ਕੀ ਤੁਹਾਨੂੰ ਮੁਸੀਬਤ ਵੇਲੇ ਰਿਹਾਇਸ਼ ਦੀ ਲੋੜ ਹੈ?

GFX 171224 CRISIS ACCOMODATION ALC HEADER.png

Every night more than 122,000 Australians experience homelessness.

ਜੇ ਤੁਸੀਂ ਬੇਘਰ ਹੋ ਜਾਂ ਬੇਘਰ ਹੋਣ ਦੇ ਜੋਖਮ ਵਿੱਚ ਹੋ, ਤਾਂ ਇਹ ਪਤਾ ਲਗਾਉਣਾ ਮੁਸ਼ਕਲ ਹੋ ਸਕਦਾ ਹੈ ਕਿ ਸੁਰੱਖਿਅਤ ਥਾਂ ਲਈ ਕਿਸ ਤੱਕ ਪਹੁੰਚ ਕਰਨੀ ਹੈ। ਤੁਹਾਨੂੰ ਇਕੱਲਾਪਨ ਮਹਿਸੂਸ ਕਰਨ ਦੀ ਲੋੜ ਨਹੀਂ ਹੈ, ਅਤੇ ਮਦਦ ਮੰਗਣਾ ਕੋਈ ਸ਼ਰਮ ਦੀ ਗੱਲ ਨਹੀਂ ਹੈ। ਭਾਵੇਂ ਤੁਸੀਂ ਕਿਤੇ ਵੀ ਹੋਵੋ, ਆਸਟ੍ਰੇਲੀਆ ਵਿੱਚ ਅਜਿਹੀਆਂ ਕਈ ਸਹਾਇਤਾ ਸੇਵਾਵਾਂ ਉਪਲਬਧ ਹਨ ਜੋ ਸੰਕਟ ਦੇ ਸਮੇਂ ਤੁਹਾਨੂੰ ਰਿਹਾਇਸ਼ ਲੱਭਣ ਵਿੱਚ ਮਦਦ ਕਰਦੀਆਂ ਹਨ।


Key Points
  • ਘਰੇਲੂ ਹਿੰਸਾ ਤੋਂ ਬਚਣ ਦੀਆਂ ਕੋਸ਼ਿਸ਼ਾਂ ਕਾਰਨ ਬੇਘਰ ਹੋਣ ਵਾਲੀਆਂ ਮਹਿਲਾਵਾਂ ਦੀ ਸੰਖਿਆ ਤੇਜ਼ੀ ਨਾਲ ਵੱਧ ਰਹੀ ਹੈ।
  • 'ਬੇਘਰ ਸਹਾਇਤਾ ਸੇਵਾਵਾਂ' ਸੰਕਟ ਵੇਲੇ ਰਿਹਾਇਸ਼ ਦੀ ਲੋੜ ਤੋਂ ਇਲਾਵਾ ਹੋਰ ਵੀ ਕਈ ਸੇਵਾਵਾਂ ਦਿੰਦੀਆਂ ਹਨ।
  • ਜਦੋਂ ਵੀ ਸੁਰੱਖਿਅਤ ਹੋਵੇ, ਆਨਲਾਈਨ ਜਾ ਕੇ ਆਪਣੇ ਰਾਜ ਜਾਂ ਖੇਤਰ ਦੀਆਂ ਹੈਲਪਲਾਈਨਾਂ ਅਤੇ ਸੇਵਾਵਾਂ ਜ਼ਰੂਰ ਲੱਭੋ।
2021 ਦੀ ਮਰਦਮਸ਼ੁਮਾਰੀ ਦੇ ਅਨੁਸਾਰ, ਆਸਟ੍ਰੇਲੀਆ ਵਿੱਚ ਹਰ ਰਾਤ 1,22,000 ਤੋਂ ਵੱਧ ਲੋਕ ਬੇਘਰੀ ਦਾ ਅਨੁਭਵ ਕਰਦੇ ਹਨ। ਬੇਘਰ ਹੋਣ ਦਾ ਮਤਲਬ ਤੁਹਾਡੇ ਸਿਰ 'ਤੇ ਛੱਤ ਨਾ ਹੋਣ ਤੋਂ ਵੱਧ ਹੋ ਸਕਦਾ ਹੈ। ਕਈ ਸਾਰੇ ਹਾਲਾਤਾਂ ਅਤੇ ਕਾਰਨਾਂ ਕਰਕੇ ਬਹੁਤ ਸਾਰੇ ਲੋਕਾਂ ਨੂੰ ਮੁਸੀਬਤ ਦੇ ਸਮੇਂ ਸਰਕਾਰੀ ਜਾਂ ਗੈਰ-ਸਰਕਾਰੀ ਅਸਥਾਈ ਸੰਕਟੀ ਰਿਹਾਇਸ਼ੀ ਜਗ੍ਹਾਵਾਂ 'ਤੇ ਰਹਿਣਾ ਪੈਂਦਾ ਹੈ।
Young woman in distress
Increasingly women are becoming homeless on fleeing domestic violence. Source: Getty / ArtistGNDphotography
ਆਸਟ੍ਰੇਲੀਆ ਐਕਸਪਲੇਨਡ ਦੇ ਅੱਜ ਦੇ ਐਪੀਸੋਡ ਵਿੱਚ ਅਸੀਂ ਉਨ੍ਹਾਂ ਵਿਕਲਪਾਂ ਦੀ ਪੜਚੋਲ ਕਰ ਰਹੇ ਹਾਂ, ਜੋ ਤੁਹਾਨੂੰ ਸਭ ਤੋਂ ਵੱਧ ਲੋੜ ਪੈਣ 'ਤੇ ਤੁਰੰਤ ਰਿਹਾਇਸ਼ ਲੱਭਣ ਵਿੱਚ ਮਦਦ ਕਰ ਸਕਦੇ ਹਨ।

Sleeping homeless man
There is more demand than we can meet. Source: Getty / imamember

ਕੁਝ ਸੰਕਟ ਨਿਵਾਸ ਸੇਵਾਵਾਂ:

ਘਰੇਲੂ ਅਤੇ ਪਰਿਵਾਰਕ ਹਿੰਸਾ ਕਾਰਨ ਰਿਹਾਇਸ਼ੀ ਸਹਾਇਤਾ ਲੱਭ ਰਹੇ ਲੋਕਾਂ ਨੂੰ 1800RESPECT ਤੇ ਕਾਲ ਕਰਨੀ ਚਾਹੀਦੀ ਹੈ।

The Salvation Army: 13 SALVOS (13 72 58)

Women’s Community Shelters: 1800 152 152

Safe Steps: 1800 015 188

Australian Red Cross: 1800 733 276

Ask Izzy

Asylum Seekers Centre: (02) 9078 1900

Mission Australia: 1800 269 672

Homelessness Australia: 1800 825 955

ਇਸ ਬਾਰੇ ਪੂਰੀ ਜਾਣਕਾਰੀ ਲਈ ਸੁਣੋ ਇਹ ਪੌਡਕਾਸਟ...
ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।


Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand