ਬਾਗਬਾਨੀ ਬਾਰੇ ਸੁਝਾਅ: ਸਰਦੀ ਦੇ ਮੌਸਮ ਵਿੱਚ ਕਿਹੜੀਆਂ ਸਬਜ਼ੀਆਂ ਉਗਾਈਏ?

Abbi Fatehgarhia sowing seeds in his backyard vegetable garden in Melbourne.

Abbi Fatehgarhia sowing radish seeds in his backyard vegetable garden in Melbourne. Source: Supplied

ਸਰਦੀਆਂ ਦਾ ਇਹ ਮਤਲਬ ਨਹੀਂ ਕਿ ਤੁਸੀਂ ਆਪਣੇ ਘਰ ਵਿਚਲੇ ਬਾਗ਼-ਬਗ਼ੀਚੇ ਨੂੰ ਨਜ਼ਰਅੰਦਾਜ਼ ਕਰੋ, ਸਗੋਂ ਮੂਲੀ, ਮਟਰ, ਗਾਜਰ, ਸਲਾਦ, ਸਰ੍ਹੋਂ, ਰਾਕੇਟ, ਪਾਲਕ ਵਰਗੀਆਂ ਬਹੁਤ ਸਾਰੀਆਂ ਸਬਜ਼ੀਆਂ ਹਨ ਜੋ ਇਸ ਮੌਸਮ ਦੌਰਾਨ ਉਗਾਈਆਂ ਜਾ ਸਕਦੀਆਂ ਹਨ। ਅੱਬੀ ਫਤਿਹਗੜ੍ਹੀਆ ਨਾਲ਼ ਇਸ ਇੰਟਰਵਿਊ ਵਿੱਚ ਜਾਣੋ ਕਿ ਇਸ ਬਾਰੇ ਕਿਹੜੀਆਂ ਖਾਸ ਗੱਲ਼ਾਂ ਦਾ ਧਿਆਨ ਰੱਖਣ ਦੀ ਲੋੜ ਹੈ।


ਕਰੋਨਾਵਾਇਰਸ ਮਹਾਂਮਾਰੀ ਨੇ ਬਹੁਤ ਸਾਰੇ ਲੋਕਾਂ ਨੂੰ ਘਰ ਰਹਿਣ ਲਈ ਮਜਬੂਰ ਕੀਤਾ ਹੈ ਜਿਸ ਦੇ ਚਲਦਿਆਂ ਕੁਝ ਲੋਕਾਂ ਨੂੰ ਜਿਥੇ ਬਾਗਬਾਨੀ ਲਈ ਵਾਧੂ ਸਮਾਂ ਮਿਲਿਆ ਉਥੇ ਉਹਨਾਂ ਇਸਨੂੰ ਇੱਕ ਸ਼ੌਕ ਵਜੋਂ ਵੀ ਵਿਕਸਤ ਕੀਤਾ।

ਮੈਲਬੌਰਨ ਦੇ ਵਸਨੀਕ ਅਤੇ ਮਸ਼ਹੂਰ ਗੀਤਕਾਰ ਅੱਬੀ ਫਤਿਹਗੜ੍ਹੀਆ ਆਪਣੇ ਘਰ ਵਿਚਲੇ ਬਗੀਚੇ ਵਿੱਚ ਕਈ ਪ੍ਰਕਾਰ ਦੀਆਂ ਸਬਜ਼ੀਆਂ ਅਤੇ ਫ਼ਲ ਉਗਾਉਂਦੇ ਹਨ।

ਉਹਨਾਂ ਦੁਆਰਾ ਨਿੱਜੀ ਤਜ਼ੁਰਬਿਆਂ ਦੇ ਅਧਾਰ ਉੱਤੇ ਬਾਗਬਾਨੀ ਨਾਲ਼ ਸਬੰਧਿਤ ਪੇਸ਼ ਕੀਤੇ ਨੁਕਤੇ ਅਤੇ ਛੋਟੇ ਵੀਡੀਓ ਟਿਕਟੋਕ ਉੱਤੇ ਕਾਫੀ ਪਸੰਦ ਕੀਤੇ ਜਾ ਰਹੇ ਹਨ।
Abbi Fatehgarhia often posts his gardening tips as short videos on TikTok.
Abbi Fatehgarhia often posts his gardening tips as short videos on TikTok. Source: Supplied
ਉਹਨਾਂ ਸਰਦੀਂ ਦੇ ਮੌਸਮ ਵਿੱਚ ਸਬਜ਼ੀਆਂ ਦੀ ਕਾਸ਼ਤ ਬਾਰੇ ਸਾਡੇ ਨਾਲ਼ ਕੁਝ ਜਰੂਰੀ ਜਾਣਕਾਰੀ ਸਾਂਝੀ ਕੀਤੀ ਹੈ - “ਮੂਲੀ, ਮਟਰ, ਗਾਜਰ, ਸਲਾਦ, ਸਰ੍ਹੋਂ, ਰਾਕੇਟ, ਪਾਲਕ ਵਰਗੀਆਂ ਬਹੁਤ ਸਾਰੀਆਂ ਸਬਜ਼ੀਆਂ ਹਨ ਜੋ ਇਸ ਮੌਸਮ ਦੌਰਾਨ ਉਗਾਈਆਂ ਜਾ ਸਕਦੀਆਂ ਹਨ,” ਉਹਨਾਂ ਕਿਹਾ।

“ਮੂਲੀਆਂ ਦੇ ਕੁਝ ਅਜਿਹੇ ਬੀਜ ਵੀ ਹਨ ਜੋ ਸਾਰਾ ਸਾਲ ਹੀ ਉਗਾਏ ਜਾ ਸਕਦੇ ਹਨ, ਲੋੜ ਹੈ ਤਾਂ ਇਸ ਦੀਆਂ ਜ਼ਰੂਰਤਾਂ ਵੱਲ ਧਿਆਨ ਦੇਣ ਦੀ ਅਤੇ ਖੇਤੀਬਾੜੀ ਦੀਆਂ ਬਾਰੀਕੀਆਂ ਸਮਝਣ ਦੀ। ਅਸੀਂ ਇਸ ਸੀਜ਼ਨ ਵਿੱਚ ਘਰੇ ਉਗਾਈ ਸਰੋਂ, ਛੱਲੀਆਂ, ਟਮਾਟਰਾਂ ਆਦਿ ਦਾ ਨਾ ਸਿਰਫ ਆਪ ਪੂਰਾ ਆਨੰਦ ਲਿਆ ਬਲਕਿ ਸੱਜਣਾ-ਪਿਆਰਿਆਂ ਨੂੰ ਵੀ ਇਹਦੇ ਭਰ-ਭਰ ਲਿਫਾਫੇ ਦਿੱਤੇ ਨੇ।"


ਇਸ ਪੂਰੀ ਗੱਲਬਾਤ ਨੂੰ ਸੁਣਨ ਲਈ ਉੱਪਰ ਫੋਟੋ ਉੱਤੇ ਬਣੇ ਆਡੀਓ ਆਈਕਨ ਉੱਤੇ ਕਲਿੱਕ ਕਰੋ।

Click this link to read this story in English 

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand