ਬਜਟ 2021: ਆਸਟ੍ਰੇਲੀਆ ਦੀ ਇਮੀਗ੍ਰੇਸ਼ਨ, ਸਕਿਲਡ ਕਾਮੇ, ਮਾਪਿਆਂ ਦੇ ਵੀਜ਼ਾ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਬਾਰੇ ਜਾਣਕਾਰੀ

 passports

passports Source: Getty Images

ਆਸਟ੍ਰੇਲੀਆ ਦੇ ਸਾਲਾਨਾ ਬਜਟ ਵਿੱਚ ਸਾਲ 2021-22 ਲਈ ਪਰਵਾਸ ਯੋਜਨਾਬੰਦੀ ਦਾ ਪੱਧਰ ਪਿਛਲੇ ਸਾਲ ਜਿੰਨਾ ਹੀ ਰੱਖਿਆ ਗਿਆ ਹੈ ਜਦਕਿ ਸਰਕਾਰ ਦਾ ਧਿਆਨ, ਅੰਤਰਰਾਸ਼ਟਰੀ ਸਰਹੱਦ ਘੱਟੋ-ਘੱਟ 12 ਮਹੀਨਿਆਂ ਲਈ ਬੰਦ ਰਹਿਣ ਕਰਕੇ, ਇਥੇ ਮੌਜੂਦ ਸਕਿਲਡ ਵੀਜ਼ਾ ਬਿਨੈਕਾਰਾਂ ਉੱਤੇ ਕੇਂਦਰਿਤ ਰਹੇਗਾ।


ਕੋਵਿਡ-19 ਮਹਾਂਮਾਰੀ ਦੌਰਾਨ ਸਾਵਧਾਨ ਰਵੱਈਆ ਅਪਣਾਉਂਦਿਆਂ, ਮੌਰਿਸਨ ਸਰਕਾਰ ਨੇ ਐਲਾਨ ਕੀਤਾ ਕਿ ਉਹ 2021-22 ਦੇ ਪ੍ਰਵਾਸ ਪ੍ਰੋਗਰਾਮ ਨੂੰ ਪਿਛਲੇ ਸਾਲ ਵਾਂਗ 160,000 ਸਥਾਨਾਂ ਉੱਤੇ ਹੀ ਰੱਖੇਗੀ।

ਖਜ਼ਾਨਚੀ ਜੋਸ਼ ਫ੍ਰਾਈਡਨਬਰਗ ਨੇ ਸੰਸਦ ਵਿੱਚ ਇਸ ਸਾਲ ਦੇ ਬਜਟ ਨੂੰ ਪੇਸ਼ ਕਰਦਿਆਂ ਕਿਹਾ, “ਕੋਵਿਡ-19 ਦਾ ਆਸਟ੍ਰੇਲੀਆ ਦਾ ਪ੍ਰਭਾਵਸ਼ਾਲੀ ਪ੍ਰਬੰਧਨ ਸਾਨੂੰ ਦੁਨੀਆ ਭਰ ਵਿੱਚ ਇੱਕ ਆਕਰਸ਼ਕ ਸਥਾਨ ਬਣਾਉਂਦਾ ਹੈ"।

“ਜਦੋਂ ਹਾਲਾਤ ਇਜਾਜ਼ਤ ਦਿੰਦੇ ਹੋਣ ਤਾਂ ਇਸ ਦਾ ਫਾਇਦਾ ਉਠਾਉਣ ਲਈ ਅਸੀਂ ਸਕਿਲਡ ਵਿਅਕਤੀਆਂ ਦੀ ਪਹੁੰਚ ਲਈ ਵੀਜ਼ੇ ਨੂੰ ਸੁਚਾਰੂ ਬਣਾ ਰਹੇ ਹਾਂ," ਉਨ੍ਹਾਂ ਕਿਹਾ।
Scott Morrison and Josh Frydenberg
PM Scott Morrison and Treasurer Josh Frydenberg Source: SBS News
ਸਰਕਾਰ ਮੁਤਾਬਿਕ ਮੌਜੂਦਾ ਸਿਹਤ ਅਤੇ ਆਰਥਿਕ ਹਾਲਤਾਂ ਦੇ ਚਲਦਿਆਂ ਸਾਲਾਨਾ ਇਮੀਗਰੇਸ਼ਨ ਪ੍ਰੋਗਰਾਮ ਤਹਿਤ 79,600 ਸਕਿਲਡ ਕਾਮੇ ਅਤੇ 77,300 ਸਥਾਨ ਪਰਿਵਾਰਕ ਮੈਂਬਰਾ ਲਈ ਰਾਖਵੇਂ ਰਖੇ ਗਏ ਹਨ।

