ਪ੍ਰਵਾਸੀਆਂ ਲਈ 'ਸਥਿਰਤਾ' ਸਹਿਤ ਪੀ ਆਰ ਦਾ ਸਮਰਥਨ ਕਰਦੇ ਹਨ ਜ਼ਿਆਦਾਤਰ ਆਸਟ੍ਰੇਲੀਅਨ ਲੋਕ

1,000 ਤੋਂ ਵੀ ਵੱਧ ਆਸਟ੍ਰੇਲੀਅਨ ਲੋਕਾਂ ਵਿੱਚ ਕੀਤੇ ਗਏ ਇੱਕ ਨਵੇਂ ਸਰਵੇਖਣ ਵਿੱਚ 78 ਪ੍ਰਤੀਸ਼ਤ ਲੋਕਾਂ ਦਾ ਮੰਨਣਾ ਹੈ ਕਿ ਸਰਕਾਰ ਨੂੰ ਅਸਥਾਈ ਵੀਜ਼ਿਆਂ 'ਤੇ ਰਹਿਕੇ ਕੰਮ ਕਰ ਰਹੇ ਪ੍ਰਵਾਸੀਆਂ ਨੂੰ ਇਥੇ ਰਹਿਣ ਲਈ ਇਕ "ਸਥਿਰਤਾ" ਭਰਿਆ ਸਥਾਈ ਮਾਰਗ ਪ੍ਰਦਾਨ ਕਰਨਾ ਚਾਹੀਦਾ ਹੈ ਤਾਂ ਜੋ ਉਹ ਆਪਣੇ ਸੁਨਹਿਰੇ ਭਵਿੱਖ ਦਾ ਸਪਨਾ ਸਾਕਾਰ ਕਰ ਸਕਣ।

Almost 80 percent of Australians support a pathway to permanent residency for migrants who have lived and worked here for several years, new research shows.

Almost 80 percent of Australians support a pathway to permanent residency for migrants who have lived and worked here for several years, new research shows. Source: AAP

ਇਸ ਨਵੇਂ ਸਰਵੇਖਣ ਵਿੱਚ ਇਹ ਸਪਸ਼ਟ ਰੂਪ ਵਿੱਚ ਪਾਇਆ ਗਿਆ ਕਿ ਆਸਟ੍ਰੇਲੀਅਨ ਲੋਕਾਂ ਦੀ ਵੱਡੀ ਗਿਣਤੀ ਇਥੇ ਵਸਦੇ ਉਨ੍ਹਾਂ ਪ੍ਰਵਾਸੀਆਂ ਲਈ ਇਕ ਉਚਿਤ ਸਥਾਈ ਨਿਵਾਸ ਦੇ ਮਾਰਗ ਦਾ ਸਮਰਥਨ ਕਰਦੀ ਜੋ ਕਈ ਸਾਲਾਂ ਤੋਂ ਇਥੇ ਰਹਿੰਦੇ ਅਤੇ ਕੰਮ ਕਰਦੇ ਹਨ।

ਹਿਊਮਨ ਰਾਈਟਸ ਲਾਅ ਸੈਂਟਰ ਦੁਆਰਾ ਕੀਤੇ ਗਏ ਇਸ ਸਰਵੇਖਣ ਵਿੱਚ 1,095 ਆਸਟ੍ਰੇਲੀਅਨ ਲੋਕਾਂ ਨੇ ਭਾਗ ਲਿਆ ਜਿਸ ਵਿੱਚ 78 ਪ੍ਰਤੀਸ਼ਤ ਉੱਤਰਦਾਤਾਵਾਂ ਦਾ ਮੰਨਣਾ ਹੈ ਕਿ ਜਿਹੜੇ ਲੋਕ ਇੱਥੇ ਅਸਥਾਈ ਵੀਜ਼ਿਆਂ 'ਤੇ ਰਹਿ ਕੇ ਕੰਮ ਕਰ ਰਹੇ ਹਨ ਉਨ੍ਹਾਂ ਕੋਲ "ਸਥਿਰਤਾ ਹੋਣੀ ਚਾਹੀਦੀ ਹੈ ਤਾਂ ਜੋ ਉਹ ਆਪਣੀ ਪਸੰਦ ਦੀ ਜ਼ਿੰਦਗੀ ਯੋਜਨਾਬਧ ਕਰ ਸਕਣ"।

ਪਿਛਲੇ ਸਾਲ ਪ੍ਰਵਾਸੀ ਮਜ਼ਦੂਰ ਕੇਂਦਰ ਦੁਆਰਾ ਪੇਸ਼ ਕੀਤੀ ਗਈ ਇੱਕ ਰਿਪੋਰਟ ਵਿੱਚ ਵੀ ਕੰਮ ਵਾਲੀ ਥਾਂ ਦੇ ਸ਼ੋਸ਼ਣ ਅਤੇ ਅਸਥਾਈ ਵੀਜ਼ਾ ਧਾਰਕਾਂ ਵਿਚਕਾਰ ਸਿੱਧੇ ​​ਸਬੰਧ ਦਾ ਪਰਦਾਫਾਸ਼ ਕੀਤਾ ਗਿਆ ਸੀ ਅਤੇ ਸਥਾਈ ਨਿਵਾਸ ਲਈ ਹੋਰ ਮਾਰਗਾਂ ਦੀ ਲੋੜ ਦੀ ਦਲੀਲ ਦਿੱਤੀ ਗਈ ਸੀ।

ਹਿਊਮਨ ਰਾਈਟਸ ਲਾਅ ਸੈਂਟਰ ਦੇ ਕਾਨੂੰਨੀ ਨਿਰਦੇਸ਼ਕ ਡੇਵਿਡ ਬਰਕ ਨੇ ਕਿਹਾ ਕਿ ਹਰ ਕਿਸੇ ਨੂੰ ਆਪਣੀ ਜ਼ਿੰਦਗੀ ਦੀ ਯੋਜਨਾ ਬਣਾਉਣ ਦਾ ਮੌਕਾ ਮਿਲਣਾ ਚਾਹੀਦਾ ਹੈ ਪਰ ਫੈਡਰਲ ਸਰਕਾਰ ਦੀ ਵੀਜ਼ਾ ਪ੍ਰਣਾਲੀ ਲੋਕਾਂ ਲਈ ਉਲਝਣਾਂ ਪੈਦਾ ਕਰਦੀ ਹੈ ਅਤੇ ਅਕਸਰ ਆਪਣੇ ਪਰਿਵਾਰ ਤੋਂ ਵੀ ਦੂਰ ਰੱਖਦੀ ਹੈ ਭਾਵੇਂ ਉਹ ਸਾਲਾਂ ਤੋਂ ਇੱਥੇ ਰਹਿੰਦੇ ਅਤੇ ਕੰਮ ਕਰਦੇ ਹਨ।

Click this link to read full story in English

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।

Share

Published

Updated

By Ravdeep Singh

Share this with family and friends


Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand