ਪ੍ਰਧਾਨ ਮੰਤਰੀ ਨੂੰ ਚੁਣੌਤੀ ਦੇਣ ਵਾਲ਼ੇ ਪੀਟਰ ਡਟਨ ਨੂੰ ਕਿਓਂ ਮਿਲੀ 'ਆਲੂਆਂ ਦੀ ਸਲਾਮੀ'

ਆਸਟਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਦੀ ਅਗਵਾਈ ਨੂੰ ਚੁਣੌਤੀ ਦੇਣ ਵਾਲ਼ੇ ਸਾਬਕਾ ਕੈਬਨਿਟ ਮੰਤਰੀ ਪੀਟਰ ਡਟਨ ਨੂੰ ਟਵਿੱਟਰ ਉੱਤੇ ਮਜ਼ਾਕ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

Peter Dutton

Source: Supplied

ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਭਾਵੇਂ ਪਾਰਟੀ ਦੀ ਪ੍ਰਧਾਨਗੀ ਲਈ ਪਈਆਂ ਵੋਟਾਂ ਮਗਰੋਂ ਆਪਣੀ ਕੁਰਸੀ ਬਚਾਉਣ ’ਚ ਸਫ਼ਲ ਹੋ ਗਏ ਹਨ ਪਰ ਇਸ ਖਿੱਚੋਤਾਣ ਮਗਰੋਂ ਸਿਆਸੀ ਕੈਨਵਸ 'ਤੇ ਪੀਟਰ ਡਟਨ ਇੱਕ ਵੱਡੇ ਕੱਦਾਵਰ ਆਗੂ ਵਜੋਂ ਉਭਰ ਕੇ ਸਾਮਣੇ ਆਏ ਹਨ।

ਪਾਰਟੀ ਪ੍ਰਧਾਨ ਲਈ ਪਈਆਂ ਵੋਟਾਂ ਵਿੱਚ ਗ੍ਰਹਿ ਵਿਭਾਗ ਅਤੇ ਸਰਹੱਦੀ ਸੁਰੱਖਿਆ ਵਿਭਾਗ ਦੇ ਕੈਬਨਿਟ ਮੰਤਰੀ, ਪ੍ਰਧਾਨ ਮੰਤਰੀ ਤੋਂ 48-35 ਦੇ ਫਰਕ ਨਾਲ ਹਾਰ ਗਏ ਹਨ।

ਇਸ ਅਸਫਲਤਾ ਪਿੱਛੋਂ ਜਿਓਂ ਹੀ ਉਨ੍ਹਾਂ ਆਪਣੇ ਵਿਭਾਗੀ ਅਹੁਦੇ ਤੋਂ ਅਸਤੀਫ਼ਾ ਦਿੱਤਾ ਕੁਝ ਲੋਕਾਂ ਨੇ ਟਵਿੱਟਰ ਹੈਸ਼ਟੈਗ #ਪੁੱਟ ਯੂਅਰ ਪੋਟੈਟੋਜ਼ ਆਊਟ ਜਾਣੀਕਿ 'ਆਲੂ ਬਾਹਰ ਸੁੱਟੋ' ਦੇ ਸਿਰਲੇਖ ਹੇਠ ਆਪਣੇ ਘਰਾਂ ਤੇ ਖਿੜਕੀਆਂ ਬਾਹਰ ਆਲੂ ਵਾਲੇ ਲਿਫਾਫੇ ਟੰਗਕੇ ਫੋਟੋਆਂ ਸਾਂਝੀਆਂ ਕੀਤੀਆਂ ਹਨ।
ਕੁਝ ਇਸ ਕਿਸਮ ਦੀ ਪ੍ਰਤੀਕਿਰਿਆ 2015 ਵਿੱਚ ਸਾਬਿਕ ਪ੍ਰਧਾਨ ਮੰਤਰੀ ਟੋਨੀ ਐਬਟ ਨੂੰ ਵੀ ਝੱਲਣੀ ਪਈ ਸੀ ਜਦ ਉਹ ਮੌਜੂਦਾ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੂੰ ਪਾਰਟੀ ਚੋਣਾਂ ਵਿੱਚ ਹਾਰ ਗਏ ਸਨ। ਉਸ ਵੇਲੇ ਲੋਕਾਂ ਟਵਿੱਟਰ ਹੈਸ਼ਟੈਗ ਪੁੱਟ ਯੂਅਰ ਅਨੀਅਨ ਆਊਟ ਦੀ ਵਰਤੋਂ ਕੀਤੀ ਸੀ। 

ਅਵਾਸ ਨੀਤੀਆਂ ਉੱਤੇ ਸਖ਼ਤ ਰੁੱਖ ਅਪਣਾਉਣ ਲਈ ਜਾਣੇ ਜਾਂਦੇ ਪੀਟਨ ਡਟਨ ਪਿਛਲੇ ਕੁਝ ਕੁ ਸਾਲਾਂ ਤੋਂ ਚਰਚਾ ਵਿੱਚ ਹਨ।

ਉਨ੍ਹਾਂ ਦੇ ਗੰਜੇ 'ਬਲੈਂਕ' ਚੇਹਰੇ ਤੋਂ ਭਾਵਨਾਵਾਂ ਦਾ ਪ੍ਰਗਟਾਵਾ ਨਾ ਹੋਣ ਕਰਕੇ ਕੁਝ ਲੋਕ ਉਨ੍ਹਾਂ ਨੂੰ 'ਪਟੈਟੋ ਹੈਡ' ਦਾ ਨਾਂ ਵੀ ਦਿੰਦੇ ਹਨ।
ਆਵਾਸ ਨੀਤੀਆਂ 'ਤੇ ਅਪਣਾਏ ਸਖ਼ਤ ਰੁੱਖ ਕਾਰਣ ਬਣੇ ਰਹੇ ਚਰਚਾ ਦਾ ਕੇਂਦਰ-ਬਿੰਦੂ:

47-ਸਾਲਾ ਪੀਟਰ ਡਟਨ, ਸਰਕਾਰ ਵੱਲੋਂ ਹਾਲ ਹੀ ਵਿੱਚ ਬਣਾਏ ਗ੍ਰਹਿ ਵਿਭਾਗ ਅਤੇ ਸਰਹੱਦੀ ਸੁਰੱਖਿਆ ਵਿਭਾਗ ਦੇ ਕੈਬਨਿਟ ਮੰਤਰੀ ਬਣਨ ਪਿੱਛੋਂ ਪਾਰਟੀ ਵਿੱਚ ਇੱਕ ਮਜ਼ਬੂਤ ਧਿਰ ਵਜੋਂ ਉਭਰਕੇ ਸਾਮਣੇ ਆਏ।

ਇਸ ਮੰਤਰੀ ਪਦ 'ਤੇ ਨਿਯੁਕਤੀ ਪਿੱਛੋਂ ਆਵਾਸ ਤੇ ਨਾਗਰਿਕਤਾ ਨੀਤੀਆਂ ‘ਤੇ ਅਪਣਾਏ ਸਖ਼ਤ ਰੁੱਖ ਕਾਰਣ ਉਨ੍ਹਾਂ ਨੂੰ ਨੁਕਤਾਚੀਨੀ ਦਾ ਵੀ ਸਾਮਣਾ ਕਰਨਾ ਪਿਆ।

ਜਨਵਰੀ ਮਹੀਨੇ ਉਨ੍ਹਾਂ ਦਾ ਇਹ ਬਿਆਨ ਕਿ 'ਮੈਲਬੌਰਨ ਵਾਸੀ ਅਫ਼ਰੀਕਨ ਗੈਂਗਜ਼ ਦੀ ਵਜ੍ਹਾ ਕਰਕੇ ਰੈਸਟੋਰੈਂਟਾਂ ਵਿੱਚ ਭੋਜਨ ਖਾਣ ਜਾਣੋ ਡਰਦੇ ਹਨ', ਕਾਫੀ ਚਰਚਾ ਦਾ ਵਿਸ਼ਾ ਬਣਿਆ।

ਪਰ ਉਨ੍ਹਾਂ ਨੂੰ ਇਸ ਗੱਲ ਨੂੰ ਲੈਕੇ ਹੁੰਗਾਰਾ ਵੀ ਮਿਲਿਆ ਕਿ ਉਨ੍ਹਾਂ ਦੀ ਨੀਤੀਆਂ ਦੇ ਚਲਦਿਆਂ ਅੱਤਵਾਦ ਕ਼ਾਨੂੰਨ ਸਖ਼ਤ ਕੀਤਾ ਗਿਆ ਅਤੇ ਅਪਰਾਧੀ ਪਰਵਿਰਤੀ ਵਾਲੇ ਲੋਕਾਂ ਦੇ ਨਾ ਸਿਰਫ ਵੀਜ਼ੇ ਰੱਦ ਕੀਤੇ ਗਏ ਸਗੋਂ ਉਨ੍ਹਾਂ ਦੀ ਨਾਗਰਿਕਤਾ ਵਿੱਚ ਵੀ ਰੋੜ੍ਹੇ ਅਟਕਾਏ ਗਏ।
ਨਿੱਜੀ ਜਿੰਦਗੀ ਅਤੇ ਸਿਆਸਤ ਵਿੱਚ ਦਾਖਲਾ:

1970 ਵਿੱਚ ਇੱਕ ਸਧਾਰਨ ਪਰਿਵਾਰ ਵਿੱਚ ਜਨਮੇ ਪੀਟਰ ਡਟਨ ਦੇ ਪਿਤਾ ਪੇਸ਼ੇ ਵਜੋਂ ਰਾਜ-ਮਿਸਤਰੀ ਸਨ (ਬ੍ਰਿਕਲੇਯਰ) ਅਤੇ ਉਨ੍ਹਾਂ ਦੀ ਮਾਂ ਇੱਕ ਚਾਈਲਡ ਕੇਅਰ ਵਿੱਚ ਕੰਮ ਕਰਦੀ ਸੀ।

ਜਵਾਨੀ ਦੇ ਮੁਢਲੇ ਦਿਨਾਂ ਵਿੱਚ ਉਨ੍ਹਾਂ ਰੋਜ਼ੀ-ਰੋਟੀ ਲਈ ਘਾਹ-ਕਟਾਈ, ਅਖਬਾਰਾਂ ਸੁੱਟਣ ਤੋਂ ਇਲਾਵਾ ਇੱਕ ਮੀਟ-ਕਟਾਈ ਦੀ ਦੁਕਾਨ ਤੇ ਵੀ ਕੰਮ ਕੀਤਾ।

18 ਸਾਲ ਦੀ ਉਮਰ ਵਿੱਚ ਉਨ੍ਹਾਂ ਯੰਗ ਲਿਬਰਲਸ ਨਾਲ ਨਾਤਾ ਜੋੜਦਿਆਂ ਸਿਆਸਤ ਵਿੱਚ ਪੈਰ ਧਰਿਆ।

ਬੇਚਲਰ ਓਫ ਬਿਜ਼ਨੈੱਸ ਦੀ ਡਿਗਰੀ ਪ੍ਰਾਪਤ ਸ਼੍ਰੀ ਡਟਨ ਕਾਫੀ ਮੇਹਨਤੀ ਸਨ ਤੇ ਉਨ੍ਹਾਂ 19 ਸਾਲ ਦੀ ਉਮਰ ਵਿੱਚ ਆਪਣਾ ਪਹਿਲਾ ਘਰ ਖਰੀਦ ਲਿਆ ਸੀ।

ਇਸ ਵੇਲ਼ੇ ਸ਼੍ਰੀ ਡਟਨ ਤੇ ਉਨ੍ਹਾਂ ਦੀ ਪਤਨੀ ਛੇ ਘਰਾਂ ਤੇ ਟਾਊਨਜ਼ਵਿੱਲ ਸ਼ੋਪਿੰਗ ਸੈਂਟਰ ਦੇ ਮਾਲਿਕ ਹਨ।  

ਉਹ ਕੁਈਨਜ਼ਲੈਂਡ ਪੁਲਿਸ ਵਿੱਚ 9 ਸਾਲ ਨਸ਼ਾ-ਮੁਕਤੀ ਅਤੇ ਸੈਕਸ ਜੁਰਮਾਂ ਖਿਲਾਫ ਬਣੇ ਸਕੁਐਡ ਦਾ ਵੀ ਹਿੱਸਾ ਰਹੇ ਹਨ।
Peter Dutton served as a police officer for nine years.
Peter Dutton served as a police officer for nine years. Source: Supplied
ਫੈਡਰਲ ਸਾਂਸਦ ਤੋਂ ਕੈਬਿਨੇਟ ਮੰਤਰੀ ਤੇ ਹੁਣ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਨਜ਼ਰਾਂ: 

ਫੈਡਰਲ ਸੰਸਦ ਵਿੱਚ ਪੀਟਰ ਡਟਨ ਦਾ ਦਾਖਲਾ 2001 ਵਿੱਚ ਕੁਈਨਸਲੈਂਡ ਦੀ ਡਿਕਸਨ ਸੀਟ ਤੋਂ ਹੋਇਆ ਸੀ ਜਿਥੇ ਉਨਾਂ ਚੋਣਾਂ ਵਿੱਚ ਲੇਬਰ ਆਗੂ ਸ਼ੇਰਲ ਕਰਨੋਟ ਨੂੰ ਹਰਾਇਆ ਸੀ।

ਲਿਬਰਲ ਦੇ ਲੁੜ੍ਹਕਦੇ ਗ੍ਰਾਫ ਤੇ ਡਟਨ ਦੀ ਡਿਗਦੀ ਸਾਖ ਦੇ ਚਲਦਿਆਂ ਡਿਕਸਨ ਦੇ ਸੰਸਦੀ ਹਲਕੇ ਵਿੱਚ ਉਨ੍ਹਾਂ ਕੋਲ਼ ਇਸ ਵੇਲ਼ੇ ਮਹਿਜ਼ 1.6% ਦਾ ਜੇਤੂ ਅੰਤਰ ਹੈ।

ਇਨ੍ਹਾਂ ਹਾਲਾਤਾਂ ਦੇ ਚਲਦਿਆਂ ਅਗਲੀਆਂ ਚੋਣਾਂ ਵਿੱਚ ਆਪਣੀ ਸੀਟ ਬਚਾਉਣ ਲਈ ਉਨ੍ਹਾਂ ਨੂੰ ਕਾਫੀ ਜੱਦੋਜਹਿਦ ਕਰਨੀ ਪੈ ਸਕਦੀ ਹੈ।

ਪ੍ਰਧਾਨ ਮੰਤਰੀ ਟਰਨਬੁਲ ਦੀ ਅਗਵਾਈ ਨੂੰ ਚੁਣੌਤੀ ਦਿੰਦਿਆਂ ਪੀਟਰ ਡਟਨ ਭਾਵੇਂ 48-35 ਦੇ ਫ਼ਰਕ ਨਾਲ ਹਾਰ ਗਏ ਹਨ ਪਰ ਉਹਨਾਂ ਇਸ ਚੁਣੌਤੀ ਨੂੰ ਦੁਹਰਾਉਣ ਤੋਂ ਇਨਕਾਰ ਨਹੀਂ ਕੀਤਾ - ਲਿਹਾਜ਼ਾ ਉਨ੍ਹਾਂ ਦਾ ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਅਜੇ ਬਰਕਰਾਰ ਹੈ।     

Read this story in English: Leadership spill: Australians 'putting out potatoes' for Peter Dutton

Share

Published

Updated

By Preetinder Grewal

Share this with family and friends


Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
ਪ੍ਰਧਾਨ ਮੰਤਰੀ ਨੂੰ ਚੁਣੌਤੀ ਦੇਣ ਵਾਲ਼ੇ ਪੀਟਰ ਡਟਨ ਨੂੰ ਕਿਓਂ ਮਿਲੀ 'ਆਲੂਆਂ ਦੀ ਸਲਾਮੀ' | SBS Punjabi