ਬਜਟ ਦਸਤਾਵੇਜ਼ ਵਿੱਚ ਕਿਹਾ ਗਿਆ ਹੈ, “ਪਰਿਵਾਰਕ ਅਤੇ ਸਕਿਲਡ ਕਾਮਿਆਂ ਲਈ ਰਾਖਵੇਂ ਸਥਾਨਾਂ ਨੂੰ 2020-21 ਯੋਜਨਾਬੰਦੀ ਦੇ ਪੱਧਰ 'ਤੇ ਬਣਾਈ ਰੱਖਿਆ ਜਾਏਗਾ। ਪਾਰਟਨਰ ਵੀਜ਼ਾ ਦੀ ਦਰ ਵਿੱਚ ਬੇਹਤਰੀ ਲਿਆਂਦੀ ਜਾਏਗੀ ਅਤੇ ਮਾਨਵਤਾਵਾਦੀ ਪ੍ਰੋਗਰਾਮ ਨੂੰ 13,750 ਥਾਵਾਂ 'ਤੇ ਬਣਾਈ ਰੱਖਿਆ ਜਾਵੇਗਾ।"
ਮੈਲਬੌਰਨ ਵਿੱਚ ਮਾਈਗ੍ਰੇਸ਼ਨ ਏਜੰਟ ਵਜੋਂ ਕੰਮ ਕਰਦੇ ਨਵਜੋਤ ਕੈਲੇ ਨੇ ਬਜਟ ਉੱਤੇ ਟਿੱਪਣੀ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਕੀਤੇ ਇਹਨਾਂ ਐਲਾਨਾਂ ਬਾਰੇ ਪਹਿਲਾਂ ਤੋਂ ਹੀ ਅੰਦਾਜ਼ੇ ਲਾਏ ਜਾ ਰਹੇ ਸੀ।

ਉਨ੍ਹਾਂ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ, “ਇਮੀਗਰੇਸ਼ਨ ਆਸਟ੍ਰੇਲੀਆ ਦੇ ਅਰਥਚਾਰੇ ਲਈ ਕਾਫੀ ਜ਼ਰੂਰੀ ਹੈ ਪਰ ਇਸ ਦਾ ਮੁੜ ਲੀਹੇ ਪੈਣਾ ਵੈਕਸੀਨ ਰੋਲਆਉਟ, ਦੁਨੀਆ ਵਿੱਚ ਘਟਦੇ ਕੋਵਿਡ ਕੇਸ ਅਤੇ ਅੰਤਰਰਾਸ਼ਟਰੀ ਸਰਹੱਦਾਂ ਨੂੰ ਮੁੜ ਖੋਲ੍ਹਣ ਵਰਗੇ ਅਹਿਮ ਫੈਸਲਿਆਂ ਉੱਤੇ ਨਿਰਭਰ ਕਰਦਾ ਹੈ।

