ਕੌਮੀ ਕੈਬਨਿਟ ਵਲੋਂ ਦੇਸ਼ ਦੀਆਂ ਅੰਤਰਰਾਸ਼ਟਰੀ ਸਰਹੱਦਾਂ ਨੂੰ ਮੁੜ ਖੋਲ੍ਹਣ ਲਈ ਮਾਹਰ ਡਾਕਟਰੀ ਸਲਾਹ ਪ੍ਰਾਪਤ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਵਿਦੇਸ਼ੀ ਯਾਤਰਾ ਜਲਦੀ ਦੁਬਾਰਾ ਸ਼ੁਰੂ ਕੀਤੇ ਜਾਣ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਹੈ।
"ਅੰਤਰਰਾਸ਼ਟਰੀ ਸਰਹੱਦਾਂ ਨੂੰ ਇਸ ਨਾਜ਼ੁਕ ਵਕ਼ਤ ਵਿੱਚ ਇੱਕ ਦਮ ਖੋਲ੍ਹਣਾ ਫ਼ਿਲਹਾਲ ਸੁਰੱਖਿਅਤ ਨਹੀਂ ਹੈ,” ਸ਼੍ਰੀ ਮੌਰਿਸਨ ਨੇ ਕਿਹਾ।
ਉਨ੍ਹਾਂ ਚੇਤਾਵਨੀ ਦਿੱਤੀ ਕਿ ਕੋਵਿਡ -19 ਦੇ ਦੁਨੀਆ ਭਰ ਵਿੱਚ ਤੇ ਖ਼ਾਸਕਰ ਵਿਕਾਸਸ਼ੀਲ ਦੇਸ਼ਾਂ ਵਿੱਚ ਵਧ ਰਹੇ ਕੇਸਾਂ ਕਰਕੇ ਸਰਹੱਦਾਂ ਨੂੰ ਦੁਬਾਰਾ ਖੋਲ੍ਹਣਾ ਸੁਰੱਖਿਅਤ ਨਹੀਂ ਹੋਵੇਗਾ।
ਫੈਡਰਲ ਸਿਹਤ ਮੰਤਰੀ ਗ੍ਰੇਗ ਹੰਟ ਨੇ ਵੀ ਕਿਹਾ ਹੈ ਕਿ ਇਸ ਜਰੂਰੀ ਨਹੀਂ ਹੈ ਕਿ ਪੂਰੇ ਦੇਸ਼ ਦਾ ਟੀਕਾਕਰਨ ਹੋਣ ਦੇ ਬਾਅਦ ਵੀ ਸਰਹੱਦਾਂ ਦੁਬਾਰਾ ਜਲਦੀ ਖੁਲ੍ਹ ਜਾਣਗੀਆਂ।
"ਇੱਕਲਾ ਟੀਕਾਕਰਨ ਹੀ ਕੋਈ ਗਰੰਟੀ ਨਹੀਂ ਹੈ ਕਿ ਅਸੀ ਸਰਹਦਾਂ ਨੂੰ ਮੁੜ ਖੋਲ੍ਹ ਦਵਾਂਗੇ,” ਸ਼੍ਰੀ ਹੰਟ ਨੇ ਕਿਹਾ।
ਸਿਹਤ ਮਾਹਰ ਵੀ ਚੇਤਾਵਨੀ ਦਿੰਦੇ ਹਨ ਕਿ ਇਕੱਲੇ ਵੈਕਸੀਨੇਸ਼ਨ ਦਾ ਰੋਲਆਉਟ ਸਰਕਾਰ ਲਈ ਪਾਬੰਦੀਆਂ ਹਟਾਉਣ ਅਤੇ ਅੰਤਰਰਾਸ਼ਟਰੀ ਯਾਤਰਾ ਨੂੰ ਖੋਲ੍ਹਣ ਲਈ ਕਾਫ਼ੀ ਨਹੀਂ ਹੋਵੇਗਾ।
ਆਸਟ੍ਰੇਲੀਅਨ ਮੈਡੀਕਲ ਐਸੋਸੀਏਸ਼ਨ ਦੇ ਉਪ-ਪ੍ਰਧਾਨ ਡਾਕਟਰ ਕ੍ਰਿਸ ਮੋਏ ਨੇ ਐਸਬੀਐਸ ਪੰਜਾਬੀ ਨੂੰ ਦੱਸਿਆ ਕਿ, “ਸਰਹਦਾਂ ਮੁੜ ਖੋਲ੍ਹਣ ਦਾ ਫੈਸਲਾ ਕਈ ਸਵਾਲਾਂ ਦੇ ਉੱਤਰ 'ਤੇ ਨਿਰਭਰ ਕਰਦਾ ਹੈ ਜਿਵੇਂ ਕਿ ਟੀਕਿਆਂ ਬਾਰੇ ਸਬੰਧਤ ਅਨਿਸ਼ਚਿਤਤਾਵਾਂ, ਵੈਕਸੀਨ ਦੇ ਅਸਰ ਤੇ ਮਿਆਦ, ਵਾਇਰਸ ਦੇ ਸੰਚਾਰ ਅਤੇ ਇਸਦੇ ਰੋਕਥਾਮ ਬਾਰੇ ਸਪਸ਼ਟਤਾ।"
ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਫੇਸਬੁੱਕ ਅਤੇ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।