'ਜਦੋਂ ਆਸਟ੍ਰੇਲੀਆ ਦੀਆਂ ਕੋਵਿਡ ਪਾਬੰਧੀਆਂ ਦੌਰਾਨ ਮੈਂ ਵੇਹਲੇ ਸਮੇਂ ਵਿੱਚ ਮੰਜਾ ਬੁਣਿਆ'

Surjit Sandhu is a Brisbane-based Punjabi songwriter.

Surjit Sandhu is a Brisbane-based Punjabi songwriter. Source: Supplied

ਕਰੋਨਾਵਾਇਰਸ ਪਾਬੰਧੀਆਂ ਦੇ ਚੱਲਦਿਆਂ ਬ੍ਰਿਸਬੇਨ-ਨਿਵਾਸੀ ਸੁਰਜੀਤ ਸੰਧੂ ਨੇ ਆਪਣੇ ਵੇਹਲੇ ਸਮੇਂ ਨੂੰ ਕਿਵੇਂ ਸਾਰਥਿਕ ਬਣਾਇਆ? ਜਾਣੋ ਇਸ ਗੱਲ ਦਾ ਜੁਆਬ ਇਸ ਆਡੀਓ ਇੰਟਰਵਿਊ ਵਿੱਚ..


ਪੰਜਾਬ ਦੇ ਪਿੰਡਾਂ ਵਿੱਚ ਵੰਨ-ਸੁਵੰਨੇ ਮੰਜੇ ਦਿਖਾਈ ਦਿੰਦੇ ਹਨ - ਕੋਈ ਰੰਗਦਾਰ ਸੂਤ ਦਾ, ਕੋਈ ਮੁੰਜ ਦਾ, ਕੋਈ ਬਾਣ ਦਾ ਅਤੇ ਕੋਈ ਨਵਾਰ ਦਾ।

ਅੱਜ-ਕੱਲ੍ਹ ਦੇ ਨਵੇਂ ਰਿਵਾਜ ਦੇ ਚਲਦਿਆਂ ਨਾਈਲਨ ਦੀਆਂ ਰੱਸੀਆਂ ਜਾਂ ਨਾਈਲਨ ਦੀ ਨਵਾਰ ਦੇ ਮੰਜੇ ਜ਼ਿਆਦਾ ਵਰਤੋਂ ਵਿੱਚ ਆਉਣ ਲੱਗ ਪਏ ਹਨ।

ਪਰ ਇਹ ਮੰਜੇ ਪੰਜਾਬ ਦੀ ਰਹਿਤਲ ਨਾਲ਼ ਹੀ ਜੁੜੇ ਹਨ ਅਤੇ ਇਹਨਾਂ ਦੀ ਹੋਂਦ-ਹਸਤੀ ਆਸਟ੍ਰੇਲੀਆ ਵਿੱਚ ਨਾ ਦੇ ਬਰਾਬਰ ਹੈ।

ਸੁਰਜੀਤ ਸੰਧੂ, ਜੋ ਬ੍ਰਿਸਬੇਨ ਵਸਦਾ ਇੱਕ ਪੰਜਾਬੀ ਗੀਤਕਾਰ ਹੈ, ਪਿਛਲੇ 2 ਸਾਲਾਂ ਤੋਂ ਮੰਜਾ ਬੁਣਨ ਦਾ ਸੁਪਨਾ ਵੇਖ ਰਿਹਾ ਸੀ।

ਭਾਵੇਂ ਇਹ ਮੰਜੇ ਇਥੇ ਬਜਾਰੋਂ ਮਿਲ ਜਾਂਦੇ ਹਨ ਪਰ ਉਸ ਲਈ ਇਹ ਗੱਲ ਪੰਜਾਬ ਨੂੰ ਯਾਦਾਂ ਵਿੱਚ ਸੁਮਾਓਣ ਦੀ ਸੀ।
Sandhu's colorful manja
Mr Sandhu said it was an extremely rewarding experience. Source: Supplied
ਸੁਰਜੀਤ ਸੰਧੂ ਨੇ ਦੱਸਿਆ ਨੇ ਕਿ ਜਦ ਤੋਂ ਉਹ ਆਸਟ੍ਰੇਲੀਆ ਆਏ ਹਨ ਰਵਾਇਤੀ ਮੰਜੇ-ਬਿਸਤਰੇ ਉਨ੍ਹਾਂ ਲਈ ਸੁਪਨਾ-ਮਾਤਰ ਬਣ ਗਏ ਸਨ।

“ਮੈਨੂੰ ਸਿਰਫ ਸਮਾਂ ਚਾਹੀਦਾ ਸੀ, ਜੋ ਜਦੋਂ ਹੀ ਮਿਲਿਆ, ਆਪਾਂ ਪਹਿਲਾ ਕੰਮ ਏਹੀ ਕੀਤਾ, ਬਨਿੰਗਜ਼ ਜਾਕੇ ਕੁਝ ਰੰਗ-ਬਰੰਗੀਆਂ ਰੱਸੀਆਂ ਖਰੀਦੀਆਂ ਅਤੇ ਬੱਚਿਆਂ ਨੂੰ ਨਾਲ਼ ਲਾਇਆ ਅਤੇ ਇੱਕ ਦਿਨ ਵਿੱਚ ਹੀ ਮੰਜਾ ਬੁਣ ਲਿਆ।“

ਆਸਟ੍ਰੇਲੀਆ ਵਿੱਚ ਮੰਜਾ ਬਣਾਉਣ ਦੇ ਚਾਹਵਾਨ ਲੋਕਾਂ ਨੂੰ ਸਲਾਹ ਦਿੰਦਿਆਂ ਸ਼੍ਰੀ ਸੰਧੂ ਨੇ ਆਖਿਆ ਕਿ ਇਹ ਕੰਮ 'ਸਿੱਧ-ਪੱਧਰਾ' ਹਰਗਿਜ਼ ਨਹੀਂ ਸੀ।

"ਮੇਰਾ ਸ਼ੌਕ ਸੀ, ਇਸ ਲਈ ਮੈਨੂੰ ਤਾਂ ਸੌਖਾ ਲੱਗਣਾ ਹੀ ਸੀ ਪਰ ਜੇ ਤੁਸੀ ਸੋਚਦੇ ਹੋ ਤਾਂ ਥੋੜ੍ਹਾ ਧਿਆਨ ਨਾਲ਼ ਹੱਥ ਪਾਇਓ। ਮੈਨੂੰ ਮੰਜੇ ਦਾ ਫਰੇਮ ਕਿਸੇ ਸੱਜਣ ਪਿਆਰੇ ਨੇ ਉਪਹਾਰ ਵਜੋਂ ਦਿੱਤਾ ਸੀ ਪਰ ਤੁਹਾਨੂੰ ਇਹ ਆਪ ਬਣਾਉਣਾ ਪੈ ਸਕਦਾ ਹੈ।"
ਮੱਮਾ- ਮੰਜਾ ਡਿੱਠਾ ਹੈ, ਉੱਪਰ ਬਾਬਾ ਬੈਠਾ ਹੈ। ਦੋ ਸੇਰੂ ਦੋ ਬਾਹੀਆਂ ਨੇ, ਬਾਂਸ-ਬਰੇਲੀ ਜਾਈਆਂ ਨੇ। ਵਧੀਆ ਬਾਣ-ਬੁਣਾਈ ਹੈ, ਮੱਲ 'ਚ ਦੌਣ ਫਸਾਈ ਹੈ। ਚਾਰ ਲਗਾਏ ਪਾਵੇ ਨੇ, ਘੋਨੇ ਮੋਨੇ ਬਾਵੇ ਨੇ - ਪੰਜਾਬੀ ਕੈਦੇ ਦੀਆਂ ਸਤਰਾਂ।
ਇਸ ਗੱਲਬਾਤ ਨੂੰ ਪੰਜਾਬੀ ਵਿੱਚ ਸੁਣਨ ਲਈ ਉੱਤੇ ਬਣੇ ਪਲੇਅਰ 'ਤੇ ਕਲਿੱਕ ਕਰੋ।
ਕਰੋਨਾਵਾਇਰਸ ਦੇ ਚੱਲਦਿਆਂ ਕੀ ਤੁਹਾਡੀ ਜ਼ਿੰਦਗੀ ਵੀ ਪ੍ਰਭਾਵਿਤ ਹੋਈ ਹੈ। ਤੁਸੀਂ ਆਪਣਾ ਵਾਧੂ ਸਮਾਂ ਕਿਸ ਤਰ੍ਹਾਂ ਬਤੀਤ ਕਰ ਰਹੇ ਹੋ? ਸਾਡੇ ਨਾਲ ਇਸ ਈਮੇਲ preetinder.singh@sbs.com.au 'ਤੇ ਸਾਂਝ ਪਾਓ।  

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। 

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand