਨਾਂ ਤੋਂ ਬਾਅਦ ਉਹ ਨਸ਼ੇ ਦੇ ਆਦੀ ਹੋ ਗਏ ਸਨ ਪਰ ਫਿਰ ਉਨ੍ਹਾਂ ਨੇ ਆਪਣੇ ਆਪ ਨੂੰ ਇਸ ਦਲਦਲ ਵਿੱਚੋਂ ਬਾਹਰ ਕੱਢਣ ਲਈ ਸਾਈਕਲ ਦਾ ਸਹਾਰਾ ਲਿਆ ਅਤੇ ਪੂਰੀ ਦੁਨੀਆ ਦਾ ਸਫਰ ਸਾਈਕਲ ਤੇ ਕਰਨ ਦਾ ਫੈਸਲਾ ਕੀਤਾ।
ਡਾ. ਰਾਜ ਦਾ ਕਹਿਣਾ ਹੈ ਕਿ ਸਾਲ 2016 ਵਿੱਚ ਹਰਿਆਣਾ ਦੇ ਜ਼ਿਲ੍ਹਾ ਫਤਿਹਾਬਾਦ ਵਿੱਚ ਪੈਂਦੇ ਭੂਨਾ ਤੋਂ ਉਹਨਾਂ ਨੇ ਆਪਣੇ ਸਫ਼ਰ ਦਾ ਆਗਾਜ਼ ਕੀਤਾ। ਸਾਈਕਲ ਬਾਬਾ ਮੁਤਾਬਿਕ ਹੁਣ ਤੱਕ ਉਹ ਆਪਣੇ ਸਾਈਕਲ ਤੇ 130,000 ਕਿਲੋਮੀਟਰ ਤੋਂ ਵੱਧ ਦਾ ਸਫਰ ਕਰ ਚੁੱਕੇ ਹਨ।
2030 ਤੱਕ ਮੈਂ ਸਾਈਕਲ ਉੱਤੇ ਪੂਰੀ ਦੁਨੀਆ ਨਾਪ ਦੇਣੀ ਹੈ।ਸਾਈਕਲ ਬਾਬਾ
ਪਰਥ ਤੋਂ ਐਡੀਲੇਡ ਹੁੰਦੇ ਹੋਏ ਮੈਲਬਰਨ ਪਹੁੰਚੇ ਸਾਈਕਲ ਬਾਬਾ ਦਾ ਕਹਿਣਾ ਹੈ ਕਿ ਉਹਨਾਂ ਨੇ ਇਸ ਦੌਰਾਨ ਐਸਾ ਆਸਟ੍ਰੇਲੀਆ ਵੇਖਿਆ ਜਿਹੜਾ ਆਮ ਲੋਕ ਸ਼ਾਇਦ ਨਹੀਂ ਦੇਖਦੇ ਹਨ।
ਆਪਣੀ ਯਾਤਰਾ ਨੂੰ ਜਾਰੀ ਰੱਖਣ ਵਾਸਤੇ ਲੋੜੀਂਦੇ ਖਰਚੇ ਲਈ ਸਾਈਕਲ ਬਾਬਾ ਨੇ ਆਪਣੀ ਜ਼ਮੀਨਾਂ ਵੀ ਵੇਚੀਆਂ।
ਆਸਟ੍ਰੇਲੀਆ ਅਤੇ ਆਸ ਪਾਸ ਦੇ ਮੁਲਕਾਂ ਦੇ ਸਫਰ ਤੋਂ ਬਾਅਦ ਅਗਲੇ ਅਹਿਮ ਗੇੜ ਵਿੱਚ ਡਾ. ਰਾਜ ਅਰਜੰਟੀਨਾ ਤੋਂ ਅਲਾਸਕਾ ਤੱਕ ਦਾ ਸਫਰ ਕਰਨਗੇ ਅਤੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਕੋਲ ਲੋੜੀਂਦੇ ਫੰਡ ਹੋਏ ਤਾਂ ਉਹ ਇਸ ਸਫਰ ਦੀ ਸ਼ੁਰੂਆਤ ਅੰਨਟਾਰਟਿਕਾ ਤੋਂ ਕਰਨਾ ਚਾਹੁੰਦੇ ਹਨ।
ਡਾ. ਰਾਜ ਨਾਲ ਪੂਰੀ ਗੱਲਬਾਤ ਸੁਣਨ ਲਈ ਇਸ ਆਡੀਓ ਲਿੰਕ ਤੇ ਕਲਿੱਕ ਕਰੋ।
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।