“ਇਸ ਤੋਂ ਇਲਾਵਾ ਇੱਕ ਸੁਰੱਖਿਅਤ ਅਤੇ ਵੱਡਾ ਕੁਆਰੰਟੀਨ ਪ੍ਰੋਗਰਾਮ ਵੀ ਜਰੂਰੀ ਹੈ ਜੋ ਨੇੜ-ਭਵਿੱਖ ਵਿੱਚ ਆਸਟ੍ਰੇਲੀਆ ਆ ਰਹੇ ਹੁਨਰਮੰਦ ਪ੍ਰਵਾਸੀਆਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਲੋੜਾਂ ਦੇ ਮੱਦੇਨਜ਼ਰ ਸਥਾਪਿਤ ਕੀਤਾ ਜਾਣਾ ਚਾਹੀਦਾ ਹੈ, ਪਰ ਫਿਲਹਾਲ ਘੱਟੋ-ਘਟ ਅਗਲੇ 12 ਮਹੀਨਿਆਂ ਲਈ ਇਹ ਸੰਭਵ ਨਹੀਂ ਜਾਪਦਾ, ” ਸ੍ਰੀ ਕੈਲੇ ਨੇ ਆਖਿਆ।
A representative image of Australian passport
A representative image of Australian passport Source: Getty images
ਬਜਟ ਦਸਤਾਵੇਜ਼ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਐਮਪਲੋਏਰ-ਸਪਾਂਸਰਡ, ਗਲੋਬਲ ਟੈਲੇਂਟ, ਬਿਜ਼ਨਸ ਇਨੋਵੇਸ਼ਨ ਅਤੇ ਇਨਵੈਸਟਮੈਂਟ ਵੀਜ਼ਾ ਪ੍ਰੋਗਰਾਮ ਨੂੰ ਪਹਿਲਾਂ ਵਾਂਗ ਹੀ ਪਹਿਲ ਦੇਣੀ ਜਾਰੀ ਰੱਖੇਗੀ।

ਸਰਕਾਰ ਨੇ ਪਿਛਲੇ ਸਾਲ ਵਾਂਗ ਗਲੋਬਲ ਟੇਲੈਂਟ ਇੰਡੀਪੈਂਡੈਂਟ (ਜੀ.ਟੀ.ਆਈ.) ਪ੍ਰੋਗਰਾਮ ਨੂੰ 15,000 ਥਾਵਾਂ ਉੱਤੇ ਰੱਖਿਆ ਹੈ ਜੋ ਉਸ ਤੋਂ ਪਿਛਲੇ ਸਾਲ ਤੋਂ ਤਿੰਨ ਗੁਣਾ ਵਧਾ ਦਿੱਤਾ ਗਿਆ ਸੀ।

ਇੱਕ ਹੋਰ ਐਲਾਨ ਤਹਿਤ ਆਸਟ੍ਰੇਲੀਆ ਵਿੱਚ ਸਥਾਪਿਤ ਨਵੇਂ ਪ੍ਰਵਾਸੀਆਂ ਨੂੰ ਸਰਕਾਰੀ ਭੱਤੇ ਲੈਣ ਲਈ 4 ਸਾਲ ਇੰਤਜ਼ਾਰ ਕਰਨਾ ਪਵੇਗਾ। ਇਸ ਐਲਾਨ ਤਹਿਤ ਸਰਕਾਰ ਨੂੰ ਪੰਜ ਸਾਲਾਂ ਦੌਰਾਨ $671 ਮਿਲੀਅਨ ਦੀ ਬਚਤ ਹੋਵੇਗੀ।
ਅੰਤਰਰਾਸ਼ਟਰੀ ਵਿਦਿਆਰਥੀ

ਬਜਟ ਪੇਪਰ ਅਨੁਸਾਰ ਅੰਤਰਰਾਸ਼ਟਰੀ ਵਿਦਿਆਰਥੀ ਇਸ ਸਾਲ ਦੇ ਅੰਤ ਵਿੱਚ "ਛੋਟੇ ਪੜਾਅ ਪ੍ਰੋਗਰਾਮਾਂ" ਦੇ ਹਿੱਸੇ ਵਜੋਂ ਹੀ ਦੇਸ਼ ਪਰਤ ਸਕਣਗੇ ਅਤੇ ਵਿਦਿਆਰਥੀਆਂ ਦੀ ਗਿਣਤੀ 2022 ਤੋਂ "ਹੌਲੀ-ਹੌਲੀ" ਵਧੇਗੀ।

