ਵਿਕਟੋਰੀਅਨ ਮਲਟੀਕਲਚਰਲ ਅਵਾਰਡਜ਼ ਫਾਰ ਐਕਸੀਲੈਂਸ 2024 ਦੌਰਾਨ ਕੁੱਲ 67 ਸਨਮਾਨਾਂ ਵਿੱਚੋਂ, ਭਾਰਤੀ ਮੂਲ ਦੇ ਕੁਝ ਨੁਮਾਇੰਦਿਆਂ ਨੂੰ ਬਹੁ-ਸੱਭਿਆਚਾਰਕ ਕਾਰਜਾਂ ਲਈ ਮਾਨਤਾ ਦਿੱਤੀ ਗਈ ਹੈ।
ਐਸ ਬੀ ਐਸ ਦੀ ਮਨਪ੍ਰੀਤ ਕੌਰ ਸਿੰਘ, ਜੋ ਤਕਰਬੀਨ 3 ਦਹਾਕਿਆਂ ਤੋਂ ਐਸ ਬੀ ਐਸ ਪੰਜਾਬੀ ਨਾਲ ਜੁੜੇ ਹੋਏ ਹਨ, ਨੂੰ ਵਿਕਟੋਰੀਆ ਵਿੱਚ ਬਹੁ-ਸੱਭਿਆਚਾਰਕ ਭਾਈਚਾਰਿਆਂ ਵਿੱਚ ਬੇਮਿਸਾਲ ਅਤੇ ਸਥਾਈ ਯੋਗਦਾਨ ਲਈ ਮਲਟੀਕਲਚਰਲ ਆਨਰ ਰੋਲ ਨਾਲ ਸਨਮਾਨਿਤ ਕੀਤਾ ਗਿਆ ਹੈ।
ਲੁਧਿਆਣੇ ਦੀ ਜੰਮਪਲ ਨੀਤੀ ਭਰਗਵਾ ਨੂੰ ਮੈਲਬੌਰਨ 'ਚ ਫਾਇਨੈਂਸ (ਵਿੱਤ) ਦੇ ਖੇਤਰ 'ਚ 15 ਸਾਲਾਂ ਤੋਂ ਪਰਵਾਸੀ ਪਰਿਵਾਰਾਂ ਦੀ ਮੱਦਦ ਲਈ 'ਬਿਜ਼ਨੈੱਸ ਐਂਡ ਇਮਪਲੋਏਮੈਂਟ' ਸ਼੍ਰੇਣੀ 'ਚ ਸ਼ਲਾਂਘਾ ਮਿਲੀ।
ਪਾਕਿਸਤਾਨ ਤੋਂ ਪੰਜਾਬੀ ਬੋਲਦੇ ਸੀਨੀਅਰ ਕਾਂਸਟੇਬਲ ਰਾਣਾ ਖਾਨ ਨੂੰ ਗਿਪਸਲੈਂਡ ਦੇ ਬਹੁ-ਸੱਭਿਆਚਾਰਕ ਭਾਈਚਾਰੇ ਦੀ ਸੇਵਾ ਲਈ ਵਿਸ਼ੇਸ਼ ਪੁਲਿਸ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ।
ਆਨਰ ਰੋਲ ਵਿੱਚ ਸ਼ਾਮਲ ਕੀਤੇ ਗਏ ਬਹੁ-ਸੱਭਿਆਚਾਰਕ ਭਾਈਚਾਰਿਆਂ ਦੇ ਹੋਰਨਾਂ ਜੇਤੂਆਂ ਵਿੱਚ ਮਨੋਵਿਗਿਆਨੀ ਅਤੇ ਆਸਟ੍ਰੇਲੀਅਨ ਏਸ਼ੀਅਨ ਸੈਂਟਰ ਫਾਰ ਹਿਊਮਨ ਰਾਈਟਸ ਐਂਡ ਹੈਲਥ ਦੇ ਸਹਿ-ਸੰਸਥਾਪਕ ਪ੍ਰੋਫੈਸਰ ਮੰਜੁਲਾ ਦੱਤਾ ਓ ਕੋਨਰ, ਗੈਰ-ਲਾਭਕਾਰੀ ਸੰਸਥਾ ਬਾਡੀ ਬੱਡੀਜ਼ ਦੀ ਸੰਸਥਾਪਕ ਆਯੂਸ਼ੀ ਖਿੱਲਨ, ਦਿਲਨਾਜ਼ ਹੋਮੀ ਬਿਲੀਮੋਰੀਆ, ਸ਼ਾਜ਼ੀਆ ਸਈਦ, ਮਰੀਅਮ ਅਜ਼ੀਜ਼ ਚੌਧਰੀ, ਸਿਵੰਤੀ ਗੁਰੂਮੂਰਤੀ, ਅਤੇ ਦੀਪਥਾ ਵਿਕਰਮਰਤਨਾ ਸ਼ਾਮਲ ਹਨ।
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।