ਆਸਟ੍ਰੇਲੀਆ ‘ਚ ਮੌਜੂਦ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਜਿਆਦਾ ਕੰਮ ਕਰਨ ਦਾ ਮੌਕਾ ਮਿਲੇਗਾ।

ਹੌਸਪੀਟੇਲਟੀ ਤੇ ਟੂਰਿਜ਼ਮ ਸੈਕਟਰ ‘ਚ ਕੰਮ ਕਰਨ ਵਾਲੇ ਕੌਮਾਂਤਰੀ ਵਿਦਿਆਰਥੀਆਂ ਲਈ  ਪੰਦਰਵਾੜੇ 40 ਘੰਟੇ ਕੰਮ ਕਰਨ ਦੀ ਸੀਮਾ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਜੇ ਕੋਈ ਖੇਤੀਬਾੜੀ, ਸਿਹਤ ਜਾਂ ਏਜ਼ਡ ਕੇਅਰ ਸੈਕਟਰ ‘ਚ ਕੰਮ ਕਰਦਾ ਹੈ ਤਾਂ ਉਸ ਨੂੰ ਵੀ ਇਸ ਤੋਂ ਲਾਭ ਮਿਲੇਗਾ।

ਬਜਟ ਵਿੱਚ ਉਨ੍ਹਾਂ ਅੰਤਰਰਾਸ਼ਟਰੀ ਸਿਖਿਆ ਪ੍ਰਦਾਤਾਵਾਂ ਲਈ ਇੱਕ ਵਾਧੂ 53.6 ਮਿਲੀਅਨ ਡਾਲਰ ਦੀ 'ਲਾਈਫਲਾਈਨ' ਵੀ ਸ਼ਾਮਲ ਹੈ ਜਿੰਨ੍ਹਾਂ ਨੂੰ ਆਸਟ੍ਰੇਲੀਆ ਦੀ ਸਰਹੱਦ ਬੰਦ ਹੋਣ ਕਾਰਨ ਬਾਹਰੀ ਆਰਥਿਕ ਨੁਕਸਾਨ ਸਹਿਣਾ ਪਿਆ ਸੀ।
Australia’s net overseas migration is currently capped at 160,000.
Australia’s net overseas migration is currently capped at 160,000. Source: Getty Image
ਪੇਰੈਂਟ ਵੀਜ਼ਾ ਵੈਧਤਾ

ਇੱਕ ਨਵੇਂ ਉਪਰਾਲੇ ਤਹਿਤ ਸਰਕਾਰ ਉਨ੍ਹਾਂ ਵਿਅਕਤੀਆਂ ਲਈ ਸਪਾਂਸਰਡ ਪੇਰੈਂਟ (ਅਸਥਾਈ) ਵੀਜ਼ਾ ਦੀ ਮਿਆਦ 18 ਮਹੀਨਿਆਂ ਤੱਕ ਵਧਾਏਗੀ ਜੋ ਕੋਵਿਡ-19 ਯਾਤਰਾ ਪਾਬੰਦੀਆਂ ਕਾਰਨ ਆਪਣਾ ਵੀਜ਼ਾ ਵਰਤਣ ਵਿੱਚ ਅਸਮਰਥ ਰਹੇ ਹਨ।

ਸਰਕਾਰ ਨੇ ਇਸ ਲਈ 0.1 ਮਿਲੀਅਨ ਡਾਲਰ ਨਿਰਧਾਰਤ ਕੀਤੇ ਹਨ।

ਸਰਕਾਰ ਦੀਆਂ ਪ੍ਰਵਾਸ ਯੋਜਨਾਵਾਂ

ਕੋਵਿਡ-19 ਕਰਕੇ ਆਸਟ੍ਰੇਲੀਆ ਦੀ ਆਰਥਿਕਤਾ ਨੂੰ ਇਕ ਵੱਡਾ ਝਟਕਾ ਲੱਗਿਆ ਹੈ ਜੋ ਕਿ ਇਮੀਗ੍ਰੇਸ਼ਨ 'ਤੇ ਬਹੁਤ ਜ਼ਿਆਦਾ ਨਿਰਭਰ ਹੈ।

2021-2022 ਦੇ ਬਜਟ ਅਨੁਮਾਨਾਂ ਮੁਤਾਬਿਕ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੇਸ਼ ਇੱਕ ਸਾਲ ਤੋਂ ‘ਨੇਗਟਿਵ ਪਰਵਾਸ ਦਰ’ ਨਾਲ਼ ਜੂਝ ਰਿਹਾ ਹੈ।

ਨੈਟ ਓਵਰਸੀਜ਼ ਮਾਈਗ੍ਰੇਸ਼ਨ ਸਾਲ 2019-20 ਵਿੱਚ ਲਗਭਗ 154,000 ਵਿਅਕਤੀਆਂ ਤੋਂ 2020-21 ਦੇ ਅੰਤ ਤਕ -72,000 ਤੱਕ ਥੱਲੇ ਆਉਣ ਦੀ ਉਮੀਦ ਹੈ।
Australia’s international travel restrictions depend on the COVID-19 public health outcomes this year.
Australia’s international travel restrictions depend on the COVID-19 public health outcomes this year. Source: Getty images
ਮੈਲਬੌਰਨ ਦੀ ਡੀਕਿਨ ਯੂਨੀਵਰਸਿਟੀ ਵਿਚ ਵਿੱਤ ਵਿਭਾਗ ਦੇ ਸਹਿਯੋਗੀ ਪ੍ਰੋਫੈਸਰ ਡਾ. ਹਰਮਿੰਦਰ ਸਿੰਘ ਮੁਤਾਬਿਕ ਆਸਟ੍ਰੇਲੀਆ ਦੇ ਆਰਥਿਕ ਖੁਸ਼ਹਾਲੀ ਕਾਫੀ ਹੱਦ ਆਪਣੇ ਪ੍ਰਵਾਸ ਪ੍ਰੋਗਰਾਮ 'ਤੇ ਨਿਰਭਰ ਕਰਦੀ ਹੈ।

“ਬਹੁਤ ਸਾਰੇ ਉਦਯੋਗ ਮਜ਼ਦੂਰੀ ਦੀ ਘਾਟ ਨਾਲ ਜੂਝ ਰਹੇ ਹਨ ਜੋ ਸਿਰਫ ਕੁਸ਼ਲ ਪ੍ਰਵਾਸੀਆਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੁਆਰਾ ਹੀ ਪੂਰੇ ਕੀਤੇ ਜਾ ਸਕਦੇ ਹਨ। ਸਰਕਾਰ ਇਸ ਗੱਲ ਨੂੰ ਸਮਝਦੀ ਹੈ ਪਰ ਉਨ੍ਹਾਂ ਨੂੰ ਸਹੀ ਸਮੇਂ ਦਾ ਇੰਤਜ਼ਾਰ ਹੋਵੇਗਾ।

“ਜਿਓਂ ਹੀ ਦੁਨੀਆਂ ਵਿੱਚ ਮਹਾਂਮਾਰੀ ਦਾ ਫੈਲਾਅ ਰੁਕੇਗਾ ਤਾਂ ਦੂਜੇ ਮੁਲਕ ਖ਼ਾਸਕਰ ਭਾਰਤ ਅਤੇ ਚੀਨ ਤੋਂ ਕੁਸ਼ਲ ਪ੍ਰਵਾਸੀਆਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਆਉਣਾ ਸ਼ੁਰੂ ਹੋ ਜਾਵੇਗਾ," ਉਨ੍ਹਾਂ ਕਿਹਾ।

ਪੂਰੀ ਆਡੀਓ ਰਿਪੋਰਟ ਪੰਜਾਬੀ ਵਿਚ ਸੁਣਨ ਲਈ ਇਸ ਬਟਨ ‘ਤੇ ਕਲਿਕ ਕਰੋ
ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਫੇਸਬੁੱਕ ਅਤੇ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand